ਕਿਸਾਨਾਂ ਲਈ ਮੀਹ ਸੋਨੇ ਤੇ ਸੁਹਾਗਾ | Heavy Rain
ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਕਾਰਨ ਜਿਥੇ ਆਮ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਪਿਆ ਸੀ ਅਤੇ ਗਰਮੀ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਸੀ । ਇਸ ਗਰਮੀ ਤੋਂ ਬੀਤੀ ਦੇਰ ਰਾਤ ਪਏ ਭਾਰੀ ਮੀਂਹ ਨੇ ਜਿੱਥੇ ਸਹਿਰ ਵਾਸੀਆ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਮੀਹ ਰੋਜ਼ਾਨਾ (Heavy Rain) ਆਪਣੇ ਕੰਮਾਂ ਕਾਰਾਂ ਤੇ ਆਉਣ ਜਾਣ ਵਾਲੇ ਲੋਕਾਂ ਲਈ ਮੁਸੀਬਤਾ ਲੈ ਕੇ ਆਇਆ ਹੈ। ਇਸ ਮੀਂਹ ਕਾਰਨ ਸ਼ਹਿਰ ਦੇ ਚੌਕਾਂ ਅਤੇ ਸੜਕਾਂ ਤੇ ਪਾਣੀ ਖੜ੍ਹ ਗਿਆ ਹੈ ਅਤੇ ਇਹ ਪਾਣੀ ਸਿਵਰੇਜ ਵਿੱਚ ਜਾਣ ਦੀ ਬਜਾਏ ਸੜਕ ਉਪਰ ਦੀ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ । ਇਸ ਪਾਣੀ ਵਿੱਚੋਂ ਲੱਗਣ ਵਾਲੇ ਰਾਹੀਂਗਰਾ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਗੱਲ ਕੀਤੀ ਜਾਵੇ ਪਟਿਆਲਾ ਸ਼ਹਿਰ ਦੇ ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ਦੀ ਜਿਸ ਦੇ ਸਾਹਮਣੇ ਗੋਡੇ ਗੋਡੇ ਪਾਣੀ ਖੜ੍ਹ ਗਿਆ ਹੈ ਅਤੇ ਲੋਕ ਬਚ ਬਚ ਕੇ ਆਪਣਾ ਪੈਂਡਾ ਤੈਅ ਕਰ ਰਹੇ ਹਨ। ਇਸੇ ਤਰ੍ਹਾਂ ਲੀਲਾ ਭਵਨ, 22 ਨੰਬਰ ਫਾਟਕ, ਪੁਰਾਣਾ ਬੱਸ ਸਟੈਂਡ, ਧਰਮਪੁਰਾ ਬਾਜਾਰ, ਕਿਲਾ ਚੌਕ ਆਦਿ ਥਾਵਾ ਤੋ ਇਲਾਵਾ ਕਈ ਥਾਵਾਂ ਤੇ ਪਾਣੀ ਸੜਕਾ ਤੇ ਇੱਕਠਾ ਹੋ ਕੇ ਸੜਕਾ ਤੇ ਗਲੀਆ ਦਾ ਸਿੰਗਾਰ ਬਣਿਆ ਹੋਇਆ ਹੈ। (Heavy Rain)
ਇਸ ਤੋਂ ਇਲਾਵਾ ਕਿਸਾਨਾਂ ਦੇ ਲਈ ਮੀਹ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਈ ਹੈ। ਕਿਉਕਿ ਕਿਸਾਨਾ ਵੱਲੋ ਪਿਛਲੇ ਕਈ ਦਿਨਾਂ ਤੋਂ ਆਪਣੇ ਖੇਤਾਂ ਨੂੰ ਠੰਢਾ ਕਰਨ ਲਈ ਖੇਤਾ ਵਿਚ ਪਾਣੀ ਛੱਡਿਆ ਜਾ ਰਿਹਾ ਸੀ। ਹੁਣ ਮੀਂਹ ਪੈਣ ਕਾਰਨ ਇਸ ਤੇ ਕੁਝ ਰੋਕ ਲੱਗੇਗੀ ਤੇ ਧਰਤੀ ਦੇ ਪਾਣੀ ਤੋਂ ਇਲਾਵਾ ਬਿਜਲੀ ਦੀ ਵੀ ਭਾਰੀ ਬਚਤ ਹੋਵੇਗੀ।