T20 World Cup Semi Final: ਭਾਰਤ-ਇੰਗਲੈਂਡ ਸੈਮੀਫਾਈਨਲ ਤੋਂ ਪਹਿਲਾਂ ਅੱਜ ਗੁਆਨਾ ’ਚ ਭਾਰੀ ਮੀਂਹ, ਰੱਦ ਹੋਇਆ ਤਾਂ ਭਾਰਤ ਖੇਡੇਗਾ ਫਾਈਨਲ

T20 World Cup Semi Final

ਪਹਿਲੇ ਸੈਮੀਫਾਈਨਲ ’ਚ ਰਿਜ਼ਰਵ ਦਿਨ, ਪਰ ਦੂਜੇ ਸੈਮੀਫਾਈਨਲ ਨਹੀਂ | T20 World Cup Semi Final

  • ਜੇਕਰ ਮੈਚ ਰੱਦ ਹੋਇਆ ਤਾਂ ਭਾਰਤ ਸਿਖਰ ’ਤੇ ਰਹਿਣ ਕਰਕੇ ਖੇਡੇਗਾ ਸਿੱਧਾ ਫਾਈਨਲ

IND Vs ENG Guyana Weather Report : ਗੁਆਨਾ (ਏਜੰਸੀ)। ਟੀ20 ਵਿਸ਼ਵ ਕੱਪ 2024 ਹੁਣ ਆਪਣ ਆਖਿਰੀ ਪੜਾਅ ’ਤੇ ਹੈ। ਇਸ ਦੇ ਸਿਰਫ 3 ਮੈਚ ਹੀ ਬਾਕੀ ਹਨ। ਦੋ ਸੈਮੀਫਾਈਨਲ ਮੁਕਾਬਲੇ ਤੇ ਇੱਕ ਫਾਈਨਲ ਮੁਕਾਬਲਾ ਬਾਕੀ ਹੈ। ਇਸ ਵਿਚਕਾਰ ਭਾਰਤ ਤੇ ਇੰਗਲੈਂਡ ਵਿਚਕਾਰ ਦੂਜਾ ਸੈਮੀਫਾਈਨਲ ਗੁਆਨਾ ’ਚ ਖੇਡਿਆ ਜਾਣਾ ਹੈ। ਇਸ ਮੁਕਾਬਲਾ ਭਲਕੇ 27 ਜੂਨ ਨੂੰ ਹੋਣਾ ਹੈ। ਮੈਚ ’ਚ ਇੱਕ ਦਿਨ ਬਾਕੀ ਹੈ, ਪਰ ਗੁਆਨਾ ’ਚ ਭਾਰੀ ਮੀਂਹ ਪੈ ਰਿਹਾ ਹੈ। ਇਸ ਨਾਲ ਪੂਰਾ ਮੈਚ ਖੇਡੇ ਜਾਣ ’ਤੇ ਸੰਦੇਹ ਬਣਿਆ ਹੋਇਆ ਹੈ। (T20 World Cup Semi Final)

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੈਚ ਦੌਰਾਨ 70 ਫੀਸਦੀ ਮੀਂਹ ਦੀ ਸੰਭਾਵਨਾ ਹੈ ਜਦਕਿ ਤੂਫਾਨੀ ਦੀ ਸੰਭਾਵਨਾ 28 ਫੀਸਦੀ ਹੈ। ਆਈਸੀਸੀ ਨੇ ਮੀਂਹ ਹੋਣ ’ਤੇ ਮੈਚ ਖਤਮ ਹੋਣ ਦੇ ਸਮੇਂ ਤੋਂ ਬਾਅਦ 250 ਮਿੰਟਾਂ ਦਾ ਭਾਵ 4 ਘੰਟਿਆਂ ਦਾ ਵਾਧੂ ਸਮਾਂ ਰੱਖਿਆ ਹੈ। ਜੇਕਰ ਇਸ ਤੋਂ ਬਾਅਦ ਵੀ ਮੌਸਮ ਤੇ ਪਿੱਚ ਖੇਡਣ ਲਈ ਸਹੀ ਨਹੀਂ ਹੁੰਦੀ ਤਾਂ ਮੈਚ ਰੱਦ ਕਰ ਦਿੱਤਾ ਜਾਵੇਗਾ। ਸੈਮੀਫਾਈਨਲ ਲਈ ਕੋਈ ਰਿਜ਼ਰਵ ਦਿਨ ਵੀ ਨਹੀਂ ਹੈ। ਅਜਿਹੀ ਹਾਲਾਤਾਂ ’ਚ ਮੈਚ ਰੱਦ ਹੋਣ ’ਤੇ ਸੁਪਰ-8 ’ਚ ਗਰੁੱਪ-1 ’ਚ ਅੰਕ ਸੂਚੀ ’ਚ ਸਿਖਰ ’ਤੇ ਰਹਿਣ ਵਾਲੀ ਭਾਰਤੀ ਟੀਮ ਸਿੱਧੀ ਫਾਈਨਲ ’ਚ ਪਹੁੰਚੇਗੀ। (T20 World Cup Semi Final)

ਭਾਰਤ ਨੇ ਸੁਪਰ-8 ਦੇ ਸਾਰੇ ਤਿੰਨੇ ਮੈਚ ਜਿੱਤੇ, ਗਰੁੱਪ ’ਚ ਸਿਖਰ ’ਤੇ

ਭਾਰਤੀ ਟੀਮ ਨੇ ਸੁਪਰ-8 ਦੇ ਗਰੁੱਪ-1 ’ਚ ਸਾਰੇ ਤਿੰਨੇ ਮੈਚ ਜਿੱਤੇ ਹਨ ਤੇ ਉਹ 6 ਅੰਕਾਂ ਨਾਲ ਅੰਕ ਸੂਚੀ ’ਚ ਸਿਖਰ ’ਤੇ ਹੈ। ਭਾਰਤੀ ਟੀਮ ਨੇ ਆਪਣੇ ਮੁਕਾਬਲਿਆਂ ’ਚ ਪਹਿਲਾਂ ਅਫਗਾਨਿਸਤਾਨ ਫਿਰ ਬੰਗਲਾਦੇਸ਼ ਤੇ ਤੀਜੇ ਮੁਕਾਬਲੇ ’ਚ ਅਸਟਰੇਲੀਆਈ ਟੀਮ ਨੂੰ ਹਰਾਇਆ ਹੈ। ਮੈਚ ਰੱਦ ਹੋਣ ’ਤੇ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਵਿਚਕਾਰ ਹੋਣ ਵਾਲੇ ਸੈਮੀਫਾਈਨਲ-1 ਜਿੱਤਣ ਵਾਲੀ ਟੀਮ ਨਾਲ ਹੋਵੇਗਾ। (T20 World Cup Semi Final)

ਇਹ ਵੀ ਪੜ੍ਹੋ : T20 World Cup Semi Final: ਕੀ ਇਸ ਵਾਰ ਖਤਮ ਹੋਵੇਗਾ ਟਰਾਫੀ ਦਾ ਇੰਤਜ਼ਾਰ, 2013 ਤੋਂ ਬਾਅਦ ਭਾਰਤ ਨੇ 10 ICC ਟੂਰਨਾਮੈ…

ਸੈਮੀਫਾਈਨਲ-1 ਲਈ ਰੱਖਿਆ ਗਿਆ ਹੈ ਰਿਜ਼ਰਵ ਦਿਨ | T20 World Cup Semi Final

ਆਈਸੀਸੀ ਨੇ ਟੂਰਨਾਮੈਂਟ ਤੋਂ ਪਹਿਲਾਂ ਹੀ ਸੈਮੀਫਾਈਨਲ ਲਈ ਰਿਜ਼ਰਵ ਦਿਨ ਰੱਖਿਆ ਹੈ। ਇਸ ਮੁਕਾਬਲਾ ਸਵੇਰੇ 6 ਵਜੇ ਤੋਂ ਖੇਡਿਆ ਜਾਵੇਗਾ। ਹਾਲਾਂਕਿ ਤ੍ਰਿਨੀਦਾਦ ’ਚ ਮੈਚ ਦੌਰਾਨ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਜੇਕਰ ਮੀਂਹ ਕਾਰਨ ਇਹ ਮੈਚ ਵੀ ਰੱਦ ਹੁੰਦਾ ਹੈ ਤਾਂ ਗਰੁੱਪ-2 ’ਚ ਸਿਖਰ ’ਤੇ ਰਹਿਣ ਵਾਲੀ ਦੱਖਣੀ ਅਫਰੀਕਾ ਫਾਈਨਲ ’ਚ ਪਹੁੰਚ ਜਾਵੇਗੀ। ਫਾਈਨਲ ਮੁਕਾਬਲਾ 29 ਜੂਨ ਨੂੰ ਰਾਤ 8 ਵਜੇ ਹੋਵੇਗਾ। (T20 World Cup Semi Final)

ਭਾਰਤ-ਇੰਗਲੈਂਡ ’ਚ ਹੋਵੇਗਾ ਜਬਰਦਸਤ ਮੁਕਾਬਲਾ | T20 World Cup Semi Final

ਟੀ20 ਵਿਸ਼ਵ ਕੱਪ ’ਚ ਦੋਵਾਂ ਟੀਮਾਂ ’ਚ ਅੱਜ ਤੱਕ 4 ਮੁਕਾਬਲੇ ਖੇਡੇ ਗਏ ਹਨ, ਜਿਸ ਵਿੱਚੋਂ ਭਾਰਤ ਤੇ ਇੰਗਲੈਂਡ ਨੇ 2-2 ਮੁਕਾਬਲੇ ਜਿੱਤੇ ਹਨ। ਦੋਵਾਂ ਵਿਚਕਾਰ ਤਿੰਨ ਗਰੁੱਪ ਮੁਕਾਬਲੇ ਤੇ ਇੱਕ ਸੈਮੀਫਾਈਨਲ ਮੁਕਾਬਲਾ ਹੋਇਆ ਹੈ। ਦੋਵਾਂ ਟੀਮਾਂ ਦੂਜੀ ਵਾਰ ਟੀ20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਆਹਮੋ-ਸਾਹਮਣੇ ਹੋਣਗੀਆਂ। ਪਿਛਲੀ ਵਾਰ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ, ਹਾਲਾਂਕਿ ਭਾਰਤ ਤੇ ਇੰਗਲੈਂਡ ਵਿਚਕਾਰ ਕੁਲ 23 ਟੀ20 ਕੌਮਾਂਤਰੀ ਮੈਚ ਖੇਡੇ ਗਏ ਹਨ, ਜਿਸ ਵਿੱਚ ਭਾਰਤ ਨੂੰ 12 ਤੇ ਇੰਗਲੈਂਡ ਨੂੰ 11 ਮੈਚਾਂ ’ਚ ਜਿੱਤ ਮਿਲੀ ਹੈ। (T20 World Cup Semi Final)

ਭਾਰਤ ਤੇ ਇੰਗਲੈਂਡ ਦਾ 1-1 ਮੈਚ ਰੱਦ ਹੋਇਆ | T20 World Cup Semi Final

ਇਸ ਵਿਸ਼ਵ ਕੱਪ ਦੇ ਲੀਗ ਸਟੇਜ ਮੁਕਾਬਲਿਆਂ ’ਚ ਭਾਰਤ ਤੇ ਇੰਗਲੈਂਡ ਦੇ ਇੱਕ-ਇੱਕ ਮੈਚ ਰੱਦ ਹੋਏ ਹਨ। 4 ਜੂਨ ਨੂੰ ਬਾਰਬਾਡੋਸ ’ਚ ਹੋਣ ਵਾਲਾ ਇੰਗਲੈਂਡ ਤੇ ਸਕਾਟਲੈਂਡ ਦਾ ਮੈਚ ਬਿਨ੍ਹਾਂ ਟਾਸ ਹੋਏ ਹੀ ਰੱਦ ਕਰ ਦਿੱਤਾ ਗਿਆ ਸੀ। ਇਸ ਕਾਰਨ ਇੰਗਲੈਂਡ ਨੂੰ ਸੁਪਰ-8 ’ਚ ਪਹੁੰਚਣ ਲਈ ਸਕਾਟਲੈਂਡ ਤੇ ਅਸਟਰੇਲੀਆ ’ਤੇ ਨਿਰਭਰ ਹੋਣਾ ਪਿਆ ਸੀ। ਉੱਧਰ 15 ਜੂਨ ਨੂੰ ਫਲੋਰੀਡਾ ’ਚ ਹੋਣ ਵਾਲਾ ਭਾਰਤ ਤੇ ਕੈਨੇਡਾ ਮੈਚ ਵੀ ਬਿਨ੍ਹਾਂ ਟਾਸ ਹੋਏ ਹੀ ਰੱਦ ਹੋ ਗਿਆ ਸੀ। ਹਾਲਾਂਕਿ ਭਾਰਤੀ ਟੀਮ ਲੀਗ ਸਟੇਜ ਦੇ ਸ਼ੁਰੂਆਤੀ 3 ਮੁਕਾਬਲੇ ਜਿੱਤ ਕੇ ਟਾਪ-8 ’ਚ ਪਹੁੰਚ ਗਈ ਸੀ। (T20 World Cup Semi Final)

ਗੁਆਨਾ ’ਚ 8 ਜੂਨ ਨੂੰ ਖੇਡਿਆ ਗਿਆ ਸੀ ਆਖਿਰੀ ਮੁਕਾਬਲਾ

ਗੁਆਨਾ ਦੇ ਪ੍ਰੋਵਿਡੇਂਸ ਸਟੇਡੀਅਮ ’ਚ ਟੀ20 ਵਿਸ਼ਵ ਕੱਪ ਦੇ ਸਿਰਫ 5 ਮੈਚ ਹੋਏ ਹਨ। ਇਸ ਵਿੱਚ ਸੁਪਰ-8 ਦਾ ਇੱਕ ਵੀ ਮੈਚ ਸ਼ਾਮਲ ਨਹੀਂ ਹੈ। ਇਸ ਸਟੇਡੀਅਮ ’ਚ ਆਖਿਰੀ ਮੁਕਾਬਲਾ 9 ਜੂਨ ਨੂੰ ਵੈਸਟਇੰਡੀਜ਼ ਤੇ ਯੂਗਾਂਡਾ ’ਚ ਖੇਡਿਆ ਗਿਆ ਸੀ। ਇਸ ਮੁਕਾਬਲੇ ’ਚ ਪਹਿਲਾਂ ਖੇਡਦੇ ਹੋਏ ਵੈਸਟਇੰਡੀਜ਼ ਨੇ 5 ਵਿਕਟਾਂ ਗੁਆ ਕੇ 173 ਦੌੜਾਂ ਦਾ ਸਕੋਰ ਬਣਾਇਆ ਸੀ ਤੇ ਯੂਗਾਂਡਾ ਨੂੰ 39 ਦੌੜਾਂ ’ਤੇ ਆਲਆਊਟ ਕਰਕੇ 134 ਦੌੜਾਂ ਨਾਲ ਮੈਚ ਆਪਣੇ ਨਾਂਅ ਕਰ ਲਿਆ ਸੀ। ਇਸ ਸਟੇਡੀਅਮ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ 183 ਦਾ ਹੈ। ਪਿਛਲੇ 5 ਮੁਕਾਬਲਿਆਂ ’ਚ ਟੀਚੇ ਦਾ ਪਿੱਛਾ ਕਰਦੇ ਹੋਏ ਤਿੰਨ ਵਾਰ ਟੀਮਾਂ ਆਲਆਊਟ ਹੋਈਆਂ ਹਨ। (T20 World Cup Semi Final)