ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Gluten Free G...

    Gluten Free Grains: ਗਲੂਟੇਨ-ਮੁਕਤ ਅਨਾਜ ਤੇ ਸਿਹਤ ’ਤੇ ਉਨ੍ਹਾਂ ਦਾ ਅਸਰ

    Gluten Free Grains
    Gluten Free Grains: ਗਲੂਟੇਨ-ਮੁਕਤ ਅਨਾਜ ਤੇ ਸਿਹਤ ’ਤੇ ਉਨ੍ਹਾਂ ਦਾ ਅਸਰ

    Gluten Free Grains: ਸਿਹਤਮੰਦ ਜੀਵਨਸ਼ੈਲੀ ਦੀ ਭਾਲ ’ਚ ਅੱਜ ਲੋਕ ਆਪਣੀ ਖੁਰਾਕ ਸਬੰਧੀ ਪਹਿਲਾਂ ਤੋਂ ਕਿਤੇ ਜ਼ਿਆਦਾ ਸੁਚੇਤ ਹੋ ਗਏ ਹਨ ਇਨ੍ਹੀਂ ਦਿਨੀਂ ਗਲੂਟੇਨ ਸ਼ਬਦ ਨਾ ਸਿਰਫ਼ ਮੈਡੀਕਲ ਸ਼ਬਦਾਵਲੀ ’ਚ ਸਗੋਂ ਆਮ ਜਨ-ਜੀਵਨ ਦੇ ਖਾਣ-ਪੀਣ ’ਚ ਵੀ ਬੜੀ ਤੇਜ਼ੀ ਨਾਲ ਥਾਂ ਬਣਾ ਰਿਹਾ ਹੈ ਕਈ ਲੋਕ ਗਲੂਟੇਨ-ਮੁਕਤ ਖੁਰਾਕ ਨੂੰ ਅਪਣਾਉਣ ਲੱਗੇ ਹਨ, ਪਰ ਕੀ ਵਾਕਈ ਸਾਰਿਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ? ਆਓ! ਸਮਝਦੇ ਹਾਂ ਕਿ ਗਲੂਟੇਨ ਕੀ ਹੈ, ਇਹ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।

    ਕਿਹੜੇ ਅਨਾਜਾਂ ’ਚ ਗਲੂਟੇਨ ਨਹੀਂ ਹੁੰਦਾ ਗਲੂਟੇਨ ਇੱਕ ਤਰ੍ਹਾਂ ਦਾ ਪ੍ਰੋਟੀਨ ਹੁੰਦਾ ਹੈ ਜੋ ਵਿਸ਼ੇਸ਼ ਤੌਰ ’ਤੇ ਕਣਕ, ਜੌਂ ਅਤੇ ਰਾਈ ਵਰਗੇ ਅਨਾਜਾਂ ’ਚ ਪਾਇਆ ਜਾਂਦਾ ਹੈ ਇਹ ਆਟੇ ’ਚ ਨਰਮਾਈ ਲਿਆਉਂਦਾ ਹੈ ਜਦੋਂ ਤੁਸੀਂ ਕਣਕ ਦੇ ਆਟੇ ਨੂੰ ਗੁੰਨ੍ਹਦੇ ਹੋ, ਤਾਂ ਉਹ ਚਿਪਚਿਪਾ ਅਤੇ ਲਚਕੀਲਾ ਬਣਦਾ ਹੈ- ਇਹ ਲਚਕੀਲਾਪਣ ਗਲੂਟੇਨ ਕਾਰਨ ਹੁੰਦਾ ਹੈ ਇਹੀ ਗੁਣ ਬਰੈੱਡ ਅਤੇ ਹੋਰ ਬੇਕਰੀ ਉਤਪਾਦਾਂ ਨੂੰ ਅਕਾਰ ਅਤੇ ਬਨਾਵਟ ਦਿੰਦੇ ਹਨ। Gluten Free Grains

    ਇਹ ਖਬਰ ਵੀ ਪੜ੍ਹੋ : Dadabhai Naoroji Legacy: ਭਾਰਤ ਦੇ ‘ਗ੍ਰੈਂਡ ਓਲਡ ਮੈਨ’ ਵਜੋਂ ਜਾਣੇ ਜਾਂਦੇ ਦਾਦਾ ਭਾਈ ਨਾਰੋਜੀ ਨੂੰ ਯਾਦ ਕਰਦਿਆਂR…

    ਗਲੂਟੋਨ-ਮੁਕਤ ਅਨਾਜ ਕਿਹੜੇ-ਕਿਹੜੇ ਹਨ | Gluten Free Grains

    ਬਾਜਰਾ : ਬਾਜਰਾ ਭਾਰਤ ਦਾ ਰਵਾਇਤੀ ਅਤੇ ਪੋਸ਼ਣ ਨਾਲ ਭਰਪੂਰ ਅਨਾਜ ਹੈ, ਜੋ ਫਾਈਬਰ, ਪ੍ਰੋਟੀਨ, ਆਇਰਨ ਅਤੇ ਮੈਗਨੀਸ਼ੀਅਮ ਦਾ ਚੰਗਾ ਸਰੋਤ ਹੈ ਇਹ ਵਿਸੇਸ਼ ਤੌਰ ’ਤੇ ਡਾਇਬਿਟੀਜ਼ ਅਤੇ ਮੋਟਾਪੇ ਤੋਂ ਪੀੜਤ ਲੋਕਾਂ ਲਈ ਲਾਭਕਾਰੀ ਮੰਨਿਆ ਜਾਂਦਾ ਹੈ ਇਸ ਨੂੰ ਖਾਣ ਦੇ ਕਈ ਤਰੀਕੇ ਹਨ ਬਾਜਰੇ ਦੀ ਰੋਟੀ ਦੇਸੀ ਘਿਓ ਤੇ ਗੁੜ ਨਾਲ ਸਦੀਆਂ ਤੋਂ ਬੇਹੱਦ ਹਰਮਨਪਿਆਰੀ ਹੈ ਸਵੇਰ ਦੇ ਨਾਸ਼ਤੇ ’ਚ ਬਾਜਰੇ ਦਾ ਦਲੀਆ ਦੁੱਧ ਜਾਂ ਸਬਜੀਆਂ ਨਾਲ ਖਾਧਾ ਜਾ ਸਕਦਾ ਹੈ ਨਾਲ ਹੀ, ਸਬਜ਼ੀਆਂ ਅਤੇ ਮਸਾਲਿਆਂ ਨਾਲ ਬਾਜਰੇ ਦੀ ਖਿਚੜੀ ਬਣਾ ਕੇ ਇਸ ਦਾ ਸਵਾਦ ਅਤੇ ਪੋਸ਼ਣ ਦੋਵੇਂ ਪ੍ਰਾਪਤ ਕੀਤੇ ਜਾ ਸਕਦੇ ਹਨ। Gluten Free Grains

    ਜਵਾਰ : ਜਵਾਰ ਇੱਕ ਗਲੂਟੇਨ ਮੁਕਤ ਅਨਾਜ ਹੈ ਜੋ ਫਾਈਬਰ, ਐਂਟੀਆਕਸੀਡੈਂਟ ਅਤੇ ਆਇਰਨ ਨਾਲ ਭਰਪੂਰ ਹੁੰਦਾ ਹੈ ਇਹ ਦਿਲ ਦੀ ਸਿਹਤ ਅਤੇ ਪਾਚਣ ਕਿਰਿਆ ਲਈ ਫਾਇਦੇਮੰਦ ਹੁੰਦਾ ਹੈ ਇਸ ਨੂੰ ਰੋਟੀ ਦੇ ਰੂਪ ’ਚ ਖਾਧਾ ਜਾ ਸਕਦਾ ਹੈ, ਜੋ ਵਿਸੇਸ਼ ਤੌਰ ’ਤੇ ਪੇਂਡੂ ਭਾਰਤ ’ਚ ਹਰਮਨਪਿਆਰਾ ਹੈ ਇਸ ਤੋਂ ਇਲਾਵਾ, ਪਿਆਜ਼, ਟਮਾਟਰ ਅਤੇ ਹਰੀ ਮਿਰਚ ਨਾਲ ਜਵਾਰ ਦਾ ਚੀਲਾ ਬਣਾਉਣਾ ਅਸਾਨ ਅਤੇ ਪੌਸ਼ਟਿਕ ਬਦਲ ਹੈ ਜਵਾਰ ਦਾ ਉਪਮਾ ਜਾਂ ਦਲੀਆ ਬਣਾ ਕੇ ਸਵੇਰ ਦੀ ਖੁਰਾਕ ’ਚ ਸ਼ਾਮਲ ਕੀਤਾ ਜਾ ਸਕਦਾ ਹੈ।

    ਰਾਜਗੀਰਾ : ਰਾਜਗੀਰਾ ਇੱਕ ਬੇਹੱਦ ਪੌਸ਼ਟਿਕ ਅਤੇ ਲੇਸ-ਮੁਕਤ ਅਨਾਜ ਹੈ, ਜਿਸ ਨੂੰ ਵਿਸ਼ੇਸ਼ ਤੌਰ ’ਤੇ ਵਰਤ ’ਚ ਖਾਧਾ ਜਾਂਦਾ ਹੈ ਇਸ ’ਚ ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜਿਸ ਨਾਲ ਇਹ ਸੁਪਰਫੂਡ ਦੀ ਸੇ੍ਰਣੀ ’ਚ ਆਉਂਦਾ ਹੈ ਇਸ ਨੂੰ ਖਾਣ ਲਈ ਰਾਜਗੀਰੇ ਦੇ ਲੱਡੂ ਬਣਾਏ ਜਾ ਸਕਦੇ ਹਨ, ਜੋ ਗੁੜ ਅਤੇ ਘਿਓ ਨਾਲ ਮਿਲ ਕੇ ਸਵਾਦਿਸ਼ਟ ਅਤੇ ਊਰਜਾ ਨਾਲ ਭਰਪੂਰ ਹੁੰਦੇ ਹਨ ਇਸ ਤੋਂ ਇਲਾਵਾ, ਰਾਜਗੀਰੇ ਦੀ ਪੂਰੀ ਜਾਂ ਪਰੌਂਠੇ, ਆਲੂ ਜਾਂ ਲੌਕੀ ਨਾਲ ਮਿਲਾ ਕੇ ਤਿਆਰ ਕੀਤੇ ਜਾ ਸਕਦੇ ਹਨ ਰਾਜਗੀਰੇ ਦਾ ਦਲੀਆ ਜਾਂ ਖੀਰ ਦੁੱਧ, ਬਦਾਮ ਅਤੇ ਕਿਸ਼ਮਿਸ਼ ਨਾਲ ਪਕਾ ਕੇ ਵੀ ਵਰਤੋਂ ਕੀਤੀ ਜਾ ਸਕਦੀ ਹੈ। Gluten Free Grains

    ਕਿਵਨੋਆ : ਕਿਵਨੋਆ ਦੱਖਣੀ ਅਮਰੀਕਾ ਤੋਂ ਆਇਆ ਇੱਕ ਹਰਮਨਪਿਆਰਾ ਸ਼ੁਗਰਗੇ੍ਰਨ ਹੈ, ਜੋ ਹੁਣ ਭਾਰਤ ’ਚ ਵੀ ਤੇਜ਼ੀ ਨਾਲ ਹਰਮਨਪਿਆਰਾ ਹੋ ਰਿਹਾ ਹੈ ਇਹ ਸਾਰੇ ਨੌਂ ਜ਼ਰੂਰੀ ਅਮੀਨੋ ਐਸੀਡਸ ਨਾਲ ਭਰਪੂਰ ਹੁੰਦਾ ਹੈ ਅਤੇ ਵਜ਼ਨ ਘਟਾਉਣ ’ਚ ਸਹਾਇਕ ਹੈ ਇਸ ਨੂੰ ਖਾਣ ਲਈ ਸਭ ਤੋਂ ਬਿਹਤਰ ਬਦਲ ਹੈ ਕਿਵਨੋਆ ਪੁਲਾਅ, ਜਿਸ ’ਚ ਸਬਜੀਆਂ ਤੇ ਹਲਕੇ ਮਸਾਲਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਕਿਵਨੋਆ ਸਲਾਦ ਬਣਾਉਣਾ ਵੀ ਆਸਾਨ ਹੈ ਜਿਸ ’ਚ ਖੀਰਾ, ਟਮਾਟਰ, ਜੈਤੂਨ ਦਾ ਤੇਲ ਅਤੇ ਨਿੰਬੂ ਮਿਲਾ ਕੇ ਇੱਕ ਹਲਕਾ ਅਤੇ ਪੌਸ਼ਟਿਕ ਆਹਾਰ ਤਿਆਰ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਕਿਵਨੋਆ ਨੂੰ ਦਾਲ ਜਾਂ ਪਨੀਰ ਨਾਲ ਮਿਲਾ ਕੇ ਇੱਕ ਕਟੋਰਾ-ਭੋਜਨ (ਬਾਉਲ ਮੀਲ) ਦੇ ਰੂਪ ’ਚ ਵੀ ਖਾਦਾ ਜਾ ਸਕਦਾ ਹੈ। Gluten Free Grains

    ਕੁੱਟੂ : ਕੁੱਟੂ ਵਰਤ ਦੇ ਦਿਨਾਂ ’ਚ ਵਿਸੇਸ਼ ਤੌਰ ’ਤੇ ਵਰਤੋਂ ’ਚ ਲਿਆਂਦਾ ਜਾਣ ਵਾਲਾ ਅਨਾਜ ਹੈ, ਜੋ ਪੂਰੀ ਤਰ੍ਹਾਂ ਗਲੂਟੇਨ-ਮੁਕਤ ਹੁੰਦਾ ਹੈ ਇਹ ਊਰਜਾ ਬਣਾਈ ਰੱਖਣ ’ਚ ਸਹਾਇਕ ਹੁੰਦਾ ਹੈ ਅਤੇ ਪਚਣ ’ਚ ਵੀ ਅਸਾਨ ਹੈ ਕੁੱਟੂ ਦੀ ਪੂਰੀ ਜਾਂ ਪਕੌੜੀ ਵਰਤ ਲਈ ਆਦਰਸ਼ ਮੰਨੀ ਜਾਂਦੀ ਹੈ, ਜਿਸ ਨੂੰ ਸੰਘਾੜਾ ਜਾਂ ਆਲੂ ਮਿਲਾ ਕੇ ਤਿਆਰ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਕੁੱਟੂ ਦਾ ਡੋਸਾ ਜਾਂ ਚੀਲਾ ਬਣਾ ਕੇ ਦਹੀਂ ਨਾਲ ਖਾਧਾ ਜਾ ਸਕਦਾ ਹੈ ਇਹ ਵੀ ਇੱਕ ਚੰਗਾ ਬਦਲ ਹੈ ਕਿ ਸਬਜ਼ੀਆਂ ਨਾਲ ਹਲਕੇ ਮਸਾਲਿਆਂ ’ਚ ਕੁੱਟੂ ਦੀ ਖਿਚੜੀ ਜਾਂ ਦਲੀਆ ਤਿਆਰ ਕੀਤਾ ਜਾਵੇ। Gluten Free Grains

    ਮੱਕੀ : ਮੱਕਾ ਜਾਂ ਮੱਕੀ ਵੀ ਇੱਕ ਹਰਮਨਪਿਆਰਾ ਗਲੂਟੇਨ-ਮੁਕਤ ਅਨਾਜ ਹੈ, ਜੋ ਰੇਸ਼ੇਦਾਰ ਅਤੇ ਊਰਜਾ ਨਾਲ ਭਰਪੂਰ ਹੁੰਦਾ ਹੈ ਇਸ ਨੂੰ ਵੱਖ-ਵੱਖ ਰੂਪਾਂ ’ਚ ਖੁਰਾਕ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਮੱਕੀ ਦੀ ਰੋਟੀ ਵਿਸ਼ੇਸ਼ ਤੌਰ ’ਤੇ ਸਰਦੀਆਂ ’ਚ ਸਰੋੋ੍ਹਂ ਦੇ ਸਾਗ ਨਾਲ ਖਾਧੀ ਜਾਂਦੀ ਹੈ, ਜੋ ਸਵਾਦ ਅਤੇ ਸਿਹਤ ਦੋਵਾਂ ਦਾ ਬਿਹਤਰੀਨ ਮੇਲ ਹੈ ਭੁੰਨ੍ਹੀ ਹੋਈ ਮੱਕੀ ਨਿੰਬੂ ਅਤੇ ਨਮਕ ਨਾਲ ਇੱਕ ਉੱਤਮ ਸਨੈਕ ਬਣਦੀ ਹੈ ਮੱਕੀ ਦੇ ਦਾਣਿਆਂ ਨਾਲ ਉਪਮਾ ਜਾਂ ਸੂਪ ਵੀ ਤਿਆਰ ਕੀਤਾ ਜਾ ਸਕਦਾ ਹੈ, ਜੋ ਹਲਕਾ ਅਤੇ ਪਚਣਯੋਗ ਹੁੰਦਾ ਹੈ ਨਾਲ ਹੀ ਮੱਕੀ ਦਾ ਦਲੀਆ ਦੁੱਧ ਜਾਂ ਸਬਜੀਆਂ ਨਾਲ ਪਕਾ ਕੇ ਵੀ ਖਾਦਾ ਜਾ ਸਕਦਾ ਹੈ। Gluten Free Grains

    Gluten Free Grains

    ਗਲੂਟੇਨ-ਫ੍ਰੀ ਡਾਇਟ ਕੇ ਫਾਇਦੇ | Gluten Free Grains

    • ਪਾਚਨ ’ਚ ਸੁਧਾਰ
    • ਊਰਜਾ ਦਾ ਪੱਧਰ ਵਧਦਾ ਹੈ
    • ਚਮੜੀ ਸਬੰਧੀ ਸਮੱਸਿਆਵਾਂ ’ਚ ਰਾਹਤ
    • ਵਜ਼ਨ ਕੰਟਰੋਲ ’ਚ ਸਹਾਇਕ
    • ਸੋਜ ਅਤੇ ਦਰਦ ’ਚ ਕਮੀ
    • ਮਾਨਸਿਕ ਤੰਦਰੁਸਤੀ ਅਤੇ ਮੂਡ ’ਚ ਸੁਧਾਰ
    • ਅੰਤੜੀਆਂ ਦੀ ਸਿਹਤ ’ਚ ਸੁਧਾਰ