ਚੰਡੀਗੜ੍ਹ ’ਚ ਵੀ ਭਾਰੀ ਮੀਂਹ ਦਾ ਅਲਰਟ (Punjab Weather Update)
- ਮਾਲਵੇ ’ਚ ਅੱਜ ਪੂਰੇ ਦਿਨ ਅਲਰਟ
(ਸੱਚ ਕਹੂੰ ਨਿਊਜ਼) ਪਟਿਆਲਾ। ਲਗਾਤਰ ਪੈ ਰਹੇ ਮੀਂਹ ਕਾਰਨ ਅਤੇ ਪਿੱਛੋਂ ਆ ਰਹੇ ਪਾਣੀ ਕਾਰਨ ਸੂਬੇ ’ਚ ਹਾਲਾਤ ਖਰਾਬ ਹੋ ਗਏ ਹਨ। ਇਸ ਦੌਰਾਨ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਭਾਰੀ ਮੀਂਹ ਦੀ ਚਿਤਾਨਵੀ ਦਿੱਤੀ ਹੈ। ਅਗਲੇ ਤਿੰਨ ਘੰਟਿਆਂ ’ਚ ਕਈ ਜ਼ਿਲ੍ਹਿਆਂ ’ਚ ਜਬਰਦਸਤ ਮੀਂਹ ਪੈ ਸਕਦਾ ਹੈ। ਜਿਨ੍ਹਾਂ ’ਚ ਪਟਿਆਲਾ, ਰੋਪੜ, ਮੁਹਾਲੀ, ਚੰਡੀਗੜ੍ਹ ਸਮੇਤ ਕਈ ਜ਼ਿਲ੍ਹੇ ਸ਼ਾਮਲ ਹਨ। ਮਾਲਵੇ ’ਚ ਅੱਜ ਪੂਰਾ ਦਿਨ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। (Punjab Weather Update)
ਪਟਿਆਲਾ ਦੀ ਵੱਡੀ ਨਦੀ ਅਤੇ ਘੱਗਰ ਦਰਿਆ ਅੰਦਰ ਪਾਣੀ ਦਾ ਪੱਧਰ ਖਤਰੇ ਤੋਂ ਉੁੱਪਰ
ਪਟਿਆਲਾ ਦੀ ਵੱਡੀ ਨਦੀ ਅਤੇ ਘੱਗਰ ਦਰਿਆ ਅੰਦਰ ਪਾਣੀ ਦਾ ਪੱਧਰ ਖਤਰੇ ਤੋਂ ਕਿਤੇ ਉੁੱਪਰ ਚੱਲ ਰਿਹਾ ਹੈ। ਪਟਿਆਲਾ ਦੀ ਵੱਡੀ ਨਦੀ ਨੇੜਲੇ ਇਲਾਕਿਆਂ ਅੰਦਰ ਪਾਣੀ ਭਰ ਗਿਆ ਹੈ ਅਤੇ ਸਨੌਰ ਰੋਡ ਤੇ ਗੋਪਾਲ ਕਲੌਨੀ ਦੇ ਵਸਨੀਕਾਂ ਨੂੰ ਫੌਜ ਸਮੇਤ ਹੋਰ ਟੀਮਾਂ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹੈ ,ਛੋਟੇ ਬੱਚਿਆਂ, ਔਰਤਾਂ ਅਤੇ ਉਨ੍ਹਾਂ ਦੇ ਸਮਾਨ ਨੂੰ ਕਿਸਤੀਆਂ ਅਤੇ ਟਰਾਲੀਆਂ ਰਾਹੀਂ ਪ੍ਰ੍ਰਸ਼ਾਸਨ ਵਲੋਂ ਕੀਤੇ ਪ੍ਰਬਧਾਂ ਵਾਲੇ ਸਥਾਨ ਤੇ ਪਹੁਚਾਇਆ ਜਾ ਰਿਹਾ ਹੈ। Punjab Weather Update
ਇਹ ਵੀ ਪੜ੍ਹੋ : ਆਫ਼ਤ ਦੀ ਘੜੀ : ਖਰੜ ਇਲਾਕੇ ਦੇ ਦੌਰੇ ‘ਤੇ ਪੁੱਜੇ ਭਗਵੰਤ ਮਾਨ | Live…
ਘਨੌਰ ਅਤੇ ਸਨੌਰ ਦੇ ਦਰਜ਼ਨਾਂ ਪਿੰਡ ਪਾਣੀ ਵਿਚ ਘਿਰੇ ਹੋਏ ਹਨ ਅਤੇ ਇਨ੍ਹਾਂ ਪਿੰਡਾਂ ਦਾ ਮੁੱਖ ਕਬਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ।ਪਟਿਆਲਾ ਜ਼ਿਲ੍ਹੇ ਅੰਦਰ ਲੱਖਾਂ ਏਕੜ ਝੋਨੇ ਦੀ ਫਸਲ ਬਰਾਬਦ ਹੋਣ ਦਾ ਖਦਸ਼ਾ ਹੈ, ਕਿਉਂਕਿ ਵੱਡਾ ਏਰੀਆਂ ਪਿੱਛੋਂ ਆ ਰਹੇ ਪਾਣੀ ਮਾਰ ਹੇਠ ਆ ਗਿਆ ਹੈ । ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ਾਕਸੀ ਸਾਹਨੀ ਵੱਲੋਂ ਲਗਾਤਰ ਪਾਣੀ ਵਾਲੇ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ। (Patiala News)
ਇਸ ਮੌਕੇ ਗੋਪਾਲ ਕਲੌਨੀ ਅੰਦਰ ਸਥਿਤ ਇੱਕ ਗਊਸਾਲਾਂ ਵਿੱਚ ਪਾਣੀ ਭਰਨ ਤੋਂ ਬਾਅਦ ਆਮ ਲੋਕਾਂ ਵੱਲੋਂ ਗਊਆਂ, ਬੱਛੜਿਆਂ ਆਦਿ ਨੂੰ ਬਾਹਰ ਕੱਢਿਆ ਗਿਆ। ਸਾਬਕਾ ਮੇਅਰ ਸੰਜੀਵ ਬਿੱਟੂ ਵੱਲੋਂ ਗਊ ਦੇ ਵੱਛੜੇ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸਾਰਾ ਸਮਾਨ ਪਾਣੀ ’ਚ ਬਰਬਾਦ ਹੋ ਗਿਆ ਹੈ ਅਤੇ ਉਹ ਰੋਜ਼ਾਨਾ ਕਮਾਉਣ ਅਤੇ ਖਾਣ ਵਾਲੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਸਿਰਫ਼ ਚੇਤਾਵਨੀਆਂ ਦੇਣ ਜੋਗਾ ਹੀ ਰਹਿ ਗਿਆ ਜਦਕਿ ਫੋਜ ਦੇ ਜਵਾਨਾਂ ਵੱਲੋਂ ਕਿਸਤੀਆਂ ਆਦਿ ਰਾਹੀਂ ਬਾਹਰ ਲਿਆਂਦਾ ਗਿਆ।
ਮਖੂ ਕੈਨਾਲ ਦਾ ਦਰ ਟੁੱਟਿਆ, ਹਰੀਕੇ ਨਹੀਂ ਪਹੁੰਚਿਆ ਅਜੇ ਤੱਕ 1 ਲੱਖ 70 ਕਿਊਸਿਕ ਤੋਂ ਵੱਧ ਪਾਣੀ
ਰਾਜਸਥਾਨ ਫੀਡਰ ਵਿੱਚ ਛੱਡਿਆ ਜਾ ਰਿਹਾ ਨਾਮਾਤਰ ਪਾਣੀ (Rain)
- ਰੋਪੜ ਹੈਡ ਵਾਲਾ ਪਾਣੀ ਨਹੀ ਪਹੁੰਚਿਆ ਅਜੇ ਪਰ ਹਰੀਕੇ ਹੈੱਡ ਤੋਂ ਅੱਗੇ ਛੱਡਿਆ 37 ਹਜਾਰ ਕਿਉਸਿਕ ਪਾਣੀ : ਐਕਸੀਅਨ ਰਾਜਨ
ਹਰੀਕੇ ਪੱਤਣ ਫਿਰੋਜ਼ਪੁਰ (ਸਤਪਾਲ ਥਿੰਦ): ਰੋਪੜ ਹੈਡ ਵਰਕਸ ਤੋਂ 1ਲੱਖ 70 ਹਜਾਰ ਕਿਉਸਿਕ ਤੋਂ ਵੱਧ ਛੱਡਿਆ ਗਿਆ ਸਤਲੁਜ ਦਰਿਆ ਵਿੱਚ ਪਾਣੀ ਅਜੇ ਹਰੀ ਕੇ ਹੈਡ ਨਹੀ ਪਹੁੰਚਿਆ ਪਰ ਹਰੀ ਕੇ ਨਿਕਲਣ ਵਾਲੀ ਰਾਜਸਥਾਨ ਫ਼ੀਡਰ ਨਹਿਰ ਤੇ ਫਿਰੋਜ਼ਪੁਰ ਫ਼ੀਡਰ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ ਨਾਮਾਤਰ ਪਾਣੀ ਹੀ ਇਨ੍ਹਾਂ ਨਹਿਰਾਂ ਵਿੱਚ ਜਾ ਰਿਹਾ ਹੈ ਤੇ ਮਖੂ ਕੈਨਾਲ ਦਾ ਦਰ ਪਾਣੀ ਦੇ ਤੇਜ਼ ਵਹਾ ਕਾਰਨ ਟੁੱਟ ਗਿਆ ਹੈ ਜਿਸ ਨੂੰ ਕੰਟਰੋਲ ਕਰਨ ਲਈ ਗੱਟਿਆ ਵਿੱਚ ਮਿੱਟੀ ਪਾ ਕੇ ਦਰ ਬੰਦ ਕੀਤਾ ਜਾ ਰਿਹਾ ਹੈ ਤੇ ਹੁਣ ਤੱਕ ਪਾਣੀ ਵੱਡੀ ਮਾਤਰਾ ਵਿੱਚ ਤੇਜ ਗਤੀ ਨਾਲ ਪਾਕਿਸਤਾਨ ਵਾਲੇ ਪਾਸੇ ਨੂੰ ਜਾ ਰਿਹਾ ਹੈ।
ਇਸ ਸਬੰਧੀ ਜਾਣਾਕਾਰੀ ਦਿੰਦੇ ਹੋਏ ਨਹਿਰੀ ਵਿਭਾਗ ਦੇ ਐਕਸੀਅਨ ਰਾਜਨ ਨੇ ਦੱਸਿਆ ਕਿ ਘਬਰਾਉਣ ਦੀ ਲੋੜ ਜੋ ਪਾਣੀ ਰੋਪੜ ਵਾਲਾ ਆਉਣਾ ਹੈ ਅਜੇ ਨਹੀ ਪਹੁੰਚਿਆ ਜਿਸ ਤੋਂ ਪਹਿਲਾਂ ਹੀ 37 ਹਜਾਰ ਕਿਉਸਿਕ ਪਾਣੀ ਪਾਕਿਸਤਾਨ ਵਾਲੇ ਪਾਸੇ ਛੱਡਿਆ ਜਾ ਚੁੱਕਿਆ ਹੈ।ਉਨਾ ਕਿਹਾ ਕਿ ਮਖੂ ਕੈਨਾਲ ਦਾ ਦਰ ਟੁੱਟਣ ਕਾਰਨ ਉਸ ਨੂੰ ਗੱਟਿਆ ਨਾਲ ਬੰਦ ਕੀਤਾ ਜਾ ਰਿਹਾ ਹੈ।