ਉੱਤਰਾਖੰਡ ’ਚ ਅਗਲੇ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ

Heavy, Rain, Kerala

ਐਸਡੀਆਰਐਫ ਦੀਆਂ 29 ਟੀਮਾਂ ਨੇ ਸੰਭਾਲਿਆ ਮੋਰਚਾ

(ਏਜੰਸੀ) ਦੇਹਰਾਦੂਨ। ਉੱਤਰਾਖੰਡ ’ਚ ਅਗਲੇ ਤਿੰਨ ਦਿਨਾਂ ਤੱਕ ਹਲਕੇ ਮੀਂਹ ਦੀ ਚਿਤਾਵਨੀ ਤੋਂ ਬਾਅਦ ਸੂਬਾ ਆਫਤਾ ਪ੍ਰਬੰਧਨ ਬਲ (ਐਸਡੀਆਰਐਫ) ਦੇ ਜਵਾਨਾਂ ਨੇ ਆਪਣਾ ਮੋਰਚਾ ਸੰਭਾਲ ਲਿਆ ਹੈ। ਐਸਡੀਆਰਟੇਫ ਦੇ ਸੈਨਾਨਾਇਕ (ਕਮਾਂਡੈਂਟ) ਨਵਨੀਤ ਭੁੱਲਰ ਨੇ ਅੱਜ
ਦੱਸਿਆ ਕਿ ਮੌਸਮ ਵਿਭਾਗ ਵੱਲੋਂ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਸੂਬੇ ’ਚ ਬਹੁਤ ਭਾਰੀ ਮੀਂਹ, ਕਿਤੇ-ਕਿਤੇ ਬੇਹੱਦ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕੁਝ ਥਾਵਾਂ ’ਤੇ ਆਸਮਾਨੀ ਬਿਜਲੀ, ਗੜੇਮਾਰੀ, ਤੇਜ਼ ਹਵਾਵਾਂ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਚੱਲਣ ਦੀ ਸੰਭਾਵਨਾ ਹੈ ਉਨ੍ਹਾਂ ਦੱਸਿਆ ਕਿ ਇਸ ਚਿਤਾਵਨੀ ਨੂੰ ਵੇਖਦਿਆਂ ਸੂਬੇ ਦੇ ਵੱਖ-ਵੱਖ ਵਿਭਾਗਾਂ ’ਚ ਫੋਰਸ ਦੀਆਂ ਟੀਮਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਾਰੀਆਂ ਟੀਮਾਂ ਨੂੰ ਕਿਸੇ ਵੀ ਐਮਰਜੰਸੀ ਹਾਲਾਤਾਂ ਲਈ ਅਲਰਟ ਰਹਿਣ ਤੇ ਬਚਾਅ ਉਪਕਰਨਾਂ ਨੂੰ ਵੀ ਤਿਆਰ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ। ਭੁੱਲਰ ਨੇ ਦੱਸਿਆ ਕਿ 29 ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ ਇਨ੍ਹਾਂ ’ਚ ਦੇਹਰਾਦੂਨ ਜ਼ਿਲ੍ਹੇ ’ਚ ਸਹਿਸਤਰਧਾਰਾ, ਚਕਰਾਤਾ, ਟਿਹਰੀ ਜ਼ਿਲ੍ਹੇ ’ਚ ਢਾਲਵਾਲਾ (ਰਿਸ਼ੀਕੇਸ਼), ਕੋਟੀ ਕਲੋਨੀ, ਬਿਆਸੀ (ਕੌਡੀਆਲਾ), ਉਤਰਕਾਸ਼ੀ ਜ਼ਿਲ੍ਹੇ ’ਚ ਉਜੇਲੀ, ਭਟਵਾੜੀ, ਗੰਗੋਤਰੀ, ਬੜਕੋਟ, ਜਨਕੀਚੱਟੀ ਤੇ ਯਮੁਨੋਤਰੀ ਖੇਤਰ ਹਨ ਕਿਸੇ ਵੀ ਤਰ੍ਹਾਂ ਦੇ ਆਫ਼ਤਾ ਦੌਰਾਨ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਨਿਊਨੀਕਰਨ ਤੇ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਬਚਾਅ ਦਲਾਂ ਨੂੰ ਪਹਿਲਾਂ ਤੋਂ ਹੀ ਸੰਵੇਦਨਸ਼ੀਲ ਥਾਵਾਂ ’ਤੇ ਤਾਇਨਾਤ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ