ਪਪੀਤਾ ਖਾਣ ਦੇ ਗੁਣ ਵੇਖ ਕੇ ਉੱਡ ਜਾਣਗੇ ਤੁਹਾਡੇ ਹੋਸ਼, ਪੜ੍ਹੋ ਪਪੀਤੇ ਦੇ ਫਾਇਦੇ

Health, Papaya, Fruit, Guarantee

ਅਜਿਹੇ ਬਹੁਤ ਥੋੜ੍ਹੇ ਫਲ ਨੇ ਜਿਨ੍ਹਾਂ  ਦਾ ਹਰ ਹਿੱਸਾ ਫਾਇਦੇਮੰਦ ਹੁੰਦਾ ਹੈ ਪਪੀਤਾ ਵੀ ਅਜਿਹਾ ਫਲ ਹੈ ਤਾਂ ਹੀ ਸਿਹਤ ਮਾਹਿਰਾਂ ਨੇ ਇਸ ਨੂੰ ਸਿਰਫ ਫਲ ਹੀ ਨਹੀਂ ਸਗੋਂ ਫਲ ਦੇ ਰੂਪ ‘ਚ ਇੱਕ ਡਿਸਪੈਂਸਰੀ ਕਿਹਾ ਹੈ ਪਪੀਤਾ ਪੇਟ ਲਈ ਵਰਦਾਨ ਹੈ ਪਪੀਤੇ ਦੇ ਸੇਵਨ ਨਾਲ ਪਾਚਣਤੰਤਰ ਠੀਕ ਹੁੰਦਾ ਹੈ ਪਪੀਤੇ ਦਾ ਰਸ ਅਰੂਚੀ, ਅਨੀਂਦਰਾ, ਸਿਰ ਦਰਦ ਅਤੇ ਦਸਤ ਆਦਿ ਰੋਗਾਂ ਨੂੰ ਜੜ੍ਹੋਂ ਠੀਕ ਕਰ ਦਿੰਦਾ ਹੈ ਪਪੀਤੇ ਦਾ ਰਸ ਸੇਵਨ ਕਰਨ ਨਾਲ ਖੱਟੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ ਪਪੀਤਾ ਪੇਟ ਰੋਗ, ਦਿਲ ਸੰਬਧੀ ਰੋਗ, ਅੰਤੜੀਆਂ ਦੀ ਕਮਜੋਰੀ ਆਦਿ ਨੂੰ ਵੀ ਦੂਰ ਕਰਦਾ ਹੈ ਪੱਕਾ ਜਾਂ ਕੱਚਾ ਦੋਹਾਂ ਤਰ੍ਹਾਂ ਦਾ ਪਪੀਤਾ ਸਿਹਤ ਲਈ  ਫਾਇਦੇਮੰਦ ਹੁੰਦਾ ਹੈ ਪਪੀਤੇ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਕਾਬੂ ‘ਚ ਰਹਿੰਦਾ ਹੈ ਅਤੇ ਦਿਲ ਦੀ ਧੜਕਣ ਵੀ ਠੀਕ ਰਹਿੰਦੀ ਹੈ। (Health Tips)

ਪਪੀਤੇ ‘ਚ ਵਿਟਾਮਿਨ ਏ, ਬੀ, ਡੀ, ਪ੍ਰੋਟੀਨ, ਕੈਲਸ਼ੀਅਮ, ਲੌਹ ਤੱਤ ਆਦਿ ਸਾਰੇ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ ਪਪੀਤਾ ਵਾਤ ਦੋਸ਼ਾਂ ਨੂੰ ਦੂਰ ਕਰਦਾ ਹੈ ਇਸਦੇ ਸੇਵਨ ਨਾਲ ਜ਼ਖਮ ਜਲਦੀ ਭਰਦੇ ਹਨ ਦਸਤ ਅਤੇ ਪਿਸ਼ਾਬ  ਦੀ ਰੁਕਾਵਟ ਦੂਰ ਹੁੰਦੀ ਹੈ ਕੱਚੇ ਪਪੀਤੇ ਦਾ ਦੁੱਧ ਚਮੜੀ ‘ਤੇ ਲਾਉਣਾ ਬਹੁਤ ਲਾਭਕਾਰੀ ਹੈ ਪੱਕਾ ਪਪੀਤਾ ਪਾਚਣ ਸ਼ਕਤੀ ਅਤੇ ਭੁੱਖ ਨੂੰ ਵਧਾਉਂਦਾ ਹੈ ਪਿਸ਼ਾਬ ਦੀ ਮਾਤਰਾ ਨੂੰ  ਵਧਾ ਕੇ ਮੂਤਰ ਸੰਬਧੀ ਰੋਗਾਂ ਨੂੰ ਨਸ਼ਟ ਕਰਦਾ ਹੈ ਪਪੀਤਾ ਮੋਟਾਪੇ ਨੂੰ ਦੂਰ ਕਰਦਾ ਹੈ ਅਤੇ ਖੰਘ (ਕਫ) ਦੇ ਨਾਲ ਆਉਣ ਵਾਲੇ ਖੂਨ ਨੂੰ ਵੀ ਰੋਕਦਾ ਹੈ ਪਪੀਤਾ ਖੂਨੀ ਬਵਾਸੀਰ ਨੂੰ ਵੀ ਠੀਕ ਕਰਦਾ ਹੈ ਪਪੀਤੇ ‘ਚ ਪੈਪਸੀਨ ਨਾਮੀ ਤੱਤ ਪਾਇਆ ਜਾਂਦਾ ਹੈ, ਇਹ ਭੋਜਨ ਨੂੰ ਪਚਾਉਣ ‘ਚ ਮੱਦਦ ਕਰਦਾ ਹੈ ਪਪੀਤਾ ਖਾਣ ਨਾਲ ਵਜ਼ਨ ਘੱਟ ਹੋ ਜਾਂਦਾ ਹੈ ਪਪੀਤੇ ਦਾ ਇਸਤੇਮਾਲ ਲੋਕ ਫੇਸ ਪੈਕ ਦੇ ਤੌਰ ‘ਤੇ ਵੀ ਕਰਦੇ ਹਨ ਪਪੀਤਾ ਚਮੜੀ ਨੂੰ ਠੰਢਕ ਪਹੁੰਚਾਉਂਦਾ ਹੈ। (Health Tips)

Ludhiana News : ਕਤਲ ਕਰਕੇ ਮਾਸੂਮ ਨਾਲ ਕੀਤਾ ਜ਼ਬਰ ਜਨਾਹ, ਪੁਲਿਸ ਦਾ ਦਾਅਵਾ

ਪਪੀਤੇ ਨਾਲ ਅੱਖਾਂ ਦੇ ਥੱਲੇ ਪਏ ਕਾਲੇ ਘੇਰੇ ਵੀ ਦੂਰ ਹੁੰਦੇ ਹਨ ਕੱਚੇ ਪਪੀਤੇ ਦੇ ਗੁੱਦੇ ਨੂੰ ਸ਼ਹਿਦ ‘ਚ ਮਿਲਾ ਕੇ ਚਿਹਰੇ ‘ਤੇ ਲਾਉਣ ਨਾਲ ਕਿੱਲ ਅਤੇ ਫਿਨਸੀਆਂ ਤੋਂ ਛੁੱਟਕਾਰਾ ਮਿਲਦਾ ਹੈ ਕੱਚੇ ਪਪੀਤੇ ਦੀ ਸਬਜ਼ੀ ਖਾਣ ਨਾਲ ਯਾਦਦਾਸ਼ਤ ਵਧਦੀ ਹੈ ਪਪੀਤਾ ਅਜਿਹਾ ਫਲ ਹੈ ਜੋ ਨਾ ਤਾਂ ਜਿਆਦਾ ਮਹਿੰਗਾ ਹੁੰਦਾ ਹੈ ਤੇ ਨਾ ਹੀ ਮੁਸ਼ਕਿਲ ਨਾਲ ਮਿਲਦਾ ਹੈ ਇਸ ਲਈ ਪਪੀਤੇ ਦਾ ਸੇਵਨ ਹਰ ਵਿਅਕਤੀ  ਨੂੰ ਰੋਜ਼ਾਨਾ ਕਰਨਾ ਚਾਹੀਦਾ ਹੈ ਸਿਰਫ ਇੱਕ ਮਹੀਨਾ ਲਗਾਤਾਰ ਪਪੀਤੇ ਦਾ ਸੇਵਨ ਕਰਨ ਨਾਲ ਤੁਸੀਂ ਆਪਣੀ ਸਿਹਤ ‘ਚ ਸੁਧਾਰ ਮਹਿਸੂਸ ਕਰੋਗੇ ਸਮੇਂ ਤੋਂ ਪਹਿਲਾਂ ਚਿਹਰੇ ‘ਤੇ ਝੁਰੜੀਆਂ ਆਉਣਾ ਬੁਢਾਪੇ ਦੀ ਨਿਸ਼ਾਨੀ ਹੈ ਚੰਗੇ ਪੱਕੇ ਹੋਏ। (Health Tips)

ਪਪੀਤੇ ਦਾ ਗੁੱਦਾ ਚਿਹਰੇ ‘ਤੇ ਅੱਧਾ ਘੰਟਾ ਲਗਾਓ ਅਤੇ ਫਿਰ ਚਿਹਰਾ ਧੋ ਲਵੋ ਉਸ ਤੋਂ ਬਾਅਦ ਮੂਗਫਲੀ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰੋ, ਇਸ ਤਰ੍ਹਾਂ ਕਰਨ ਨਾਲ ਚਿਹਰੇ ‘ਤੇ ਚਮਕ ਅਤੇ ਨਿਖਾਰ ਆਉਂਦਾ ਹੈ। ਪਪੀਤਾ ਇੱਕ ਅਜਿਹਾ ਫਲ ਹੈ ਜੋ ਆਸਾਨੀ ਨਾਲ ਮਿਲ ਜਾਂਦਾ ਹੈ ਜੇਕਰ ਤੁਹਾਡੇ ਘਰ ਦੇ ਸਾਹਮਣੇ ਖਾਲੀ ਥਾਂ ਹੈ ਤਾਂ ਤੁਸੀਂ ਪਪੀਤੇ ਦਾ ਬੂਟਾ ਵੀ ਲਾ ਸਕਦੇ ਹੋ ਇਸਦਾ ਛਿਲਕਾ ਬ ਹੁਤ ਮੁਲਾਇਮ ਹੁੰਦਾ ਹੈ ਜੋ ਆਸਾਨੀ ਨਾਲ ਉੱਤਰ ਜਾਂਦਾ ਹੈ  ਇਸ ਨੂੰ ਕੱਟਣ ‘ਤੇ ਅੰਦਰ  ਛੋਟ-ਛੋਟੇ ਕਾਲੇ ਬੀਜ ਹੁੰਦੇ ਹਨ। (Health Tips)

ਪਪੀਤੇ ਦੇ ਕੁੱਝ ਹੋਰ ਫਾਇਦੇ ਇਸ ਪ੍ਰਕਾਰ ਹਨ:-

ਕੌਲੈਸਟਰੋਲ ਨੂੰ ਕਾਬੂ ਕਰਨ ‘ਚ ਸਹਾਇਕ:  ਪਪੀਤੇ ‘ਚ ਚੰਗੀ ਮਾਤਰਾ ‘ਚ ਫਾਈਬਰ ਮੌਜੂਦ ਹੁੰਦਾ ਹੈ ਨਾਲ ਹੀ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਵੀ ਭਰਪੂਰ ਮਾਤਰਾ ‘ਚ ਹੁੰਦੇ ਹਨ ਆਪਣੇ ਇਨ੍ਹਾਂ ਗੁਣਾ ਕਾਰਨ ਇਹ ਕੌਲੈਸਟਰੋਲ ਨੂੰ ਕਾਬੂ ਕਰਨ ‘ਚ ਕਾਫੀ ਅਸਰਦਾਰ ਹੈ।

ਵਜਨ ਘਟਾਉਣ ‘ਚ ਲਾਹੇਵੰਦ | Health Tips

ਇੱਕ ਸਹੀ ਆਕਾਰ ਦੇ ਪਪੀਤੇ ‘ਚ 120 ਕੈਲੋਰੀ ਹੁੰਦੀ ਹੈ ਅਜਿਹੇ ‘ਚ ਜੇਕਰ ਤੁਸੀਂ ਵਜ਼ਨ ਘਟਾਉਣ ਦੀ ਸੋਚ ਰਹੇ ਹੋ ਤਾਂ ਆਪਣੀ ਡਾਈਟ ‘ਚ ਪਪੀਤੇ ਨੂੰ ਜਰੂਰ ਸ਼ਾਮਲ ਕਰੋ ਇਸ ਵਿੱਚ ਮੌਜੂਦ ਫਾਈਬਰ ਵਜ਼ਨ ਘਟਾਉਣ ‘ਚ ਸਹਾਇਤਾ ਕਰਦੇ ਹਨ।

ਰੋਗ ਰੋਕੂ ਸਮਰੱਥਾ ਵਧਾਉਣ ‘ਚ ਸਹਾਇਕ:

ਰੋਗ ਰੋਕੂ ਸਮਰੱਥਾ ਚੰਗੀ ਹੋਵੇ ਤਾਂ ਬਿਮਾਰੀਆਂ ਦੂਰ ਰਹਿੰਦੀਆਂ ਹਨ ਪਪੀਤਾ ਤੁਹਾਡੇ ਸ਼ਰੀਰ ਲਈ ਜਰੂਰੀ ਵਿਟਾਮਿਨ ਸੀ ਦੀ ਮੰਗ ਨੂੰ ਪੂਰਾ ਕਰਦਾ ਹੈ ਅਜਿਹੇ ‘ਚ ਜੇਕਰ ਤੁਸੀਂ ਹਰ ਰੋਜ਼ ਕੁੱਝ ਮਾਤਰਾ ‘ਚ ਪਪੀਤੇ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਬਿਮਾਰ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। (Health Tips)

ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਕਾਰਗਰ:

ਪਪੀਤੇ ‘ਚ ਵਿਟਾਮਿਨ ਸੀ ਤਾਂ ਹੁੰਦਾ ਹੈ ਨਾਲ ਹੀ ਵਿਟਾਮਿਨ ਏ ਵੀ ਚੰਗੀ ਮਾਤਰਾ ‘ਚ ਹੁੰਦਾ ਹੈ ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ ਹੀ ਵਧਦੀ ਉਮਰ ਨਾਲ ਜੁੜੀਆਂ ਕਈ ਸਮੱਸਿਆਵਾਂ ਦੇ ਹੱਲ ‘ਚ ਵੀ ਕਾਰਗਰ ਹੈ।

ਪਾਚਣ ਤੰਤਰ ਨੂੰ ਸਰਗਰਮ ਰੱਖਣ ‘ਚ ਸਹਾਇਕ

ਪਪੀਤੇ ਦੇ ਸੇਵਨ ਨਾਲ ਪਾਚਣ ਤੰਤਰ ਵੀ ਸਰਗਰਮ ਰਹਿੰਦਾ ਹੈ ਪਪੀਤੇ ‘ਚ ਕਈ ਪਾਚਕ ਐਂਜਾਈਮ ਹੁੰਦੇ ਹਨ  ਨਾਲ ਹੀ ਇਸ ਵਿੱਚ ਕਈ ਤਰ੍ਹਾਂ ਦੇ ਫਾਈਬਰ ਵੀ ਮੌਜੂਦ ਹੰਦੇ ਹਨ, ਜਿਸ ਕਾਰਨ ਪਾਚਣ ਤੰਤਰ ਸਹੀ ਰਹਿੰਦਾ ਹੈ। ਮੁੱਕਦੀ ਗੱਲ, ਹੋਰ ਫਲਾਂ ਦੇ ਨਾਲ ਪਪੀਤੇ ਨੂੰ ਵੀ ਆਪਣੇ ਖਾਣ ਵਾਲੇ ਪਦਾਰਥਾਂ ਵਿਚ ਸ਼ਾਮਲ ਕਰਨਾ ਚਾਹੀਦਾ ਹੈ, ਜੇਕਰ ਰੋਗਾਂ ਤੋਂ ਬਚ ਕੇ ਰਹਿਣਾ ਹੈ ਤਾਂ।

LEAVE A REPLY

Please enter your comment!
Please enter your name here