Crime: ਬਰਨਾਲਾ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਅਕਾਲੀ ਆਗੂ ਨੇ ਮਾਂ-ਧੀ ਤੇ ਪਾਲਤੂ ਕੁੱਤੇ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

Murder

ਬਰਨਾਲਾ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ

Crime News : ਬਰਨਾਲਾ (ਸੱਚ ਕਹੂੰ ਨਿਊਜ਼)। ਸ਼ਨਿੱਰਵਾਰ ਦੇਰ ਸ਼ਾਮ ਅਕਾਲੀ ਨੌਜਵਾਨ ਆਗੂ ਕੁਲਬੀਰ ਸਿੰਘ ਮਾਨ ਨੇ ਬਰਨਾਲਾ ਦੀ ਰਾਮ ਰਾਜ ਕਲੋਨੀ ਦੀ ਕੋਠੀ ਨੰਬਰ 353 ’ਚ ਆਪਣੀ ਮਾਂ ਬਲਵੰਤ ਕੌਰ (88 ਸਾਲ) ਤੇ ਬੇਟੀ ਨਿਮਰਤ ਕੌਰ (24 ਸਾਲ) ਦਾ ਆਪਣੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਕਤਲ ਕਰ ਦਿੱਤਾ ਹੈ ਬਾਅਦ ’ਚ ਉਸ ਨੇ ਖੁੱਦ ਨੂੰ ਵੀ ਗੋਲੀ ਮਾਰ ਲਈ। ਉਸ ਨੇ ਮਾਂ ਤੇ ਧੀ ਦੇ ਦੋ-ਦੋ ਗੋਲੀਆਂ ਮਾਰੀਆਂ ਹਨ। ਗੋਲੀ ਦੀ ਆਵਾਜ ਸੁਣ ਕੇ ਜਿਵੇਂ ਹੀ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਉਸ ਨੇ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ। ਕੁਝ ਸਮੇਂ ਬਾਅਦ ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। (Barnala News)

ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ | Barnala News

ਇਸ ਕਤਲੇਆਮ ਦੌਰਾਨ ਮ੍ਰਿਤਕ ਕੁਲਬੀਰ ਸਿੰਘ ਮਾਨ ਦੀ ਪਤਨੀ ਦੁੱਧ ਲੈਣ ਗਈ ਹੋਈ ਸੀ। ਗੋਲੀ ਚੱਲਣ ਦੀ ਆਵਾਜ ਸੁਣ ਕੇ ਆਸਪਾਸ ਦੇ ਲੋਕ ਘਰ ਦੇ ਅੰਦਰ ਚਲੇ ਗਏ ਤੇ ਅੰਦਰ ਦਾ ਨਜਾਰਾ ਵੇਖ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਡੌਗ ਸਕੁਐਡ ਅਤੇ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕਰਕੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ 1 ਦੀ ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ’ਚ ਰਖਵਾ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਬੇਟੀ ਨਿਮਰਤ ਕੌਰ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਭਾਰਤ ਆਈ ਸੀ। (Barnala News)

ਇਹ ਵੀ ਪੜ੍ਹੋ : Weather Forecast: ਕੰਨਾਂ ’ਚ ਗੂੰਜੇਗੀ ਬੱਦਲਾਂ ਦੀ ਗਰਜ, ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਦੀ ਵੰਡੀ ਅਪਡੇਟ

ਮਾਮਲੇ ਦੀ ਜਾਂਚ ਜਾਰੀ : SSP | Barnala News

ਘਟਨਾ ਤੋਂ ਤੁਰੰਤ ਬਾਅਦ ਐਸਐਸਪੀ ਸੰਦੀਪ ਕੁਮਾਰ ਮਲਿਕ, ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਸਿਟੀ ਵਨ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਸਮੇਤ ਪੁਲਿਸ ਫੋਰਸ ਮੌਕੇ ’ਤੇ ਪਹੁੰਚ ਗਈ। ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ’ਚ ਵਰਤਿਆ ਗਿਆ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ। ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਹਿਲ ਦੀ ਲਾਬੀ ’ਚ ਇੱਕ ਹੀ ਕੈਮਰਾ ਲੱਗਿਆ ਹੋਇਆ ਹੈ, ਪੁਲਿਸ ਆਲੇ-ਦੁਆਲੇ ਦੇ ਕੈਮਰਿਆਂ ਦੀ ਜਾਂਚ ਕਰਨ ’ਚ ਲੱਗੀ ਹੋਈ ਹੈ। (Barnala News)

ਕਰੋੜਾਂ ਦੀ ਜਾਇਦਾਦ ਦਾ ਮਾਲਕ ਸੀ ਮ੍ਰਿਤਕ ਕੁਲਵੀਰ | Barnala News

ਕੁਲਵੀਰ ਮਾਨ ਇੱਕ ਅਕਾਲੀ ਆਗੂ ਸੀ। ਉਹ ਬਰਨਾਲਾ ਸ਼ਹਿਰ ’ਚ ਯੂਥ ਅਕਾਲੀ ਆਗੂ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਮਾਨ ਲੰਮਾ ਸਮਾਂ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਪ੍ਰ੍ਰਧਾਨ ਵੀ ਰਹੇ। ਇੱਕ ਸਮਾਜ ਸੇਵੀ ਵਜੋਂ ਮਾਨ ਦਾ ਸ਼ਹਿਰ ’ਚ ਚੰਗਾ ਅਕਸ ਸੀ। ਕੁਲਵੀਰ ਪਹਿਲਾਂ ਸੰਘੇਟਾ ਰੋਡ ’ਤੇ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਨੇੜੇ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਉਸ ਨੇ 2 ਕਰੋੜ ਰੁਪਏ ਖਰਚ ਕੇ ਸ਼ਹਿਰ ਦੀ ਠੀਕਰੀਵਾਲਾ ਰੋਡ ’ਤੇ ਰਾਮ ਰਾਜ ਕਲੋਨੀ ’ਚ ਇਹ ਨਵਾਂ ਮਕਾਨ ਖਰੀਦਿਆ ਸੀ। ਉਹ ਕੈਨੇਡਾ ’ਚ ਪੜ੍ਹਦੀ ਆਪਣੀ ਧੀ ਨੂੰ ਵੀ ਆਪਣੇ ਘਰ ਲੈ ਗਿਆ। ਨਿਮਰਤ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਘਰ ਆਈ ਸੀ। (Barnala News)