ਦੋ ਘੰਟੇ ਦੇ ਮੀਂਹ ਨਾਲ ਨਗਰ-ਨਿਗਮ ਦੇ ਪ੍ਰਬੰਧਾਂ ਦੀ ਖੁੱਲੀ ਪੋਲ੍ਹ, ਸੜਕਾਂ, ਗਲੀਆਂ ਬਣੀਆਂ ਨਹਿਰਾਂ

Ludhiana News
ਬੀਆਰਐੱਸ ਨਗਰ ਲੁਧਿਆਣਾ ਦੇ ਅੰਡਰ ਬਰਿੱਜ ’ਚ ਜਮ੍ਹਾਂ ਹੋਏ ਮੀਂਹ ਦੇ ਪਾਣੀ ’ਚ ਬੰਦ ਹੋਈ ਇੱਕ ਕਾਰ ਨੂੰ ਧੱਕਾ ਲਾ ਕੇ ਬਾਹਰ ਕੱਢਦੇ ਹੋਏ ਲੋਕ। ਤਸਵੀਰ-ਸਿੰਗਲਾ

ਭਾਰੀ ਉਡੀਕ ਪਿੱਛੋਂ ਪਿਆ ਮੀਂਹ ਗਰਮੀ ਦੇ ਸਤਾਏ ਲੋਕਾਂ ਲਈ ਰਾਹਤ ਦੇ ਨਾਲ ਨਾਲ ਆਫ਼ਤ ਲੈ ਕੇ ਬਹੁੜਿਆ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਐਤਵਾਰ ਨੂੰ ਸਵੇਰ ਵੇਲੇ ਪਏ ਮੀਂਹ ਨੇ ਨਗਰ-ਨਿਗਮ ਵੱਲੋਂ ਮਾਨਸੂਨ ਮੱਦੇਨਜ਼ਰ ਕੀਤੇ ਪ੍ਰਬੰਧਾਂ ਦਾ ਕੱਚ- ਸੱਚ ਜੱਗ ਜਾਹਰ ਕਰ ਦਿੱਤਾ, ਜਿਸ ਕਾਰਨ ਵਪਾਰਕ ਰਾਜਧਾਨੀ ਦੀਆਂ ਸੜਕਾਂ ਤੇ ਗਲੀਆਂ ਗਾਇਬ ਕਰ ਦਿੱਤੀਆਂ। ਕੁੱਝ ਸਮੇਂ ਲਈ ਸ਼ਹਿਰੀ ਦੀਆਂ ਸਮੁੱਚੀਆਂ ਸੜਕਾਂ ਤੇ ਗਲੀਆਂ ਨਹਿਰਾਂ ਦਾ ਭੁਲੇਖਾ ਪਾਉਂਦੀਆਂ ਨਜ਼ਰ ਆਈਆਂ, ਕਿਉਂਕਿ ਸਮੂਹ ਸੜਕਾਂ ਤੇ ਗਲੀਆਂ ਤੋਂ ਇਲਾਵਾ ਨੀਵੇਂ ਇਲਾਕਿਆਂ ’ਚ ਚਾਰੇ-ਪਾਸੇ ਮੀਂਹ ਦਾ ਪਾਣੀ ਹੀ ਨਜ਼ਰ ਆ ਰਿਹਾ ਸੀ। ਲੰਮੀ ਉਡੀਕ ਪਿੱਛੋਂ ਪਏ ਇਸ ਮੀਂਹ ਨੇ ਭਾਵੇਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। Ludhiana News

ਪਰ ਇਸ ਮੀਂਹ ਕਾਰਨ ਸੜਕਾਂ ਤੇ ਰਸਤਿਆਂ ’ਚ ਜਮ੍ਹਾਂ ਹੋਏ ਪਾਣੀ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਹੁ-ਫੁਟਾਲੇ ਤੋਂ ਹੀ ਅਸਮਾਨ ’ਚ ਬੱਦਲਵਾਈ ਛਾਈ ਹੋਈ ਸੀ। ਜੋ ਤਕਰੀਬਨ 10 ਕੁ ਵਜੇ ਕਿਣ-ਮਿਣ ਤੋਂ ਬਾਅਦ ਇੱਕਦਮ ਹੀ ਭਾਰੀ ਮੀਂਹ ’ਚ ਬਦਲ ਗਈ। ਕੁੱਝ ਸਮੇਂ ’ਚ ਹੀ ਸੜਕਾਂ ਤੇ ਰਸਤਿਆਂ ਤੋਂ ਇਲਾਵਾ ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਭਾਰੀ ਮਾਤਰਾ ’ਚ ਇਕੱਠਾ ਹੋ ਗਿਆ। ਇੰਨਾਂ ਹੀ ਨਹੀਂ ਫ਼ਿਰੋਜਪੁਰ ਰੋਡ ਤੋਂ ਲੁਧਿਆਣਾ ਦੇ ਬੱਸ ਸਟੈਂਡ ਲਾਗੇ ਦੀ ਲੰਘਦੇ ਹਾਈਵੇ ’ਤੇ ਚੂੰਗੀ ਤੋਂ ਬੱਸ ਸਟੈਂਡ ਤੱਕ ਬਣੇ ਐਲੀਵੇਟਿਡ ਪੁਲ ਦੇ ਹੇਠਾਂ ਵੀ ਮੁੱਖ ਸੜਕ ’ਤੇ ਕਈ ਥਾਵਾਂ ’ਤੇ ਫੁੱਟ-ਫੁੱਟ ਪਾਣੀ ਜਮ੍ਹਾਂ ਹੋ ਗਿਆ। Ludhiana News

Read This : Ludhiana News : ਸਵੇਰੇ 4 ਵਜੇ ਆਇਆ ਫੋਨ ‘ਮੈਨੂੰ ਗੋਲੀ ਮਾਰ ਦਿੱਤੀ ਗਈ ਐ’, ਫਿਰ ਭੇਜੀ ਲੋਕੇਸ਼ਨ, ਪਹੁੰਚੇ ਤਾਂ ਟੈਕਸੀ ਡਰਾਇਵਰ ਦੀ ਮਿਲੀ ਲਾਸ਼

ਇਸ ਤੋਂ ਇਲਾਵਾ ਸੜਕ ਦੇ ਆਸੇ-ਪਾਸੇ ਬਣੀਆਂ ਸਰਵਿਸ ਰੋਡਾਂ ਵੀ ਮੀਂਹ ਦੇ ਪਾਣੀ ਨਾਲ ਭਰ ਗਈਆਂ। ਕਿਉਂਕਿ ਸਰਵਿਸ ਰੋਡਾਂ ਦੇ ਕਿਨਾਰੇ ’ਤੇ ਬਣੇ ਨਿਕਾਸੀ ਨਾਲੇ ਗੰਦਗੀ ਜਾਂ ਲਾਗਲੇ ਦੁਕਾਨਦਾਰਾਂ ਵੱਲੋਂ ਸੁੱਟੇ ਗਏ ਕੂੜੇ-ਕਰਕਟ ਨਾਲ ਪਹਿਲਾਂ ਹੀ ਬੰਦ ਹੋ ਚੁੱਕੇ ਹਨ। ਜਿਸ ਕਰਕੇ ਫਿਰੋਜਪੁਰ ਰੋਡ ’ਤੇ ਚੁੰਗੀ ਦੇ ਬਰਾਬਰ ਇੱਕ ਪ੍ਰਾਈਵੇਟ ਸਕੂਲ ਦੇ ਨੱਕ ’ਤੇ ਸਰਵਿਸ ਰੋਡ ਉੱਪਰ ਪੂਰਾ ਸਾਲ ਹੀ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਸ਼ਹਿਰ ਅੰਦਰ ਵੱਖ-ਵੱਖ ਖੇਤਰਾਂ ’ਚ ਬਣੇ ਅੰਡਰ ਬਰਿੱਜਾਂ ’ਚ ਵੀ ਵੱਡੀ ਮਾਤਰਾ ’ਚ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ। ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਨਾਲ ਜੂਝਣਾ ਪਿਆ। Ludhiana News

Ludhiana News
ਫੇਸ-1 ਦੁੱਗਰੀ ਵਿਖੇ ਮੁੱਖ ਸੜਕ ’ਤੇ ਭਰੇ ਮੀਂਹ ਦੇ ਪਾਣੀ ’ਚੋਂ ਆਪਣੀ ਮੰਜ਼ਿਲ ਵਧ ਰਹੇ ਰਾਹਗੀਰ।

ਪਿਛਲੇ ਸਾਲ ਦੇ ਮੁਕਾਬਲੇ ਲੁਧਿਆਣਾ ’ਚ ਮੀਂਹ ਬਹੁਤ ਘੱਟ ਪਿਆ ਹੈ। ਜਿਸ ਕਰਕੇ ਸਥਾਨਕ ਲੋਕ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਨਜ਼ਰ ਆਏ। ਜਿੰਨ੍ਹਾਂ ਲਈ ਐਤਵਾਰ ਛੁੱਟੀ ਵਾਲੇ ਦਿਨ ਦਾ ਮੀਂਹ ਰਾਹਤ ਬਣਿਆ ਪਰ ਰੋਜਮਰਾਂ ਵਾਂਗ ਆਪਣੇ ਕੰਮ-ਕਾਰਾਂ ’ਤੇ ਜਾਣ ਵਾਲਿਆਂ ਵਾਸਤੇ ਇਹ ਮੀਂਹ ਕਿਸੇ ਆਫ਼ਤ ਤੋਂ ਵੀ ਘੱਟ ਨਹੀਂ। ਇੰਨ੍ਹਾਂ ਹੀ ਨਹੀਂ ਲੰਮੀ ਉਡੀਕ ਪਿੱਛੋਂ ਵਰ੍ਹੇ ਇੰਦਰ-ਦੇਵਤੇ ਨੇ ਨਗਰ-ਨਿਗਮ ਦੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਿਸ ’ਚ ਨਿਗਮ ਵੱਲੋਂ ਮਾਨਸੂਨ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਮਾਹਿਰਾਂ ਮੁਤਾਬਕ ਸੌਮਵਾਰ ਨੂੰ ਵੀ ਲੁਧਿਆਣਾ ’ਚ ਮੀਂਹ ਪੈਣ ਦੀ ਸੰਭਾਵਨਾ ਹੈ। Ludhiana News