ਹਰਿਆਣਾ ਤੇ ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ

Heavy, Rain, Alert, Haryana, Punjab

ਬਿਹਾਰ ‘ਚ ਹੜ੍ਹ ਨਾਲ ਹੁਣ ਤੱਕ 106 ਵਿਅਕਤੀਆਂ ਦੀ ਮੌਤ

ਸੱਚ ਕਹੂੰ ਨਿਊਜ਼/ਚੰਡੀਗੜ੍ਹ, 

ਹਰਿਆਣਾ ਤੇ ਪੰਜਾਬ ‘ਚ ਅਗਲੇ ਦੋ ਦਿਨ ਭਾਰੀ ਮੀਂਹ ਦੀ ਸੰਭਾਵਨਾ ਤੋਂ ਬਾਅਦ ਹੜ੍ਹ ਦਾ  ਖਤਰਾ ਵਧ ਸਕਦਾ ਹੈ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ‘ਚ ਅਗਲੇ 2 ਦਿਨ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ ਅਜਿਹੇ ‘ਚ 25 ਤੇ 26 ਜੁਲਾਈ ਨੂੰ ਮੀਂਹ ਵੱਧ ਪੈਂਦਾ ਹੈ ਤਾਂ ਅੰਬਾਲਾ, ਸਰਸਾ, ਸੰਗਰੂਰ ਤੋਂ ਇਲਾਵਾ ਹੋਰ ਇਲਾਕਿਆਂ ‘ਚ ਵੀ ਹੜ੍ਹ ਦਾ ਖਤਰਾ ਵਧਣ ਦੇ ਆਸਾਰ ਹਨ ਘੱਗਰ ਦਰਿਆ ਫਿਰ ਤੋਂ ਉਫਾਨ ‘ਤੇ ਆ ਸਕਦਾ ਹੈ ਇਹ ਸ਼ਹਿਰ ਪਹਿਲਾਂ ਹੀ ਜਲ ਨਿਕਾਸੀ ਦੇ ਠੀਕ ਪ੍ਰਬੰਧ ਨਾ ਹੋਣ ਦੀ ਵਜ੍ਹਾ ਕਾਰਨ ਮੀਂਹ ਕਾਰਨ ਹੜ੍ਹ ਦੇ ਖਤਰੇ ਝੱਲ ਰਹੇ ਹਨ ਅਜਿਹੇ ‘ਚ ਇੱਥੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਨਾਲ ਹੀ ਘੱਗਰ ਦਰਿਆ ਤੇ ਪੰਜਾਬ ਦੇ ਹੋਰ ਨਦੀ-ਨਾਲੇ ਵੀ ਹੜ੍ਹ ਵਰਗੇ ਹਾਲਾਤ ਬਣਾ ਸਕਦੇ ਹਨ ਜ਼ਿਕਰਯੋਗ ਹੈ ਕਿ ਪੰਜਾਬ ਦੇ ਸੰਗਰੂਰ ‘ਚ ਘੱਗਰ ਦਰਿਆ ਟੁੱਟ ਗਿਆ ਸੀ, ਜਿਸ ਨੂੰ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੇ ਫੌਜ ਦੀਆਂ ਭਰਪੂਰ ਕੋਸ਼ਿਸ਼ਾਂ ਕਾਰਨ ਉਸ ਨੂੰ ਬੰਦ ਕੀਤਾ ਜਾ ਚੁੱਕਿਆ ਹੈ ਇਸ ਦੇ ਬਾਵਜ਼ੂਦ ਜੇਕਰ ਮੀਂਹ ਪੈਂਦਾ ਹੈ ਤਾਂ ਖਤਰਾ ਵਧ ਸਕਦਾ ਹੈ ਤੇ ਆਸ-ਪਾਸ ਦੇ ਕੱਚੇ ਬੰਨ੍ਹ ਟੁੱਟ ਸਕਦੇ ਹਨ ਦੂਜੇ ਪਾਸੇ ਬਿਹਾਰ ਤੇ ਅਸਾਮ ‘ਚ ਹੜ੍ਹ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਬਿਹਾਰ ‘ਚ ਹੜ੍ਹ-ਮੀਂਹ ਨਾਲ ਹੁਣ ਤੱਕ 106 ਤੇ ਅਸਾਮ ‘ਚ 68 ਮੌਤਾਂ ਹੋ ਚੁੱਕੀਆਂ ਹਨ ਦੋਵਾਂ ਸੂਬਿਆਂ ‘ਚ 1.09 ਕਰੋੜ ਲੋਕ ਪ੍ਰਭਾਵਿਤ ਹਨ।

ਲਖਨਊ ਸਮੇਤ ਸੂਬੇ ‘ਚ ਅਨੇਕਾਂ ਥਾਵਾਂ ‘ਤੇ ਭਾਰੀ ਮੀਂਹ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਆਸਪਾਸ ਦੇ ਇਲਾਕਿਆਂ ‘ਚ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਹੇਠਲੇ ਇਲਾਕਿਆਂ ‘ਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ‘ਚ ਅਗਲੇ ਦੋ ਦਿਨਾਂ ਤੱਕ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਚਿਤਾਵਨੀ ਪਹਿਲਾਂ ਹੀ ਜਾਰੀ ਕੀਤੀ ਹੋਈ ਹੈ ਮੀਂਹ ਕਾਰਨ ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੁਸ਼ਕਲਾਂ ਹੋਈਆਂ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰਨ ਕਾਰਨ ਛੋਟੇ ਵਾਹਨਾਂ ‘ਚ  ਪਾਣੀ ਭਰ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।