ਸੋਨਾ ਦੇ ਭਾਅ ’ਚ ਭਾਰੀ ਗਿਰਾਵਟ, ਆਮ ਲੋਕਾਂ ਦੇ ਚਿਹਰਿਆਂ ’ਤੇ ਪਰਤੀ ਕੁਝ ਰੌਣਕ

Gold
Gold

ਕੇਂਦਰ ਦੇ ਬਜਟ ’ਚ ਸੋਨੇ-ਚਾਂਦੀ ’ਤੇ ਦਰਾਮਦ ਟੈਕਸ ਘਟਾਉਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਈ ਗਿਰਵਾਟ (Gold)

  • 24 ਕੈਰਟ ਸੋਨੇ ਦੀ ਕੀਮਤ 70750 ਰੁਪਏ ਪ੍ਰਤੀ ਤੋਲੇ ’ਤੇ ਪੁੱਜੀ
  • ਚਾਂਦੀ ਦਾ ਰੇਟ 88000 ਰੁਪਏ ਪ੍ਰਤੀ ਕਿੱਲੋ

(ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ) ਗੋਬਿੰਦਗੜ੍ਹ ਜੇਜੀਆ। ਕੁਝ ਸਮਾਂ ਪਹਿਲਾਂ ਸੋਨੇ-ਚਾਂਦੀ ਦੇ ਭਾਅ ਅਸਮਾਨੀ ਹੋਣ ਕਾਰਨ ਮੱਧ ਵਰਗੀ ਲੋਕਾਂ ਲਈ ਸੋਨੇ-ਚਾਂਦੀ ਦੀ ਖਰੀਦਦਾਰੀ ਇੱਕ ਸੁਫਨਾ ਬਣ ਕੇ ਰਹਿ ਗਈ ਸੀ ਪਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ’ਚ ਸੋਨਾ ਚਾਂਦੀ ਦੀ ਕਸਟਮ ਡਿਊਟੀ (ਦਰਾਮਦ ਟੈਕਸ) ਘਟਾਉਣ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਖੜੋਤ ਆਉਣ ਕਾਰਨ ਆਮ ਲੋਕਾਂ ਦੇ ਚਿਹਰਿਆਂ ’ਤੇ ਕੁਝ ਰੌਣਕ ਪਰਤੀ ਹੈ। Gold

ਇਹ ਵੀ ਪੜ੍ਹੋ: ਖੇਤੀਬਾੜੀ ਵਿਭਾਗ ਵੱਲੋਂ ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਵਾਲੀਆਂ 9 ਫਰਮਾਂ ਦੇ ਲਾਇਸੰਸ ਰੱਦ

ਸਰਕਾਰ ਵੱਲੋਂ ਸੋਨੇ ਅਤੇ ਚਾਂਦੀ ’ਤੇ ਦਰਾਮਦ ਟੈਕਸ ਘਟਾਉਣ ਕਾਰਨ 24 ਜੁਲਾਈ ਨੂੰ 24 ਕੈਰੇਟ ਸੋਨਾ 2 ਹਜ਼ਾਰ ਰੁਪਏ ਪ੍ਰਤੀ ਤੋਲਾ ਸਸਤਾ ਹੋ ਗਿਆ, ਅੱਜ 25 ਜੁਲਾਈ ਨੂੰ 1000 ਰੁਪਏ ਤੋਲਾ ਹੋਰ ਘੱਟ ਕੇ ਸੋਨੇ ਦਾ ਭਾਅ 70750 ਰੁਪਏ ਪ੍ਰਤੀ ਤੋਲੇ ’ਤੇ ਪਹੁੰਚ ਗਿਆ ਹੈ ਜਿਸ ਕਰਕੇ ਅੱਜ ਖਰੀਦਦਾਰੀ ਕਰਨ ਵਾਲਿਆਂ ਦੇ ਚਿਹਰਿਆਂ ’ਤੇ ਰੌਣਕ ਨਜ਼ਰ ਆਈ।

ਸੋਨੇ ਦੇ ਭਾਅ ਹੋਰ ਘੱਟਣਗੇ : ਵਪਾਰੀ

Britain News

ਸੋਨੇ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਸੋਨੇ ਦੇ ਭਾਅ ’ਚ ਕਾਫੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸੋਨੇ ਦੇ ਭਾਅ ’ਚ ਕੁਝ ਦਿਨਾਂ ’ਚ ਹੀ 4000 ਰੁਪਏ ਪ੍ਰਤੀ ਤੋਲੇ ਦੀ ਗਿਰਾਵਟ ਆਈ ਹੈ ਪਰ ਕੋਈ ਵਪਾਰੀ ਸੋਨਾ ਮੰਦਾ ਵੇਚਣ ਲਈ ਤਿਆਰ ਨਹੀਂ ਹੈ। ਸੋਨੇ ਦੇ ਰੇਟਾਂ ਦੇ ਨਾਲ-ਨਾਲ ਚਾਂਦੀ ਦੇ ਗਹਿਣਿਆਂ ’ਚ ਵੀ ਗਿਰਾਵਟ ਆ ਗਈ ਹੈ ਚਾਂਦੀ ਦਾ ਰੇਟ 88000 ਰੁਪਏ ਪ੍ਰਤੀ ਕਿੱਲੋ ਹੈ।

2018 ਤੋਂ ਬਾਅਦ ਸੋਨਾ ਹੋਇਆ ਮਹਿੰਗਾ (Gold)

ਜ਼ਿਕਰਯੋਗ ਹੈ ਕਿ 2018 ’ਚ ਸੋਨਾ 31438 ਰੁਪਏ ਪ੍ਰਤੀ ਤੋਲਾ, 2019 ’ਚ 35220 ਰੁਪਏ ਪ੍ਰਤੀ ਤੋਲਾ, 2020 ’ਚ ਸੋਨੇ ਦੇ ਭਾਅ ’ਚ 13431 ਰੁਪਏ ਦਾ ਵਾਧਾ ਕਰਦਿਆਂ 48651 ਰੁਪਏ ਪ੍ਰਤੀ ਤੋਲਾ ਸੋਨੇ ਦਾ ਭਾਅ ਹੋ ਗਿਆ, 2021 ’ਚ ਪਿਛਲੇ ਸਾਲ ਵਾਲੇ ਹੀ ਭਾਅ ਰਹੇ, ਜਦਕਿ 2022 ਵਿੱਚ 53600 ਰੁਪਏ ਪ੍ਰਤੀ ਤੋਲਾ ਸੋਨਾ ਵਿਕਿਆ 2023 ’ਚ ਸੋਨੇ ਦੇ ਭਾਅ ਨੇ ਲੰਬੀ ਛਾਲ ਲਾਉਂਦਿਆਂ 9000 ਰੁਪਏ ਵਧ ਕੇ 62600 ਪ੍ਰਤੀ ਤੋਲਾ ਵਿਕਿਆ, ਜਦਕਿ ਅਪਰੈਲ 2024 ’ਚ 74 ਸਾਲ ਦਾ ਰਿਕਾਰਡ ਤੋੜਦਿਆਂ 75600 ਰੁਪਏ ਪ੍ਰਤੀ ਤੋਲਾ ਰੇਟ ਹੋ ਗਿਆ ਸੀ, ਜਿਸ ਨਾਲ ਗਾਹਕਾਂ ਨੂੰ ਖਰੀਦਣ ਸਮੇਂ ਤਰੇਲੀਆਂ ਲਿਆ ਦਿੱਤੀਆਂ ਸਨ ਜਦੋਂ ਕਿ ਮਈ 2024 ’ਚ ਸੋਨੇ ਦੇ ਭਾਅ ’ਚ ਮਾਮੂਲੀ ਗਿਰਾਵਟ ਤੋਂ ਬਾਅਦ 70 ਹਜ਼ਾਰ ਰੁਪਏ ਪ੍ਰਤੀ ਤੋਲਾ ਰਹਿ ਗਿਆ ਸੀ।

ਦੁਬਾਰਾ ਫਿਰ ਤੋਂ ਤੇਜੀ ਵਿਖਾਉਂਦੇ ਹੋਏ ਸੋਨੇ ਦਾ ਰੇਟ 72800 ਰੁਪਏ ਪ੍ਰਤੀ ਤੋਲਾ ਹੋ ਗਿਆ ਸੀ 24 ਜੁਲਾਈ ਨੂੰ ਸੋਨੇ ਦਾ ਭਾਅ 71800 ਰੁਪਏ ਪ੍ਰਤੀ ਤੋਲਾ ਸੀ ਅੱਜ (25 ਜੁਲਾਈ ਨੂੰ)70700 ਰੁਪਏ ਪ੍ਰਤੀ ਤੋਲਾ ਰਹਿ ਗਿਆ ਹੈ। ਕੁਝ ਵਪਾਰੀਆਂ ਦਾ ਕਹਿਣਾ ਹੈ ਕਿ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਅਗਲੇ ਕੁਝ ਦਿਨਾਂ ’ਚ ਹੋਰ ਵੀ ਗਿਰਾਵਟ ਆ ਸਕਦੀ ਹੈ।