Tribute: (ਮਨੋਜ ਗੋਇਲ) ਬਾਦਸ਼ਾਹਪੁਰ। ਪਿਛਲੇ ਦਿਨੀ ਭਰੀ ਜਵਾਨੀ ਵਿੱਚ ਇੱਕ ਸੜਕ ਹਾਦਸੇ ਦੌਰਾਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸੱਚਖੰਡ ਵਾਸੀ ਗੁਰਵਿੰਦਰ ਸਿੰਘ ਪੁੱਤਰ ਫੌਜੀ ਹਰਮੇਸ਼ ਸਿੰਘ ਦੀਆਂ ਅੱਜ ਅੰਤਿਮ ਰਸਮਾਂ ਮੌਕੇ ਉਹਨਾਂ ਦੇ ਨਿਵਾਸ ਸਥਾਨ ਪਿੰਡ ਗੁਰਦਿਆਲਪੁਰਾ ਵਿਖੇ ਨਾਮ ਚਰਚਾ ਕੀਤੀ ਗਈ। ਇਸ ਮੌਕੇ ਡੇਰਾ ਸੌਦਾ ਦੇ ਸਟੇਟ ਕਮੇਟੀ ਮੈਂਬਰ, ਰਾਜਸੀ ਆਗੂ, ਸਮਾਜ ਸੇਵੀ, ਪੰਚ-ਸਰਪੰਚ, ਸਾਧ-ਸੰਗਤ, ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਵਾਸੀਆਂ ਨੇ ਗੁਰਵਿੰਦਰ ਸਿੰਘ ਇੰਸਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸੱਚਖੰਡ ਵਾਸੀ ਗੁਰਵਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ 85 ਮੈਂਬਰ ਹਰਮੇਲ ਸਿੰਘ ਘੱਗਾ ਅਤੇ 85 ਮੈਂਬਰ ਨੰਬਰਦਾਰ ਜੋਗਿੰਦਰ ਸਿੰਘ ਕਲਵਾਣੂੰ ਨੇ ਬੋਲਦਿਆਂ ਕਿਹਾ ਕਿ ਇਸ ਪਰਿਵਾਰ ਦਾ ਮਾਨਵਤਾ ਭਲਾਈ ਕਾਰਜਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਸ ਨੂੰ ਕਦੇ ਅੱਖੋਂ ਪਰੋਖਾ ਨਹੀਂ ਕੀਤਾ ਜਾ ਸਕਦਾ। ਜਦੋਂ ਵੀ ਕੋਈ ਸ਼ਾਹੀ ਦਰਬਾਰ ਤੋਂ ਮਾਨਵਤਾ ਭਲਾਈ ਕਾਰਜ ਦਾ ਸੁਨੇਹਾ ਆਉਂਦਾ ਹੈ ਤਾਂ ਇਹ ਪਰਿਵਾਰ ਹਮੇਸ਼ਾ ਮੋਹਰੀ ਰਹਿੰਦਾ ਹੈ ਪਰ ਜਿਸ ਨੇ ਪੂਰਨ ਸਤਿਗੁਰੂ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰ ਲਈ ਉਹ 84 ਜੂਨਾਂ ਤੋਂ ਮੁਕਤ ਹੋ ਕੇ ਆਪਣੇ ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਸੱਚਖੰਡ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ: Driving License Punjab News: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਲਈ ਖੜ੍ਹੀ ਹੋਈ ਨਵੀਂ ਸਮੱਸਿਆ! ਲੋਕ ਪਰੇਸ਼ਾਨ
ਉਨ੍ਹਾਂ ਅੱਗੇ ਆਖਿਆ ਕਿ ਗੁਰਵਿੰਦਰ ਸਿੰਘ ਇੰਸਾਂ ਦਾ ਭਰੀ ਜਵਾਨੀ ਵਿੱਚ ਅਚਾਨਕ ਹੀ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਲਈ ਇੱਕ ਬਹੁਤ ਵੱਡਾ ਸਦਮਾ ਹੈ। ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਦੱਸ ਦੇਈਏ ਕਿ ਪਰਿਵਾਰ ਵੱਲੋਂ ਆਪਣੇ ਬੇਟੇ ਦੀ ਯਾਦ ਵਿੱਚ ਅਸਥੀਆਂ ’ਤੇ ਪੌਦਾ ਵੀ ਲਗਾਇਆ ਗਿਆ। ਇਸ ਦੁੱਖ ਦੀ ਘੜੀ ਵਿੱਚ 85 ਮੈਂਬਰ ਧੰਨ ਸਿੰਘ 85 ਮੈਂਬਰ ਅਮਰੀਕ ਸਿੰਘ, ਪੱਤਰਕਾਰ ਰਾਮ ਸਰੂਪ ਪੰਜੌਲਾ ਸਰਪੰਚ ਨਾਹਰ ਸਿੰਘ ਉਗੋਕੇ ,ਬਲਵੀਰ ਸਿੰਘ ਇੰਸਾਂ ਪ੍ਰੇਮੀ ਸੇਵਕ ਟਿੰਕੂ ਇੰਸਾ ਪ੍ਰੇਮੀ ਸੇਵਕ ਇਨਾ ਤੋਂ ਇਲਾਵਾ ਹੋਰ ਜਿੰਮੇਵਾਰ ਅਤੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ।