ਜੰਮੂ: ਜੰਮੂ-ਕਸ਼ਮੀਰ ਦੇ ਡੋਡਾ ਵਿੱਚਵੀਰਵਾਰ ਸਵੇਰੇ ਬੱਦਲ ਫਟਣ ਨਾਲ 8 ਜਣਿਆਂ ਦੀ ਮੌਤ ਹੋ ਗਈ ਅਤੇ 11 ਜਣੇ ਜ਼ਖ਼ਮੀ ਹੋ ਗਏ। ਕਈ ਵਿਅਕਤੀਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਭਾਰੀ ਮੀਂਹ ਕਾਰਨ ਅਚਾਨਕ ਆਈ ਹੜ੍ਹ ਵਿੱਚ 7 ਤੋਂ 9 ਘਰਾਂ ਦੇ ਲੋਕ ਫਸੇ ਹੋਏ ਹਨ।
ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਘਟਨਾ ਬੁੱਧਵਾਰ ਰਾਤ ਕਰੀਬ 2 ਵਜੇ ਦੀ ਹੈ। ਹਿਮਾਚਲ ਦੇ ਨਾਲ ਲੱਗਦੇ ਜੰਮੂ ਦੇ ਡੋਡਾ ਦੇ ਠਾਠਰੀ ਇਲਾਕੇ ਵਿੱਚ ਬੱਦਲ ਫਟਣ ਨਾਲ 8 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਕਈ ਲੋਕ ਮਲਬੇ ਹੇਠ ਦਬ ਗਏ।
ਰਾਹਤ ਕਾਰਜ ਜਾਰੀ
ਪੁਲਿਸ ਮੁਤਾਬਕ, ਕਈ ਲੋਕ ਮਲਬੇ ਹੇਠ ਦਬੇ ਹੋ ਸਕਦੇ ਹਨ। ਰਾਹਤ ਅਤੇ ਬਚਾਅ ਆਪ੍ਰੇਸ਼ਨ ਜਾਰੀ ਹੈ। ਜਾਣਕਾਰੀ ਮੁਤਾਬਕ ਰਾਤ ਨੂੰ ਕਰੀਬ 2:20 ਵਜੇ ਬੱਦਲ ਫਟੇ। ਬਟੋਤ ਕਿਸ਼ਤਵਾੜ ਹਾਈ ਵੇ ‘ਤੇ ਸਥਿਤ ਠਾਠਰੀ ਕਸਬੇ ਦੇ ਮਸਜਿਦ ਨਾਲਾ ਇਲਾਕੇ ਵਿੱਚ ਇਹ ਘਟਨਾਵ ਾਪਰੀ। ਹੜ੍ਹ ਨੇ ਸੁੱਤੇ ਹੀ ਲੋਕਾਂ ਨੂੰ ਲਪੇਟ ਵਿੱਚ ਲੈ ਲਿਆ।
ਇਸ ਕਾਰਨ ਲੋਕਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੀਟਾਂ ਟੀਮਾਂ ਮੌਕੇ ‘ਤੇ ਆਈਆਂ। ਤੁਰੰਤ ਰਾਹਤ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। 3 ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।