(ਸੱਚ ਕਹੂੰ ਨਿਊਜ਼) ਝਾਰਖੰਡ। ਮਹਾਸ਼ਿਵਰਾਤਰੀ ਨੂੰ ਲੈ ਪਲਾਮੂ ਦੇ ਪੰਕੀ ਬਾਜ਼ਾਰ ਵਿੱਚ ਲੱਗੇ ਇੱਕ ਗੇਟ ਨੂੰ ਲੈ ਕੇ ਝਗੜਾ ਹੋ ਗਿਆ। ਇਸ ਤੋਰਣ ਗੇਟ ਨੂੰ ਲੈ ਕੇ ਦੋਵਾਂ ਪਾਸਿਆਂ ਤੋਂ ਜ਼ਬਰਦਸਤ ਪੱਥਰਬਾਜ਼ੀ ਹੋਈ। ਮਸਜਿਦ ਤੋਂ ਪੱਥਰ ਸੁੱਟੇ ਗਏ, ਜਿਸ ਤੋਂ ਬਾਅਦ ਦੂਜੇ ਪੱਖ ਨੇ ਮਸਜਿਦ ‘ਤੇ ਪਥਰਾਅ ਕੀਤਾ। ਕਈ ਦੁਕਾਨਾਂ ਦੀ ਭੰਨਤੋੜ ਕੀਤੀ ਗਈ। ਇਸ ਪਥਰਾਅ ਵਿੱਚ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ।
ਪੰਕੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਪਲਾਮੂ ਦੇ ਪੰਕੀ ਬਾਜ਼ਾਰ ਇਲਾਕੇ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਝਾਰਖੰਡ ਸਰਕਾਰ ਦੇ ਗ੍ਰਹਿ ਵਿਭਾਗ ਨੇ ਟੈਲੀਕਾਮ ਕੰਪਨੀਆਂ ਨੂੰ 16 ਫਰਵਰੀ ਸ਼ਾਮ 4 ਵਜੇ ਤੱਕ ਇੰਟਰਨੈੱਟ ਸੇਵਾ ਬੰਦ ਰੱਖਣ ਦਾ ਹੁਕਮ ਦਿੱਤਾ ਹੈ।
ਐਸਪੀ ਚੰਦਨ ਕੁਮਾਰ ਸਿਨਹਾ ਅਤੇ ਡਿਪਟੀ ਕਮਿਸ਼ਨਰ ਅੰਜਨੇਯੁਲੂ ਡੋਡੇ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਤਿੰਨ ਤੋਂ ਚਾਰ ਥਾਣਿਆਂ ਦੀ ਪੁਲਿਸ ਮੌਕੇ ’ਤੇ ਤਾਇਨਾਤ ਕਰ ਦਿੱਤੀ ਗਈ ਹੈ। ਪੂਰਾ ਇਲਾਕਾ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ।
ਕੀ ਹੈ ਮਾਮਲਾ
ਪੰਕੀ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ। ਸੜਕ ‘ਤੇ ਪੱਥਰ ਖਿੱਲਰੇ ਪਏ ਹਨ, ਇਕ ਪਾਸੇ ਦੇ ਲੋਕਾਂ ਦਾ ਕਹਿਣਾ ਹੈ ਕਿ ਤੋਰਣ ਗੇਟ ਲਗਾਉਣ ਤੋਂ ਬਾਅਦ ਦੂਜੇ ਪੱਖ ਦੇ ਲੋਕਾਂ ਨੇ ਜ਼ਬਰਦਸਤੀ ਇਸ ਕਬਾਡ਼ ਕਰਕੇ ਸੁੱਟ ਦਿੱਤਾ। ਜਦੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਪੱਥਰਬਾਜ਼ੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਮਸਜਿਦ ਦੇ ਬਾਹਰ ਦੁਕਾਨਾਂ ਨੂੰ ਅੱਗ ਲਾ ਦਿੱਤੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।