‘ਤੰਦਰੁਸਤ ਪੰਜਾਬ’ ਖ਼ੁਦ ਬਿਮਾਰ, ਨਾ ਦਫ਼ਤਰ, ਨਾ ਹੀ ਮਿਲਿਆ ਸਟਾਫ਼

Healthy Punjab, Itself Sick, No Office, Staff Found

ਕਾਹਨ ਸਿੰਘ ਪੰਨੂੰ ਖੇਤੀਬਾੜੀ ਦੇ ਦਫ਼ਤਰ ‘ਚੋਂ ਚਲਾ ਰਹੇ ਕੰਮ

ਡਾਇਰੈਕਟੋਰੇਟ ਦੀ ਕੀਤੀ ਜਾ ਰਹੀ ਐ ਮੰਗ, ਸਰਕਾਰ ਨਹੀਂ ਦੇ ਰਹੀ ਐ ਧਿਆਨ

64 ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੰਦਰੁਸਤ ਪੰਜਾਬ, ਅਜੇ ਤੱਕ ਨਹੀਂ ਅਲਾਟ ਹੋਇਆ ਦਫ਼ਤਰ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਪੰਜਾਬ ਨੂੰ ਤੰਦਰੁਸਤ ਕਰਨ ਲਈ ਚਲਾਇਆ ਜਾ ਰਿਹਾ ‘ਤੰਦਰੁਸਤ ਪੰਜਾਬ’ ਖ਼ੁਦ ਹੀ ਬਿਮਾਰ ਹੋਇਆ ਜਾਪ ਰਿਹਾ ਹੈ ਦੋ ਮਹੀਨੇ ਗੁਜਰ ਜਾਣ ਮਗਰੋਂ ਦਿਨਾਂ ਵਿੱਚ ਨਾ ਹੀ ਤੰਦਰੁਸਤ ਪੰਜਾਬ ਨੂੰ ਚੰਡੀਗੜ੍ਹ ਜਾਂ ਫਿਰ ਚੰਡੀਗੜ੍ਹ ਤੋਂ ਬਾਹਰ ਕੋਈ ਦਫ਼ਤਰ ਮਿਲਿਆ ਹੈ ਅਤੇ ਨਾ ਹੀ ਹੁਣ ਤੱਕ ਸਟਾਫ਼ ਦਿੱਤਾ ਗਿਆ ਹੈ। ਮਿਸ਼ਨ ਨੂੰ ਡਾਇਰੈਕਟਰ ਤਾਂ ਜ਼ਰੂਰ ਦੇ ਦਿੱਤਾ ਗਿਆ ਹੈ

ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 5 ਜੂਨ 2018 ਨੂੰ ਮੋਹਾਲੀ ਵਿਖੇ ਤੰਦਰੁਸਤ ਪੰਜਾਬ ਦੀ ਸ਼ੁਰੂਆਤ ਕਰਦੇ ਹੋਏ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਪੰਜਾਬ ਨੂੰ ਤੰਦਰੁਸਤ ਕਰਨ ਲਈ ਸਰਕਾਰ ਕੋਈ ਵੀ ਕਸਰ ਨਹੀਂ ਛੱਡੇਗੀ। ਇਸ ਮਿਸ਼ਨ ਤੰਦਰੁਸਤ ਪੰਜਾਬ ਦਾ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੂੰ ਲਾਉਂਦਿਆਂ ਕੰਮ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਲਈ ਇੱਕ ਵੱਖਰਾ ਦਫ਼ਤਰ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਸੀ, ਕਿਉਂਕਿ ਇਸ ਦਾ ਵੱਖਰਾ ਡਾਇਰੈਕਟੋਰੇਟ ਬਣਾਉਂਦੇ ਹੋਏ ਇੱਕ ਮਿਸ਼ਨ ਨੂੰ ਇੱਕ ਛੱਤ ਹੇਠ ਲਿਆਉਣਾ ਹੈ।

ਤੁੰਦਰੁਸਤ ਪੰਜਾਬ ਮਿਸ਼ਨ ਸ਼ੁਰੂ ਹੋਏ ਨੂੰ ਦੋ ਮਹੀਨੇ ਲੰਘ ਗਏ ਹਨ ਪਰ ਇਸ ਮਿਸ਼ਨ ਨੂੰ ਚਲਾਉਣ ਲਈ ਸਰਕਾਰ ਵੱਲੋਂ ਜਰੂਰੀ ਸਹੂਲਤਾਂ ਤਾਂ ਦੂਰ ਦੀ ਗੱਲ ਅਜੇ ਤੱਕ ਚੰਡੀਗੜ੍ਹ ਵਿਖੇ ਇਸ ਮਿਸ਼ਨ ਦਾ ਨਾ ਕੋਈ ਦਫ਼ਤਰ ਤੇ ਨਾ ਹੀ ਕੋਈ ਅਤਾ ਪਤਾ ਹੈ।  ਮਿਸ਼ਨ ਦੇ ਡਾਇਰੈਕਟਰ ਸਰਕਾਰ ਦੀ ਬੇਰੁਖੀ ਕਾਰਨ ਕਾਹਨ ਸਿੰਘ ਪੰਨੂੰ ਤੰਦਰੁਸਤ ਪੰਜਾਬ ਨੂੰ ਚੰਡੀਗੜ੍ਹ ਵਿਖੇ ਸਕੱਤਰੇਤ-2 ਵਿਖੇ ਸਥਿਤ ਖੇਤੀਬਾੜੀ ਦੇ ਦਫ਼ਤਰ ‘ਚੋਂ ਹੀ ਚਲਾਉਣ ‘ਚ ਲੱਗੇ ਹੋਏ ਹਨ। ਹੈਰਾਨੀ ਤਾਂ ਇਹ ਹੈ ਕਿ ਖੇਤੀਬਾੜੀ ਵਿਭਾਗ ਦੇ ਸਟਾਫ਼ ਤੋਂ ਹੀ ਤੰਦਰੁਸਤ ਪੰਜਾਬ ਮਿਸ਼ਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ।

ਦਫ਼ਤਰ ਦੇਣਾ ਜਾਂ ਫਿਰ ਨਹੀਂ ਦੇਣਾ ਸਰਕਾਰ ਦੀ ਜ਼ਿੰਮੇਵਾਰੀ: ਕਾਹਨ ਸਿੰਘ ਪੰਨੂੰ

ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਮੰਨਿਆ ਕਿ ਉਨ੍ਹਾਂ ਨੂੰ ਹੁਣ ਤੱਕ ਨਾ ਹੀ ਕੋਈ ਦਫ਼ਤਰ ਤੇ ਨਾ ਹੀ ਸਟਾਫ਼ ਦਿੱਤਾ ਗਿਆ ਹੈ ਪਰ ਇੱਥੇ ਹੀ ਉਨ੍ਹਾਂ ਸਰਕਾਰ ਪ੍ਰਤੀ ਕੋਈ ਨਰਾਜ਼ਗੀ ਜ਼ਾਹਿਰ ਕਰਨ ਦੀ ਬਜਾਇ ਸਿਰਫ਼ ਇੰਨਾ ਹੀ ਕਿਹਾ ਕਿ ਦਫ਼ਤਰ ਬਣਾ ਕੇ ਦੇਣਾ ਜਾ ਫਿਰ ਨਹੀਂ ਦੇਣਾ ਸਰਕਾਰ ਵੱਲੋਂ ਤੈਅ ਕੀਤਾ ਜਾਣਾ ਹੈ। ਇਸ ਲਈ ਉਹ ਜਿਆਦਾ ਕੁਝ ਵੀ ਨਹੀਂ ਕਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।