ਤਿਉਹਾਰਾਂ ਦੇ ਸ਼ੀਜਨ ਦੌਰਾਨ ਮਿਲਾਵਟਖੋਰਾਂ ‘ਤੇ ਰੱਖੀ ਜਾਵੇਗੀ ਖਾਸ ਨਜ਼ਰ: ਡਾ ਨਵਦੀਪ ਸਿੰਘ ਸਿਵਲ ਸਰਜਨ
ਸ੍ਰੀ ਮੁਕਤਸਰ ਸਾਹਿਬ (ਭਜਨ ਸਮਾਘ) ਤਿਉਹਾਰਾਂ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਡਾ. ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਦਿਰਦੇਸ਼ਾਂ ਹੇਠ ਗਠਿਤ ਟੀਮ ਜਿਸ ਦੀ ਅਗਵਾਈ ਕੰਵਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਫੂਡ, ਡਾ. ਸੰਜੇ ਕਟਿਆਲ ਫੂਡ ਸੇਫ਼ਟੀ ਅਫ਼ਸਰ ਕਰ ਰਹੇ ਸਨ, ਵੱਲੋਂ ਅੱਜ ਸ਼ਹਿਰ ਮਲੋਟ ਵਿੱਚੋਂ ਬਜਾਜ ਐਂਡ ਕੰਪਨੀ, ਪੁਰਾਣੀ ਸ਼ਬਜੀ ਮੰਡੀ ਮਲੋਟ ਤੋਂ 160 ਕਿਲੋ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਗਿਆ , ਜੋ ਕਿ ਦੀਰਾਨ ਮਾਰਕਾ, ਰਮਨ ਡੇਅਰੀ ਰਾਮਾਂ ਮੰਡੀ, ਬਠਿੰਡਾ ਦਾ ਬਣਿਆ ਹੋਇਆ ਹੈ।
ਇਸ ਮੌਕੇ ਡਾ. ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਫੂਡ ਸੇਫ਼ਟੀ ਟੀਮ ਵੱਲੋਂ ਚੈਕਿੰਗ ਦੌਰਾਨ ਇਹ ਸ਼ੱਕੀ ਦੇਸੀ ਘਿਓ ਫੜਿਆ ਗਿਆ ਹੈ ਜੋ ਕਿ ਜਾਂਚ ਲਈ ਫੂਡ ਲਬਾਰਟਰੀ ਵਿੱਚ ਭੇਜਿਆ ਜਾਵੇਗਾ ਅਤੇ ਰਿਜਲਟ ਆਉਣ ‘ਤੇ ਉਹਨਾ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰਿਪੋਰਟ ਆਉਣ ਤੱਕ ਇਹ ਘਿਓ ਸਿਹਤ ਵਿਭਾਗ ਕੋਲ ਸੀਲ ਕਰਕੇ ਜਬਤ ਰਹੇਗਾ। ਉਹਨਾਂ ਹਲਵਾਈਆਂ ਅਤੇ ਦੁਕਾਨਦਾਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਸਾਫ਼ ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ ਪੀਣ ਵਾਲੀਆਂ ਵਸਤੂਆਂ ਹੀ ਵੇਚੀਆਂ ਜਾਣ, ਰੰਗਾਂ ਦਾ ਸਹੀ ਮਾਤਰਾ ਵਿੱਚ ਇਸਤੇਮਾਲ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਾ ਕੀਤੀ ਜਾਵੇ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਸ਼ੀਜਨ ਵਿੱਚ ਦੇਸ਼ੀ ਘਿਓ ਅਤੇ ਖੋਏ ਦੀ ਖਪਤ ਵੱਧ ਜਾਣ ਕਾਰਣ ਇਸ ਵਿੱਚ ਮਿਲਾਵਟ ਦਾ ਖਦਸ਼ਾ ਰਹਿੰਦਾ ਹੈ। ਉਹਨਾਂ ਸਾਰੇ ਦੁਕਾਨਦਾਰਾਂ ਨੂੰ ਸਖਤ ਤਾੜਨਾ ਕੀਤੀ ਕਿ ਨਕਲੀ ਦੇਸੀ ਘਿਓ ਅਤੇ ਖੋਇਆ ਦੀ ਪੜਤਾਲ ਸਮੇਂ ਸਮੇਂ ਸਿਰ ਕੀਤੀ ਜਾਵੇਗੀ ਅਤੇ ਜੇਕਰ ਕਿਤੇ ਵੀ ਨਕਲੀ ਘਿਓ ਜਾਂ ਨਕਲੀ ਖੋਇਆ ਪਾਇਆ ਗਿਆ ਤਾਂ ਉਹਨਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਇਸ ਮੌਕੇ ਸ੍ਰੀ ਕੰਵਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਫੂਡ) ਨੇ ਕਿਹਾ ਕਿ ਖਾਣ ਪੀਣ ਵਾਲੀਆਂ ਵਸਤੂਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਸਤੂਆਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਸ਼ੱਕੀ ਵਸਤੂਆ ਜ਼ਬਤ ਵੀ ਕੀਤੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।