ਤਲਵੰਡੀ ਸਾਬੋ ‘ਚ ਰੂਹ ਕੰਬਾਊ ਵਾਰਦਾਤ, ਪਿਓ-ਪੁੱਤ ਦਾ ਕਤਲ

Talwandi Sabo News

ਤਲਵੰਡੀ ਸਾਬੋ (ਕਮਲਪ੍ਰੀਤ)। Talwandi Sabo News : ਜ਼ਿਲ੍ਹਾ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਵਿੱਚ ਦੂਹਰੇ ਕਤਲ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪਿਓ ਪੁੱਤ ਦਾ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਾਲਤੂ ਕੁੱਤੇ ਕਾਰਨ ਹੋਏ ਝਗੜੇ ਦਾ ਮਾਮਲਾ ਕਤਲ ਤੱਕ ਪਹੁੰਚ ਗਿਆ। ਕਤਲ ਤੋਂ ਬਾਅਦ ਪਿੰਡ ਵਿੱਚ ਸੰਨਾਟਾ ਛਾ ਗਿਆ। ਮੌਕੇ ’ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਮਰੀਕ ਸਿੰਘ ਨੂੰ ਅੱਧੀ ਰਾਤ ਨੂੰ ਉਸ ਦੇ ਘਰ ਦੇ ਗੇਟ ’ਤੇ ਬੁਲਾਇਆ। Murder in Talwandi

ਜਿਸ ਦਰਾਨ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਜਦੋਂ ਅਮਰੀਕ ਸਿੰਘ ਦਾ ਪਿਤਾ ਆਪਣੇ ਪੁੱਤਰ ਦੀ ਮੱਦਦ ਕਰਨ ਆਇਆ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਘਰ ਵਿੱਚ ਔਰਤ ਨੂੰ ਵੀ ਜਖਮੀ ਕਰ ਦਿੱਤਾ ਜੋ ਕਿ ਬਠਿੰਡਾ ਦੇ ਸਿਵਲ ਹਸਪਤਾਲ ’ਚ ਜੇਰੇ ਇਲਾਜ਼ ਹੈ। Talwandi Sabo News

Read Also : Snake News: ਵਿਅਕਤੀ ਦੀ ਸੱਪ ਦੇ ਡੰਗਣ ਨਾਲ ਮੌਤ

ਹਮਲਾਵਰ ਮੁਲਜ਼ਮ ਪਿੰਡ ਦੇ ਹੀ ਦੱਸੇ ਜਾ ਰਹੇ ਹਨ। ਜਦੋਂ ਜ਼ਿਲ੍ਹੇ ਦੇ ਐੱਸਐੱਸਪੀ ਸਮੇਤ ਸੀਆਈ ਸਟਾਫ਼ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਸ਼ਾਸਨ ਨੇ ਪਿਓ ਪੁੱਤਰ ਦੀਆਂ ਲਾਸ਼ਾਂ ਬਠਿੰਡਾ ਦੇ ਸਿਵਲ ਹਸਪਤਾਲ ’ਚ ਪਹੁੰਚਾਈਆਂ। ਕਤਲ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਰੀਕ ਸਿੰਘ (32) ਤੇ ਉਸ ਦੇ ਪਿਤਾ ਮੰਦਰ ਸਿੰਘ (55) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here