IMD Monsoon Weather Update: ਅੱਜ ਇਨ੍ਹਾਂ ਥਾਵਾਂ ’ਤੇ ਭਾਰੀ ਮੀਂਹ ਦਾ ਅਲਰਟ ਜਾਰੀ, ਵੇਖੋ

IMD Monsoon Weather Update

ਦਿੱਲੀ ਸਮੇਤ 17 ਸੂਬਿਆਂ ’ਚ ਹੈ ਭਾਰੀ ਮੀਂਹ ਦਾ ਅਲਰਟ | IMD Monsoon Weather Update

  • ਅਸਾਮ ’ਚ ਹੜ੍ਹ ਨਾਲ 17 ਲੱਖ ਲੋਕ ਪ੍ਰਭਾਵਿਤ
  • ਗੁਜਰਾਤ ਦੇ ਜੂਨਾਗੜ੍ਹ ’ਚ 30 ਪਿੰਡਾਂ ਦਾ ਸੰਪਰਕ ਕੱਟਿਆ

ਨਵੀਂ ਦਿੱਲੀ (ਏਜੰਸੀ)। ਮਾਨਸੂਨ ਨੇ ਨਿਰਧਾਰਤ ਸਮੇਂ ਤੋਂ 6 ਦਿਨ ਪਹਿਲਾਂ (2 ਜੁਲਾਈ) ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ। ਦੇਸ਼ ਭਰ ਦੇ ਲਗਭਗ ਸਾਰੇ ਸੂਬਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਗੁਜਰਾਤ ਦੇ ਜੂਨਾਗੜ੍ਹ ’ਚ ਭਾਰੀ ਮੀਂਹ ਕਾਰਨ ਸੜਕਾਂ ਪਾਣੀ ’ਚ ਡੁੱਬ ਗਈਆਂ ਹਨ। ਇਸ ਕਾਰਨ 30 ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਅਸਾਮ ’ਚ ਹੜ੍ਹ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਮੰਗਲਵਾਰ ਨੂੰ ਹੜ੍ਹ ਕਾਰਨ ਤਿੰਨ ਹੋਰ ਲੋਕਾਂ ਦੀ ਜਾਨ ਚਲੀ ਗਈ। (IMD Monsoon Weather Update)

23 ਜ਼ਿਲ੍ਹਿਆਂ ’ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਗਿਣਤੀ 11.3 ਲੱਖ ਤੋਂ ਜ਼ਿਆਦਾ ਹੋ ਗਈ ਹੈ। ਸੋਮਵਾਰ ਤੱਕ 19 ਜ਼ਿਲ੍ਹਿਆਂ ’ਚ 6.44 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਵੰਥਾਲੀ ’ਚ ਸੋਮਵਾਰ ਸਵੇਰ ਤੋਂ ਮੰਗਲਵਾਰ ਸਵੇਰ ਤੱਕ ਰਿਕਾਰਡ 361 ਮਿਲੀਮੀਟਰ ਬਾਰਿਸ਼ ਹੋਈ। ਸੌਰਾਸ਼ਟਰ ਤੇ ਗੁਜਰਾਤ ਦੇ ਦੱਖਣੀ ਖੇਤਰ ’ਚ ਇਸ ਦੌਰਾਨ 200 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਪਿਆ। ਐਨਡੀਆਰਐਫ ਨੇ ਕਿਹਾ ਕਿ ਉਨ੍ਹਾਂ ਨੇ ਜੂਨਾਗੜ੍ਹ ਦੇ ਕੇਸੋਦ ’ਚ ਹੜ੍ਹ ’ਚ ਫਸੇ ਲੋਕਾਂ ਨੂੰ ਬਚਾਉਣ ਲਈ ਇੱਕ ਟੀਮ ਭੇਜੀ ਹੈ।

ਇਹ ਵੀ ਪੜ੍ਹੋ : ਅਗਨੀਵੀਰ ਹਵਾਈ ਫੌਜ ਦੀ ਭਰਤੀ ਸ਼ੁਰੂ, ਛੇਤੀ ਕਰੋ ਅਪਲਾਈ

IMD ਨੇ ਬੁੱਧਵਾਰ ਲਈ 17 ਸੂਬਿਆਂ : ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਰਾਜ਼ਸਥਾਨ, ਗੁਜਰਾਤ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਅਸਮ, ਨਾਗਾਲੈਂਡ, ਤ੍ਰਿਪੁਰਾ, ਮਿਜੋਰਮ ’ਚ ਜ਼ਿਆਦਾ ਤੋਂ ਜ਼ਿਆਦਾ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਤੇ 9 ਸੂਬਿਆਂ : ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ-ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਗੋਆ, ਆਂਧਰਾ-ਪ੍ਰਦੇਸ਼, ਕਰਨਾਟਕ, ਕੇਰਲ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਅਸਾਮ ’ਚ 2,208 ਪਿੰਡ ਪਾਣੀ ’ਚ ਡੁੱਬੇ | IMD Monsoon Weather Update

ਅਸਾਮ ਸਟੇਟ ਡਿਜਾਸਟਰ ਮੈਨੇਜਮੈਂਟ ਅਥਾਰਟੀ ਅਨੁਸਾਰ, ਇਸ ਸਮੇਂ ਸੂਬੇ ਦੇ 2,208 ਪਿੰਡ ਪਾਣੀ ’ਚ ਡੁੱਬੇ ਹੋਏ ਹਨ ਤੇ 42,476.18 ਹੈਕਟੇਅਰ ਫਸਲੀ ਜਮੀਨ ਨੂੰ ਨੁਕਸਾਨ ਪਹੁੰਚਿਆ ਹੈ। ਤਿਨਸੁਕੀਆ ਜ਼ਿਲ੍ਹੇ ਦੇ ਸਾਦੀਆ ਤੇ ਡੂਮਡੁਮਾ ਸਰਕਲ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਧੇਮਾਜੀ ਜ਼ਿਲ੍ਹੇ ਦੇ ਜੋਨਈ ’ਚ ਇੱਕ ਵਿਅਕਤੀ ਡੁੱਬ ਗਿਆ। ਸੋਮਵਾਰ (1 ਜੁਲਾਈ) ਨੂੰ ਤਿਨਸੁਕੀਆ ਜ਼ਿਲ੍ਹੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਸ ਸਾਲ ਹੜ੍ਹਾਂ, ਜਮੀਨ ਖਿਸਕਣ ਤੇ ਤੂਫਾਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 48 ਹੋ ਗਈ ਹੈ। (IMD Monsoon Weather Update)

ਕਈ ਜ਼ਿਲ੍ਹਿਆਂ ’ਚ ਹੜ੍ਹਾਂ ਦੇ ਪਾਣੀ ਨਾਲ ਸੜਕਾਂ, ਪੁਲਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਫਿਲਹਾਲ ਬ੍ਰਹਮਪੁੱਤਰ ਨਦੀ ਨਿਮਾਤੀਘਾਟ, ਤੇਜਪੁਰ, ਗੁਹਾਟੀ ਤੇ ਧੂਬਰੀ ’ਚ ਖਤਰੇ ਦੇ ਨਿਸਾਨ ਤੋਂ ਉੱਪਰ ਵਹਿ ਰਹੀ ਹੈ। ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸ਼ਰਮਾ ਨੇ ਮੰਗਲਵਾਰ ਨੂੰ ਗੋਲਾਘਾਟ ਜ਼ਿਲ੍ਹੇ ਦੇ ਬੋਕਾਖਤ ’ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਨਿਰੀਖਣ ਕੀਤਾ। ਉਹ ਇੱਕ ਸਪੀਡ ਬੋਟ ’ਚ ਅੱਪਰ ਅਸਾਮ ਦੇ ਡੁੱਬੇ ਇਲਾਕਿਆਂ ’ਚ ਪਹੁੰਚੇ। ਸ਼ਰਮਾ ਨੇ ਕਈ ਸਾਲਾਂ ਬਾਅਦ ਪਾਣੀ ’ਚ ਡੁੱਬੇ ਕਾਜੀਰੰਗਾ ਨੈਸ਼ਨਲ ਪਾਰਕ ’ਚ ਹੜ੍ਹ ਦੀ ਸਥਿਤੀ ਦਾ ਵੀ ਜਾਇਜਾ ਲਿਆ। (IMD Monsoon Weather Update)

ਅੱਗੇ ਕਿਵੇਂ ਰਹੇਗਾ ਮੌਸਮ…. | IMD Monsoon Weather Update

  • ਬੁੱਧਵਾਰ ਨੂੰ ਮੱਧ-ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ ’ਚ ਕੁਝ ਥਾਵਾਂ ’ਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਬਿਜਲੀ ਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
  • ਛੱਤੀਸਗੜ੍ਹ, ਬਿਹਾਰ, ਗੁਜਰਾਤ ਸੂਬਾ, ਤਾਮਿਲਨਾਡੂ, ਪੁਡੂਚੇਰੀ, ਕੇਰਲ, ਤੱਟੀ ਆਂਧਰਾ-ਪ੍ਰਦੇਸ਼, ਉੱਤਰੀ ਕਰਨਾਟਕ ’ਚ ਕੁਝ ਥਾਵਾਂ ’ਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਦੱਸੀ ਗਈ ਹੈ।

LEAVE A REPLY

Please enter your comment!
Please enter your name here