ਪਟਿਆਲਾ ‘ਚ ਕਈ ਥਾਈਂ ਤੇਜ਼ ਮੀਂਹ ਨਾਲ ਗੜੇਮਾਰੀ

Heavy rain in Patiala

ਚੇਤ ਦਾ ਮਹੀਨਾ ਕਿਸਾਨਾਂ ਲਈ ਵਰਤਾ ਰਿਹਾ ਕਹਿਰ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਚੇਤ ਦਾ ਮਹੀਨਾ ਕਿਸਾਨਾਂ ਲਈ ਲਗਾਤਾਰ ਕਹਿਰ ਵਰਤਾ ਰਿਹਾ ਹੈ। ਅੱਜ ਪਟਿਆਲਾ (Heavy rain in Patiala) ਜ਼ਿਲ੍ਹੇ ਅੰਦਰ ਦੁਪਿਹਰ ਮੌਕੇ ਜਿੱਥੇ ਤੇਜ਼ ਮੀਂਹ ਪਿਆ ਉਥੇ ਹੀ ਕਈ ਥਾਵਾਂ ਤੇ ਗੜੇਮਾਰੀ ਦੀ ਵੀ ਖਬਰ ਹੈ। ਪਟਿਆਲਾ ਦੇ ਪਿੰਡ ਹਸਨਪੁਰ ਵਿਖੇ ਗੜ੍ਹੇਮਾਰੀ ਹੋਣ ਦੀ ਖ਼ਬਰ ਮਿਲੀ ਹੈ। ਤੇਜ਼ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਹੋਣ ਦਾ ਡਰ ਹੈ ਕਿਉਂਕਿ ਪਿਛਲੇ ਦਿਨੀਂ ਵੀ ਪਟਿਆਲਾ ਜ਼ਿਲ੍ਹੇ ਸਮੇਤ ਪੰਜਾਬ ਅੰਦਰ ਭਾਰੀ ਬਾਰਿਸ਼ ਹੋਈ ਸੀ। ਅੱਜ ਵੀ ਦੁਪਹਿਰ ਬਾਅਦ ਤੇਜ਼ ਬਾਰਸ਼ ਨਾਲ ਤੇਜ਼ ਹਨੇਰੀ ਆਈ ਜਿਸ ਕਾਰਨ ਫਸਲਾਂ ਨੂੰ ਹੋਰ ਵੱਡਾ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Heavy rain in Patiala

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here