Drug Deaddiction: ਨਸ਼ੇ ਨਾਲ ਤਬਾਹ ਕਮਲਦੀਪ ਦੀ ਜ਼ਿੰਦਗੀ ’ਚ ਆਈ ਨਵੀਂ ਖੁਸ਼ੀ, ਨਸ਼ਿਆਂ ਤੋਂ ਕੀਤੀ ਤੌਬਾ
- ਕਿਹਾ, ਨਸ਼ੇ ਦੀ ਲਤ ਤੋਂ ਪ੍ਰੇਸ਼ਾਨ ਹੋਂ, ਤਾਂ ਡੇਰੇ ਸੱਚੇ ਸੌਦੇ ਜ਼ਰੂਰ ਆਓ | Drug Deaddiction
Drug Deaddiction: ਪਟਿਆਲਾ/ਸਰਸਾ (ਸੱਚ ਕਹੂੰ ਨਿਊਜ਼)। ਸੱਚੇ, ਪੂਰਨ ਸਤਿਗੁਰੂ ਦੀ ਸੋਹਬਤ ਕਿਸ ਤਰ੍ਹਾਂ ਬੁਰਾਈ ’ਚ ਫਸ ਕੇ ਬਰਬਾਦ ਹੋਏ ਵਿਅਕਤੀ ਦੇ ਜੀਵਨ ਵਿੱਚ ਨਵੀਂ ਖੁਸ਼ੀ ਲੈ ਕੇ ਆਉਂਦੀ ਹੈ, ਇਸ ਦੀਆਂ ਲੱਖਾਂ ਕਰੋੜਾਂ ਪ੍ਰਤੱਖ ਉਦਾਹਰਨਾਂ ਹਨ ਅਜਿਹੀ ਹੀ ਇੱਕ ਉਦਾਹਰਨ ਹੈ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਤਹਿਸੀਲ ਜਖਵਾਲੀ ਦੇ ਪਿੰਡ ਜਾਗੋ ਦਾ ਵਸਨੀਕ ਕਮਲਦੀਪ ਪੁੱਤਰ ਮਲਕੀਤ ਸਿੰਘ। ਸਰਸਾ ਵਿਖੇ ਪੱਤਰਕਾਰਾਂ ਨੂੰ ਮਿਲਿਆ 22 ਸਾਲਾ ਕਮਲਦੀਪ ਇੱਕ ਚੰਗਾ ਕਾਰੀਗਰ ਸੀ ਅਤੇ ਇਮਾਰਤ ਦੀ ਉਸਾਰੀ ਲਈ ਲੋਹੇ ਦੇ ਬੀਮ, ਜਾਲ ਆਦਿ ਬਣਾਉਂਦਾ ਸੀ।
ਜਦੋਂ ਉਹ ਬੁਰੇ ਲੋਕਾਂ ਦੇ ਸੰਪਰਕ ਵਿੱਚ ਆਇਆ ਅਤੇ ਚਿੱਟਾ (ਹੈਰੋਇਨ) ਲੈਣਾ ਸ਼ੁਰੂ ਕਰ ਦਿੱਤਾ, ਤਾਂ ਉਸ ਨੇ ਆਪਣਾ ਸਭ ਕੁਝ ਬਰਬਾਦ ਕਰ ਦਿੱਤਾ। ਉਸ ਨੇ ਨਾ ਸਿਰਫ਼ ਆਪਣੀ ਜ਼ਮ੍ਹਾਂ-ਪੂੰਜੀ ਗੁਆਈ, ਸਗੋਂ ਸਰੀਰਕ ਅਤੇ ਸਮਾਜਿਕ ਤੌਰ ’ਤੇ ਆਪਣੀ ਛਵੀ ਵੀ ਖਰਾਬ ਕਰ ਲਈ। ਨਸ਼ਿਆਂ ਦੀ ਲਤ ਵਿੱਚ ਫਸ ਕੇ ਉਹ ਇੱਕ ਦਿਨ ਵਿੱਚ 30-30 ਟੀਕੇ ਲਾਉਣ ਲੱਗਿਆ।
Drug Deaddiction
ਆਪਣੀ ਲਤ ਪੂਰੀ ਕਰਨ ਲਈ ਉਹ ਆਪਣੀ ਮਾਂ ਦੀ ਕੁੱਟਮਾਰ ਕਰਕੇ ਉਸ ਤੋਂ ਪੈਸੇ ਖੋਂਹਦਾ ਸੀ ਅਤੇ ਕਈ ਵਾਰ ਇੱਧਰ-ਉੱਧਰ ਤੋਂ ਪੈਸੇ ਉਧਾਰ ਲੈਂਦਾ ਸੀ। ਨਸ਼ੇ ਦੀ ਦਲਦਲ ਵਿੱਚ ਫਸ ਕੇ ਨੌਜਵਾਨ ਕਮਲਦੀਪ ਨੇ ਆਪਣੀ ਜ਼ਮੀਨ ਵੀ ਵੇਚ ਦਿੱਤੀ। ਪਰ ਜਦੋਂ ਪਿੰਡ ਦੇ ਡੇਰਾ ਸੱਚਾ ਸੌਦਾ ਦੇ ਇੱਕ ਸ਼ਰਧਾਲੂ ਨੇ ਕਮਲਦੀਪ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਅਤੇ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਨੂੰ ਸਰਵਣ ਕੀਤਾ, ਤਾਂ ਕਮਲਦੀਪ ਨੇ ਸੰਕਲਪ ਲਿਆ ਕਿ ਉਹ ਵੀ ਨਸ਼ਾ ਛੱਡ ਦੇਵੇਗਾ ਅਤੇ ਦੁਬਾਰਾ ਇੱਕ ਚੰਗਾ ਇਨਸਾਨ ਬਣ ਜਾਵੇਗਾ।
Read Also : ਪੰਜਾਬ ’ਚ ਸੇਵਾ ਅਤੇ ਸਮਰਪਣ ਦੀ ਮਿਸਾਲ, ਮਾਨ ਸਰਕਾਰ ਦਾ ਹੜ੍ਹ ਰਾਹਤ ਅਭਿਆਨ ਬਣਿਆ ਜਨਤਾ ਦੀ ਤਾਕਤ
ਆਪਣੀ ਕਹਾਣੀ ਆਪਣੇ ਸ਼ਬਦਾਂ ਵਿੱਚ ਦੱਸਦੇ ਹੋਏ ਕਮਲਦੀਪ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਉਸ ਨੇ ਨਸ਼ੇੜੀ ਦੋਸਤਾਂ ਨਾਲ ਰਹਿ ਕੇ ਨਸ਼ੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਪਰਿਵਾਰ ਦੇ ਮੈਂਬਰ ਉਸ ਨੂੰ ਜੇਬ੍ਹ ਖਰਚ ਲਈ ਕੁਝ ਪੈਸੇ ਦਿੰਦੇ ਸਨ, ਤਾਂ ਉਹ ਇਸ ਨੂੰ ਨਸ਼ਿਆਂ ’ਤੇ ਖਰਚ ਕਰ ਦਿੰਦਾ ਸੀ। ਹੌਲੀ-ਹੌਲੀ ਉਸ ਦੀ ਲਤ ਵਧਦੀ ਗਈ। ਸ਼ੁਰੂ ਵਿੱਚ ਉਹ ਇੱਕ ਗ੍ਰਾਮ ਨਸ਼ਾ ਲੈਂਦਾ ਸੀ, ਜਿਸ ਤੋਂ ਬਾਅਦ ਇਹ ਹੌਲੀ-ਹੌਲੀ ਤਿੰਨ ਤੋਂ ਚਾਰ ਗ੍ਰਾਮ ਤੱਕ ਪਹੁੰਚ ਗਿਆ।
Drug Deaddiction
ਇੱਕ ਸਮੇਂ ਉਹ ਆਪਣੀ ਲਤ ਪੂਰੀ ਕਰਨ ਲਈ 30 ਟੀਕੇ ਲਾਉਂਦਾ ਸੀ। ਉਸ ਨੇ ਆਪਣੀਆਂ ਲੱਤਾਂ, ਹੱਥਾਂ ਅਤੇ ਇੱਥੋਂ ਤੱਕ ਕਿ ਆਪਣੀ ਗਰਦਨ ’ਤੇ ਵੀ ਨਸ਼ੇ ਦੇ ਟੀਕੇ ਲਾਏ। ਨਸ਼ੇ ਕਰਨ ਤੋਂ ਬਾਅਦ ਉਹ ਹੋਸ਼ ਗੁਆ ਬੈਠਦਾ ਸੀ। ਪਰ ਜਦੋਂ ਨਸ਼ਿਆਂ ਦਾ ਅਸਰ ਘੱਟ ਜਾਂਦਾ ਸੀ, ਤਾਂ ਉਸ ਦੇ ਪੂਰੇ ਸਰੀਰ ਵਿੱਚ ਅਸਹਿ ਦਰਦ ਹੁੰਦਾ ਸੀ। ਕਮਲਦੀਪ ਨੇ ਕਿਹਾ ਕਿ ਉਹ ਨਸ਼ਿਆਂ ਲਈ ਇਸ ਹੱਦ ਤੱਕ ਡਿੱਗ ਚੁੱਕਾ ਸੀ ਕਿ ਕਈ ਵਾਰ ਉਹ ਆਪਣੀ ਮਾਂ ਨੂੰ ਵੀ ਕੁੱਟਦਾ ਸੀ ਅਤੇ ਉਸ ਤੋਂ ਪੈਸੇ ਵੀ ਖੋਹ ਲੈਂਦਾ ਸੀ। ਨਸ਼ਿਆਂ ਕਾਰਨ ਉਸ ਦਾ ਖੁਸ਼ਹਾਲ ਪਰਿਵਾਰ ਬਰਬਾਦੀ ਦੇ ਕੰਢੇ ’ਤੇ ਸੀ। ਉਨ੍ਹਾਂ ਨੂੰ ਆਪਣੀ ਜ਼ਮੀਨ ਵੀ ਵੇਚਣੀ ਪਈ।
ਕਮਲਦੀਪ ਨੇ ਕਿਹਾ ਕਿ ਮੈਂ ਨਸ਼ੇ ਦੇ ਚੁੰਗਲ ਵਿੱਚ ਫਸੇ ਨੌਜਵਾਨਾਂ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਹਾਂ ਕਿ ਨਸ਼ਾ ਇੱਕ ਬਹੁਤ ਵੱਡਾ ਸਰਾਪ ਹੈ, ਭਰਾਵੋ, ਇਸਨੂੰ ਛੱਡ ਦਿਓ। ਇਹ ਤੁਹਾਡੀ ਜ਼ਿੰਦਗੀ ਨੂੰ ਤਾਂ ਤਬਾਹ ਕਰਦਾ ਹੀ ਹੈ, ਹੱਸਦੇ-ਖੇਡਦੇ ਘਰਾਂ ਨੂੰ ਨਰਕ ਬਣਾ ਕੇ ਉਜਾੜ ਦਿੰਦਾ ਹੈ। ਜਿਹੜੇ ਮਾਂ-ਪਿਓ ਔਲਾਦ ਤੋਂ ਸੁਖਾਂ ਦੀ ਆਸ ਵੇਖਦੇ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੰਝੂਆਂ ਦੇ ਹੜ੍ਹ ਵਿੱਚ ਡੋਬ ਦਿੰਦਾ ਹੈ ਇਸ ਕਰਕੇ ਇਸ ਤੋਂ ਜਿੰਨਾ ਛੇਤੀ ਹੋ ਸਕੇ ਖਹਿੜਾ ਛੁਡਵਾ ਲਓ ਮੈਂ ਇਸ ਦਾ ਗਵਾਹ ਹਾਂ। ਜੇ ਨਸ਼ੇ ਕਰਕੇ ਕੋਈ ਪਰਿਵਾਰ ਪ੍ਰੇਸ਼ਾਨ ਹੈ ਤਾਂ ਉਹ ਪਰਿਵਾਰ ਡੇਰਾ ਸੱਚਾ ਸੌਦਾ ਜ਼ਰੂਰ ਆਵੇ ਅਤੇ ਮੇਰੇ ਵਾਂਗ ਆਪਣੀ ਜ਼ਿੰਦਗੀ ਖੁਸ਼ਹਾਲ ਬਣਾਵੇ
ਨਸ਼ਾ ਛੁਡਵਾਉਣ ਲਈ ਪਰਿਵਾਰਕ ਮੈਂਬਰਾਂ ਨੇ ਕੀਤੀ ਹਰ ਸੰਭਵ ਕੋਸ਼ਿਸ਼
ਕਮਲਦੀਪ ਦੀ ਨਸ਼ੇ ਦੀ ਆਦਤ ਤੋਂ ਤੰਗ ਆ ਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਉਸ ਦੀ ਲਤ ਤੋਂ ਛੁਟਕਾਰਾ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਹ ਪੂਰੀ ਤਰ੍ਹਾਂ ਅਸਫਲ ਰਹੇ। ਨਿਰਾਸ਼ ਹੋ ਕੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਘਰ ਵਿੱਚ ਕਈ ਦਿਨਾਂ ਤੱਕ ਰੱਸਿਆਂ ਨਾਲ ਬੰਨ੍ਹ ਦਿੱਤਾ। ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਉਹ ਨਸ਼ੇ ਕਰਦਾ ਰਿਹਾ ਅਤੇ ਘਰ ਦੀ ਸਾਰੀ ਬੱਚਤ ਇਸ ਨਸ਼ੇ ਦੀ ਲਤ ਵਿੱਚ ਬਰਬਾਦ ਹੋ ਗਈ। ਗੁਆਂਢੀ ਉਨ੍ਹਾਂ ਨੂੰ ਤਾਅਨੇ ਮਾਰਦੇ ਸਨ ਕਿ ਉਹ ਉਸ ਬਾਰੇ ਕੁਝ ਕਿਉਂ ਨਹੀਂ ਕਰਦੇ, ਪਰ ਪਰਿਵਾਰਕ ਮੈਂਬਰ ਉਨ੍ਹਾਂ ਦੀ ਗੱਲ ਸੁਣ ਕੇ ਬੇਵੱਸੀ ਵਿੱਚ ਚੁੱਪ ਰਹਿੰਦੇ ਸਨ। ਉਸਨੇ ਕਿਹਾ ਕਿ ਉਹ ਹਰ ਰੋਜ਼ ਪਰਿਵਾਰ ਤੋਂ ਨਸ਼ਿਆਂ ਲਈ ਪੈਸੇ ਮੰਗਦਾ ਸੀ ਅਤੇ ਝਗੜਾ ਕਰਦਾ ਸੀ।
ਸੇਵਾਦਾਰ ਨੇ ਦੱਸੀ ਡੇਰਾ ਸੱਚਾ ਸੌਦਾ ’ਚ ਨਸ਼ਾ ਛੁਡਾਉਣ ਦੀ ਗੱਲ, ਤਾਂ ਸੁਣਿਆ ਸਤਿਸੰਗ
ਕਮਲਦੀਪ ਅਤੇ ਉਸ ਦੇ ਪਰਿਵਾਰ ਦੀ ਇਸ ਦੁਰਦਸ਼ਾ ਬਾਰੇ ਜਾਣ ਕੇ ਇੱਕ ਦਿਨ ਉਸ ਦੇ ਪਿੰਡ ਦੇ ਡੇਰਾ ਸੱਚਾ ਸੌਦਾ ਦੇ ਇੱਕ ਸੇਵਾਦਾਰ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਡੇਰਾ ਸੱਚਾ ਸੌਦਾ ਆਉਣ ਲਈ ਕਿਹਾ। ਪਰ ਉਹ ਨਹੀਂ ਆਇਆ। ਉਸ ਸੇਵਾਦਾਰ ਨੇ ਉਸ ਨਾਲ ਦੁਬਾਰਾ ਗੱਲ ਕਰਕੇ ਨਸ਼ਾ ਛੱਡਣ ਸਬੰਧੀ ਕਿਹਾ। ਸੇਵਾਦਾਰ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਆਪਣੇ ਪਵਿੱਤਰ ਬਚਨਾਂ ਨਾਲ ਹੀ ਭਿਆਨਕ ਤੋਂ ਭਿਆਨਕ ਨਸ਼ਾ ਛੁਡਵਾ ਦਿੰਦੇ ਹਨ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਉਸ ਦੇ ਜੀਵਨ ਵਿੱਚ ਜਿਵੇਂ ਰੌਸ਼ਨੀ ਦੀ ਇੱਕ ਕਿਰਨ ਆ ਗਈ ਹੋਵੇ।
ਨਾਮ ਸਿਮਰਨ ਨਾਲ ਇੱਛਾ ਸ਼ਕਤੀ ਹੋਈ ਦ੍ਰਿੜ੍ਹ, ਹੋ ਗਈ ਨਸ਼ੇ ਤੋਂ ਨਫ਼ਰਤ
ਕਮਲਦੀਪ ਨੇ ਤੁਰੰਤ ਕਿਹਾ ਕਿ ਮੈਂ ਨਸ਼ਾ ਛੱਡਣਾ ਚਾਹੁੰਦਾ ਹਾਂ। ਇਸ ਤੋਂ ਬਾਅਦ ਕਮਲਦੀਪ ਉਸ ਸੇਵਾਦਾਰ ਨਾਲ ਜਖਵਾਲੀ ਦੇ ਆਨਲਾਈਨ ਗੁਰੂਕੁਲ ਸਤਿਸੰਗ ਪਹੁੰਚਿਆ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨ ਸਰਵਣ ਕੀਤੇ ਇਸ ਤੋਂ ਬਾਅਦ ਉਸ ਨੇ ਗੁਰੂ ਮੰਤਰ (ਨਾਮ ਸ਼ਬਦ) ਲਿਆ। ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਉਸ ਨੇ ਪ੍ਰਸ਼ਾਦ ਵੀ ਲਿਆ।
ਜਿਉਂ ਹੀ ਉਸਨੇ ਪ੍ਰਸ਼ਾਦ ਖਾਧਾ, ਉਸ ਨੂੰ ਆਪਣੇ ਅੰਦਰ ਇੱਕ ਵਿਲੱਖਣ ਸ਼ਕਤੀ ਮਹਿਸੂਸ ਹੋਈ ਅਤੇ ਉਹ ਨਸ਼ੇ ਤੋਂ ਨਫ਼ਰਤ ਕਰਨ ਲੱਗ ਪਿਆ। ਉਸ ਦਿਨ ਤੋਂ ਬਾਅਦ ਉਸ ਨੇ ਨਾਮ ਸ਼ਬਦ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਹੀ ਉਹ ਜਾਪ ਕਰਦਾ ਸੀ, ਨਸ਼ੇ ਤੋਂ ਦੂਰ ਰਹਿਣ ਦੀ ਉਸ ਦੀ ਇੱਛਾ ਹੋਰ ਵੀ ਮਜ਼ਬੂਤ ਹੋ ਜਾਂਦੀ ਸੀ। ਫਿਰ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਅਨੁਸਾਰ ਉਸਨੇ ਇੱਕ ਹਫ਼ਤੇ ਲਈ ਡੇਰਾ ਸੱਚਾ ਸੌਦਾ ਵਿੱਚ ਸੇਵਾ ਕੀਤੀ।
ਉਸ ਨੇ ਦੱਸਿਆ ਕਿ ਮੈਂ ਆਪਣੇ ਵਰਗੇ ਬਹੁਤ ਸਾਰੇ ਲੋਕਾਂ ਨੂੰ ਇੱਥੇ ਆਉਂਦੇ ਅਤੇ ਨਸ਼ਾ ਛੱਡਦੇ ਦੇਖਿਆ। ਇਸ ਦੌਰਾਨ ਜਦੋਂ ਵੀ ਇਲਾਜ ਦੀ ਜ਼ਰੂਰਤ ਪਈ, ਉਹ ਵੀ ਡੇਰਾ ਸੱਚਾ ਸੌਦਾ ਦੇ ਹਸਪਤਾਲ ਵਿੱਚ ਮੁਫਤ ਕੀਤਾ ਗਿਆ। ਖਾਣਾ ਵੀ ਮੁਫਤ ਸੀ। ਮੈਨੂੰ ਇੱਕ ਪੈਸਾ ਵੀ ਖਰਚ ਨਹੀਂ ਕਰਨਾ ਪਿਆ। ਪੂਜਨੀਕ ਗੁਰੂ ਜੀ ਨੇ ਮੇਰੇ ’ਤੇ ਜੋ ਉਪਕਾਰ ਕੀਤੇ ਹਨ ਉਸ ਦੇ ਲਈ ਪੂਜਨੀਕ ਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਕੋਟਿ-ਕੋਟਿ ਨਮਨ ਕਰਦਾ ਹਾਂ।
ਪੂਜਨੀਕ ਗੁਰੂ ਜੀ ਨੇ ਕੀਤੀ ਜਜ਼ਬੇ ਦੀ ਸ਼ਲਾਘਾ
ਆਨਲਾਈਨ ਗੁਰੂਕੁਲ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਨੌਜਵਾਨ ਵੱਲੋਂ ਨਸ਼ਾ ਛੱਡਣ ’ਤੇ ਇਸ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਬਚਨ ਫ਼ਰਮਾਏ, ‘‘ਸ਼ਾਬਾਸ਼ ਬੇਟਾ! ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਨਾ’’