ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਕੀਤਾਂ ਦਵਾਈ ਦਾ ਛਿੜਕਾਅ
ਲੌਂਗੋਵਾਲ (ਹਰਪਾਲ)। ਕਸਬਾ ਲੌਂਗੋਵਾਲ ਵਿਖੇ ਜਿਥੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਵਿਅਕਤੀਆਂ ਦੀ ਡੇਂਗੂ ਕਾਰਨ ਮੌਤ ਹੋ ਗਈ ਹੈ ਉਥੇ ਹੀ ਡੇਂਗੂ ਨਾਲ ਪੀੜਤ ਵਿਅਕਤੀਆਂ ਦੀ ਗਿਣਤੀ 19 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਲੌਂਗੋਵਾਲ ‘ਚ 19 ਵਿਅਕਤੀ ਡੇਂਗੂ ਪੋਜ਼ੀਟਿਵ ਪਾਏ ਜਾਣ ਕਾਰਨ ਇਲਾਕੇ ਦੇ ਲੋਕਾਂ ਅੰਦਰ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਡੇਂਗੂ ਸਬੰਧੀ ਸ਼ੱਕੀ ਲੋਕਾਂ ਦੇ ਟੈਸਟ ਕੈਂਪ ਲਾ ਕੇ ਕੀਤੇ ਜਾ ਰਹੇ ਹਨ । ਇਸ ਦੋਰਾਨ 19 ਵਿਅਕਤੀ ਡੇਂਗੂ ਦੀ ਬਿਮਾਰੀ ਤੋਂ ਪੋਜ਼ੀਟਿਵ ਪਾਏ ਗਏ ਹਨ।
ਜਿਨ੍ਹਾਂ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਕੀਤਾ ਜਾ ਰਿਹਾ ਹੈ ਅੱਜ ਵੀ ਸਿਹਤ ਵਿਭਾਗ ਦੀ ਟੀਮ ਪੋਜ਼ੀਟਿਵ ਪਾਏ ਗਏ ਵਿਅਕਤੀਆਂ ਦੇ ਪਰਿਵਾਰਾਂ ਉਨ੍ਹਾਂ ਦੇ ਘਰਾਂ ਅਤੇ ਆਲੇ ਦੁਆਲੇ ਜਿਥੇ ਕੁਝ ਥਾਵਾਂ ਤੇ ਲਾਰਵੇ ਮਿਲਿਆ ਹੈ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਥੇ ਵਿਸ਼ੇਸ ਤੌਰ ‘ਤੇ ਮੌਕੇ ਦਾ ਜਾਇਜਾ ਲੈਣ ਆਏ ਡਾ. ਸਨਵੀਰ ਕੌਰ ਜਿਲ੍ਹਾ ਐਪੀਡੀਮੌਲੋਜਿਸਟ ਨੇ ਕਿਹਾ ਕਿ ਲੌਂਗੋਵਾਲ ਦੇ 19 ਵਿਆਕਤੀ ਡੇਂਗੂ ਪੋਜ਼ੀਟਿਵ ਪਾਏ ਗਏ ਹਨ ਉਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਬਿਲਕੁੱਲ ਮੁਫਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਡੇੰਗੂ ਦਾ ਟੈਸਟ ਪਾਜੌਟਿਵ ਆਉਣ ‘ਤੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਦਾ ਪ੍ਰਯੋਗ ਕੀਤਾ ਜਾਵੇ। ਇਸ ਮੌਕੇ ਹੈਲਥ ਇੰਸਪੈਕਟਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਸਪਾਲ ਸਿੰਘ ਰਤਨ, ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਪਾਜੌਟਿਵ ਆਉਣ ਤੇ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਦਾ ਪ੍ਰਯੋਗ ਕੀਤਾ ਜਾਵੇ। ਡੇਂਗੂ ਬੁਖਾਰ ਇੱਕ ਖਾਸ ਤਰ੍ਹਾਂ ਦੇ ਮੱਛਰ ਏਡੀਜ਼ ਅਜਿਪਟੀ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਖਾਸ ਕਿਸਮ ਦਾ ਮੱਛਰ ਸਾਫ ਪਾਣੀ ਵਿੱਚ ਪਲਦਾ ਹੈ।
ਇਸ ਲਈ ਇਸ ਮੌਸਮ ਵਿੱਚ ਆਪਣੇ ਆਲੇ ਦੁਆਲੇ ਕਿਸੇ ਵੀ ਥਾਂ ਤੇ ਪਾਣੀ ਇਕੱਠਾ ਨਾਂ ਹੋਣ ਦਿੱਤਾ ਜਾਵੇ,ਆਪਣੇ ਆਲੇ ਦੁਆਲੇ ਦੀ ਸਫਾਈ ਰੱਖੀ ਜਾਵੇ,ਆਪਣੇ ਘਰਾਂ ਵਿੱਚ ਕੂਲਰਾਂ ਵਿਚੋਂ ਚੰਗੀ ਤਰ੍ਹਾਂ ਪਾਣੀ ਕੱਢ ਕੇ ਸੁਕਾ ਕੇ ਹੀ ਬੰਦ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਐਸ ਆਈ ਜਸਪਾਲ ਸਿੰਘ, ਐਸ ਆਈ ਰਾਜਿੰਦਰ ਕੁਮਾਰ, ਬਾਲਕ੍ਰਿਸ਼ਨ, ਰਾਜਿੰਦਰ ਕੁਮਾਰ (ਰਿੰਕੂ), ਖੁਸ਼ਵੰਤ ਸਿੰਘ, ਸੁਖਵਿੰਦਰ ਸਿੰਘ ਦੀ ਟੀਮ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ