Finance Minister: ਹੈਲਥ ਵਰਕਰਾਂ ਨੇ ਖਜ਼ਾਨਾ ਮੰਤਰੀ ਦੇ ਨਾਂਅ ‘ਤੇ ਸੌਂਪਿਆ ਮੰਗ ਪੱਤਰ

Finance Minister
Finance Minister: ਹੈਲਥ ਵਰਕਰਾਂ ਨੇ ਖਜ਼ਾਨਾ ਮੰਤਰੀ ਦੇ ਨਾਂਅ 'ਤੇ ਸੌਂਪਿਆ ਮੰਗ ਪੱਤਰ

Finance Minister: ਪਿਛਲੇ 16 ਸਾਲਾਂ ਤੋਂ ਕੰਮ ਕਰ ਚੁੱਕੀਆਂ ਹੈਲਥ ਵਰਕਰਾਂ ਦਾ ਪਰਖ ਕਾਲ ਖਤਮ ਕਰਨ ਦੀ ਮੰਗ

  • ਕੇਂਦਰ ਸਕੇਲ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ : ਯੂਨੀਅਨ ਆਗੂ | Finance Minister

Finance Minister: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ਸਰਕਾਰ ਵੱਲੋਂ ਅਕਤੂਬਰ 2023 ਵਿੱਚ ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ (ਫੀ) ਦੀਆਂ 986 ਅਸਾਮੀਆਂ ਭਰਨ ਲਈ ਇਸ਼ਤਿਆਰ ਆਇਆ ਸੀ, ਜਿਸ ਵਿੱਚੋ ਨਵੰਬਰ 2024 ਵਿੱਚ 558 ਅਤੇ ਦਸੰਬਰ 2024 ਵਿੱਚ 136 ਨੂੰ ਆਰਡਰ ਮਿਲ ਗਏ ਅਤੇ,ਓਹਨਾ ਆਪਣੀਆ ਡਿਊਟੀਆਂ ਜੁਆਇੰਨ ਕਰ ਲਈਆਂ ਸਨ। ਜ਼ੋ ਬਾਕੀ 292 ਬਾਕੀ ਬਚਦੀਆਂ ਸੀਟਾਂ ਸਨ, ਓਹਨਾ ਵਿੱਚੋਂ 5 ਮਾਰਚ 2025 ਨੂੰ 241 ਮਲਟੀ ਹੈਲਥ ਵਰਕਰ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ।

ਇਸ ਦੇ ਸਬੰਧ ਵਿੱਚ ਪੰਜਾਬ ਪ੍ਰਧਾਨ 986 ਯੂਨੀਅਨ ਮਨੱਬਰ ਜਹਾਂ ਦੀ ਅਗਵਾਈ ਹੇਠ ਯੂਨੀਅਨ ਮੈਂਬਰ ਕਮਲਦੀਪ ਕੌਰ ਪ੍ਰੈਸ ਸਕੱਤਰ ਜ਼ਿਲ੍ਹਾ ਸੰਗਰੂਰ ਵੱਲੋਂ ਸਰਦਾਰ ਤਪਿੰਦਰ ਸਿੰਘ ਸੋਹੀ OSD ਮਾਨਯੋਗ ਖਜ਼ਾਨਾ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜੋ ਨਵ ਨਿਯੁਕਤ ਮਲਟੀ ਪਰਪਜ ਹੈਲਥ ਵਰਕਰ ਫੀਮੇਲ ਜੋ ਕਿ ਪਹਿਲਾਂ ਐਨ ਆਰ ਐਚ ਐਮ 2211 ਹੈਡ ਜਾਂ ਡੀਐਚਐਸ ਅਧੀਨ ਪਿਛਲੇ 16 ਸਾਲਾਂ ਤੋਂ ਕੰਮ ਕਰ ਚੁੱਕੀਆਂ ਹਨ ਉਹਨਾਂ ਦਾ ਪਰਖ ਕਾਲ ਖਤਮ ਕੀਤਾ ਜਾਵੇ ਅਤੇ ਉਨਾਂ ਦੀ ਪਿਛਲੀ ਨੌਕਰੀ ਗਿਣਦੇ ਹੋਏ ਕੇਂਦਰ ਸਕੇਲ ਦੀ ਥਾਂ ਤੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ। Finance Minister

Read Also : Pensioner Punjab: ਬਜਟ ਤੋਂ ਨਾਖੁਸ਼ ਪੈਨਸ਼ਨਰਾਂ ਨੇ ਕਰ ਦਿੱਤਾ ਵੱਡਾ ਐਲਾਨ, ਲਿਆ ਐਕਸ਼ਨ

ਸਟਾਫ ਨਰਸ ਦੀਆਂ ਅਸਾਮੀਆਂ ਵਿੱਚ ਮਲਟੀ ਪਰਪਜ ਹੈਲਥ ਵਰਕਰ ਨੂੰ ਕੋਟਾ ਦਿੱਤਾ । ਮਲਟੀ ਪਰਪਸ ਹੈਲਥ ਵਰਕਰ ਦੀਆਂ ਅਸਾਮੀਆਂ ਨੂੰ ਹਰ ਸਾਲ ਭਰਿਆ ਜਾਵੇ ਅਤੇ ਮਲਟੀ ਪਰਪਸ ਹੈਲਥ ਵਰਕਰ ਦੀ ਰਿਟਾਇਰਮੈਂਟ ਉਮਰ ਹੱਦ ਕੇਂਦਰ ਸਰਕਾਰ ਦੀ ਤਰਜ ਤੇ 62 ਸਾਲ ਕੀਤੀ ਜਾਵੇ। ਇਸ ਸਮੇਂ ਯੂਨੀਅਨ ਲੀਡਰਾਂ ਸਰਬਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਮਲਕੀਤ ਕੌਰ ਜਨਰਲ ਸਕੱਤਰ ਪੰਜਾਬ ਹਾਜ਼ਰ ਸਨ।