ਬਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ’ਤੇ ਸੁਣਵਾਈ ਕੱਲ੍ਹ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 30 ਦਸੰਬਰ ਨੂੰ ਸੁਣਵਾਈ ਹੋਵੇਗੀ। ਬਿਕਰਮ ਮਜੀਠੀਆ ਵੱਲੋਂ ਸੋਮਵਾਰ ਨੂੰ ਹੀ ਹਾਈ ਕੋਰਟ ਦਾ ਰੁਖ ਕਰ ਲਿਆ ਗਿਆ ਸੀ ਪਰ ਕੁਝ ਦਸਤਾਵੇਜ਼ ਦੀ ਘਾਟ ਅਤੇ ਰਜਿਸਟਰੀ ਵੱਲੋਂ ਪਟੀਸ਼ਨ ’ਚ ਕੁਝ ਘਾਟ ਕੱਢਣ ਤੋਂ ਬਾਅਦ ਇਹ ਕੇਸ ਸੁਣਵਾਈ ਅਧੀਨ ਨਹੀਂ ਆਇਆ ਸੀ। ਬਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਹੁਣ ਸਾਰੇ ਦਸਤਾਵੇਜ਼ ਲਗਾਉਣ ਦੇ ਨਾਲ ਹੀ ਰਜਿਸਟਰੀ ਵੱਲੋਂ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਗਿਆ ਹੈ, ਇਸ ਲਈ ਹੁਣ ਇਸ ਮਾਮਲੇ ਦੀ ਸੁਣਵਾਈ 30 ਦਸੰਬਰ ਨੂੰ ਹੋਵੇਗੀ। ਇਸ ਮਾਮਲੇ ਵਿੱਚ ਬਿਕਰਮ ਮਜੀਠੀਆ ਵੱਲੋਂ ਬਦਲਾ ਖੋਰੀ ਦੀ ਭਾਵਨਾ ਦਾ ਜਿਕਰ ਕੀਤਾ ਗਿਆ ਹੈ। ਬਿਕਰਮ ਮਜੀਠੀਆ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੂੰ ਵਿਰੋਧੀ ਪਾਰਟੀ ਦਾ ਆਗੂ ਹੋਣ ਕਰਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਪਿਛਲੇ ਸਾਢੇ 4 ਸਾਲ ਦੀ ਸਰਕਾਰ ਦੌਰਾਨ ਕੁਝ ਵੀ ਨਹੀਂ ਕੀਤਾ ਗਿਆ , ਪਰ ਚੋਣਾਂ ਦੇ ਨੇੜੇ ਆਉਂਦੇ ਸਾਰ ਹੀ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਐਫਆਈਆਰ. ਦਰਜ ਕਰਦੇ ਹੋਏ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ