ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News ਬਾਰ੍ਹਵੀਂ ਬੋਰਡ...

    ਬਾਰ੍ਹਵੀਂ ਬੋਰਡ ਦੀ ਪ੍ਰੀਖਿਆ ਰੱਦ ਕਰਨ ਸਬੰਧੀ ਪਟੀਸ਼ਨ ’ਤੇ ਸੁਣਵਾਈ ਟਲੀ

    Supreme Court's jolt to 5 states including Haryana, Haryana

    ਵੀਰਵਾਰ ਨੂੰ ਹੋਵੇਗੀ ਅਗਲੀ ਸੁਣਵਾਈ

    ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੀਬੀਐਸਈ ਤੇ ਆਈਸੀਐਸਈ ਦੀ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਸਬੰਧੀ ਪਟੀਸ਼ਨ ’ਤੇ ਸੁਣਵਾਈ ਵੀਰਵਾਰ ਤੱਕ ਲਈ ਟਾਲ ਦਿੱਤੀ ਹੈ ਜਸਟਿਸ ਏ. ਐਮ. ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਾਹੇਸ਼ਵਰੀ ਦੀ ਛੁੱਟੀ ਪ੍ਰਾਪਤੀ ਬੈਂਚ ਨੇ ਸੋਮਵਾਰ ਨੂੰ ਸੁਣਵਾਈ ਦੌਰਾਨ ਐਟਰਨੀ ਜਨਰਲ ਕੇ. ਕੇ. ਵੇਣੂਗੋਪਾਲ ਦੀ ਅਪੀਲ ਸਵੀਕਾਰ ਕਰਦਿਆਂ ਇਸ ’ਤੇ ਵੀਰਵਾਰ ਨੂੰ ਵਿਚਾਰ ਕਰਨ ਦਾ ਫੈਸਲਾ ਲਿਆ।

    ਵੇਣੂਗੋਪਾਲ ਨੇ ਬੈਂਓ ਨੂੰ ਕਿਹਾ ਕਿ ਸਰਕਾਰ ਪ੍ਰੀਖਿਆ ਸਬੰਧੀ ਅਗਲੇ ਦੋ ਦਿਨਾਂ ’ਚ ਫੈਸਲਾ ਕਰੇਗੀ ਇਸ ਲਈ ਸੁਣਵਾਈ ਨੂੰ ਉਦੋਂ ਤੱਕ ਮੁਲਤਵੀ ਕਰ ਦਿੱਤਾ ਜਾਵੇ ਇਸ ’ਤੇ ਅਦਾਲਤ ਨੇ ਸ੍ਰੀ ਵੇਣੂਗੋਪਾਲ ਨੂੰ ਕਿਹਾ ਕਿ ਸਰਕਾਰ ਫੈਸਲਾ ਲੈ ਸਕਦੀ ਹੈ ਪਰ ਜੇਕਰ ਉਹ ਪਿਛਲੇ ਸਾਲ ਦੀ ਨੀਤੀ ਤੋਂ ਵੱਖ ਕੋਈ ਆਦੇਸ਼ ਪਾਸ ਕਰੇਗੀ ਤਾਂ ਉਸ ਨੂੰ ਚੰਗੇ ਕਾਰਨ ਗਿਣਾਉਣੇ ਪੈਣਗੇ ਅਦਾਲਤ ਨੇ ਕਿਹਾ ਕਿ ਪਟੀਸ਼ਨਰ ਦੀ ਉਮੀਦ ਹੈ ਕਿ ਪਿਛਲੇ ਸਾਲ ਅਪਣਾਈ ਗਈ ਨੀਤੀ ’ਤੇ ਅਮਲ ਇਸ ਸਾਲ ਵੀ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਜੇਕਰ ਸਰਕਾਰ ਇਸ ਤੋਂ ਵੱਖ ਕਰ ਰਹੀ ਹੈ ਤਾਂ ਉਸ ਨੂੰ ਚੰਗੇ ਕਾਰਨ ਦੇਣੇ ਹੋਣਗੇ ਅਦਾਲਤ ਮਮਤਾ ਸ਼ਰਮਾ ਦੀ ਉਸ ਲੋਕਹਿੱਤ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ, ਜਿਸ ’ਚ ਸੀਬੀਐਸਈ ਤੇ ਆਈਸੀਐਸਈ ਦੀ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।