
ਫਰੀਦਕੋਟ (ਗੁਰਪ੍ਰੀਤ ਪੱਕਾ)। Faridkot News: ਸਿਵਲ ਹਸਪਤਾਲ ਫਰੀਦਕੋਟ ਵਿਖੇ ਬੁੱਧਵਾਰ ਨੂੰ ਸਿਹਤ ਵਿਭਾਗ ਆਉਟਸੋਰਸ ਯੂਨੀਅਨ ਜਿਲ੍ਹਾ ਫਰੀਦਕੋਟ ਵੱਲੋਂ ਮਾਨਯੋਗ ਏਡੀਸੀ ਸਾਹਿਬ ਤੇ ਸਿਵਲ ਸਰਜਨ ਫਰੀਦਕੋਟ ਜੀ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸਦੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਰਿੰਦਰ ਸਿੰਘ (ਲਾਡਾ) ਗੋਲੇਵਾਲਾ ਆਉਟਸੋਰਸ ਯੂਨੀਅਨ ਸਿਹਤ ਵਿਭਾਗ ਜਿਲ੍ਹਾ ਫਰੀਦਕੋਟ ਨੇ ਦਸਿਆ ਕਿ ਐਚ ਐਮ ਆਈ ਐਸ ਪਾਈਲਟ ਪ੍ਰੋਜੈਕਟ ਅਧੀਨ ਆਉਂਦੇ ਮੁਲਾਜਮਾ ਦੀ ਤਨਖਾਹ ਜੋ ਕਿ ਪਿਛਲੇ 5 ਮਹੀਨੇ ਤੋ ਨਹੀ ਮਿਲੀ, ਇਸ ਸਬੰਧੀ ਮਿਤੀ 18 ਜੁਲਾਈ ਨੂੰ ਹੜਤਾਲ ਕੀਤੀ ਗਈ ਸੀ। ਜਿਸ ’ਚ ਮਾਨਯੋਗ ਸਿਵਲ ਸਰਜਨ ਫਰੀਦਕੋਟ ਨੇ ਵਿਸ਼ਵਾਸ ਦਵਾਇਆ ਸੀ।
ਕਿ ਮਿਤੀ 22 ਜੁਲਾਈ ਤੱਕ ਪਾਈਲਟ ਪ੍ਰੋਜੈਕਟ ਅਧੀਨ ਆਉਂਦੇ ਕਾਮਿਆਂ ਦੀਆਂ ਤਨਖਾਹਾਂ ਦੇ ਦਿਤੀਆਂ ਜਾਣਗੀਆਂ ਤੇ ਹੜਤਾਲ ਮੁਲਤਵੀ ਕਰਵਾ ਦਿੱਤੀ ਗਈ ਸੀ, ਪਰ ਅੱਜ ਤੱਕ ਤਨਖਾਹਾਂ ਨਹੀਂ ਆਈਆਂ, ਜੇਕਰ ਮਿਤੀ 10-08- ਤੱਕ ਇਨ੍ਹਾਂ ਮੁਲਾਜਮਾਂ ਨੂੰ ਤਨਖਾਹਾਂ ਨਾਂ ਦਿੱਤੀਆਂ ਗਈਆਂ ਤਾਂ ਮਜਬੂਰਨ ਮਿਤੀ 11-08 ਤੋਂ ਪੂਰਨ ਤੌਰ ’ਤੇ ਹੜਤਾਲ ਕੀਤੀ ਜਾਵੇਗੀ, ਜਿਸ ’ਚ ਸਮੂਹ ਸਿਹਤ ਸੇਵਾਵਾਂ ਜਿਵੇਂ ਕਿ ਓਟ ਸੈਟਰ, ਓਪੀਡੀ ਤੇ ਆਉਟਸੋਰਸ ਮੁਲਾਜਮਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਮੁਕੱਮਲ ਬੰਦ ਕੀਤੀਆਂ ਜਾਣਗੀਆਂ। ਇਸ ਸਬੰਧੀ ਮਰੀਜਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਲਈ ਪੰਜਾਬ ਸਰਕਾਰ ਤੇ ਉਚ ਅਧਿਕਾਰੀਆਂ ਦੀ ਨਿਰੋਲ ਜਿੰਮੇਵਾਰੀ ਹੋਵੇਗੀ। ਇਸ ਮੌਕੇ ’ਤੇ ਪ੍ਰਧਾਨ ਸ਼੍ਰੀ ਸੁਰਿੰਦਰ ਸਿੰਘ (ਲਾਡਾ) ਗੋਲੇਵਾਲਾ, ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ, ਮੀਤ ਪ੍ਰਧਾਨ ਪ੍ਰਿੰਸਪਾਲ ਸਿੰਘ ਧਾਲੀਵਾਲ, ਖਜਾਨਚੀ ਇਸ਼ਾਂਤ, ਨਿਰਵੈਰ ਸਿੰਘ ਤੇ ਸੀਨੀਅਰ ਆਗੂ ਗੁਰਚੈਨ ਸਿੰਘ ਹਾਜਰ ਸਨ। Faridkot News