Himachal Pradesh: ਹਿਮਾਚਲ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਕਾਰਨ ਨੈਸ਼ਨਲ ਹਾਈਵੇ 707 ਸਮੇਤ ਕੁੱਲ 109 ਸੜਕਾਂ ਬੰਦ ਹੋ ਗਈਆਂ ਹਨ ਸਥਾਨਕ ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਮੰਡੀ, ਸ਼ਿਮਲਾ, ਸਿਰਮੌਰ, ਸੋਲਨ, ਕੁੱਲੂ ਅਤੇ ਕਿੰਨੌਰ ਦੇ ਕੁਝ ਹਿੱਸਿਆਂ ’ਚ ਹਲਕੇ ਤੋਂ ਦਰਮਿਆਨੇ ਪੱਧਰ ਦੇ ਹੜ੍ਹ ਦਾ ਖ਼ਤਰਾ ਹੋਣ ਦੀ ਚਿਤਾਵਨੀ ਦਿੱਤੀ ਹੈ ਬਰਸਾਤ ਦੇ ਮੌਸਮ ’ਚ ਪਹਾੜੀ ਖੇਤਰਾਂ ’ਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਬਹੁਤ ਆਮ ਹੁੰਦੀਆਂ ਜਾ ਰਹੀਆਂ ਹਨ ਪਹਾੜੀ ਇਲਾਕਿਆਂ ’ਚ ਲਗਾਤਾਰ ਹੋ ਰਹੇ ਨਿਰਮਾਣ ਕਾਰਜਾਂ, ਵੱਡੀਆਂ ਡ੍ਰਿਲ ਮਸ਼ੀਨਾਂ ਚਲਾਉਣ ਅਤੇ ਮਾਈਨਿੰਗ ਕਰਨ ਲਈ ਪਹਾੜਾਂ ਦੀਆਂ ਚੱਟਾਨਾਂ ਵਿਚਕਾਰ ਸਥਿਤ ਰਾਕ ਫਾਰਮੇਸ਼ਨ ਲਗਾਤਾਰ ਕਮਜ਼ੋਰ ਹੋ ਰਿਹਾ ਹੈ। Himachal Pradesh
Read This : ਜੇਕਰ ਤੁਸੀਂ ਹਿਮਾਚਲ ਘੁੰਮਣ ਜਾ ਰਹੇ ਹੋਂ ਤਾਂ ਮੌਸਮ ਵਿਭਾਗ ਦੀ ਇਹ ਖਬਰ ਜ਼ਰੂਰ ਪੜ੍ਹੋ…..
ਇੱਕ ਹੱਦ ਤੋਂ ਬਾਅਦ ਇਹ ਤਣਾਅ ਝੱਲ ਨਹੀਂ ਸਕਦਾ ਹੈ ਅਤੇ ਪਹਾੜ ਟੁੱਟ ਕੇ ਡਿੱਗ ਜਾਂਦਾ ਹੈ ਜਲਵਾਯੂ ਬਦਲਾਅ, ਵਧੇਰੇ ਮੀਂਹ, ਹੜ੍ਹ ਅਤੇ ਸੋਕੇ ਦੀ ਬਾਰੰਬਾਰਤਾ ’ਚ ਵਾਧੇ ਨੇ ਪਹਾੜੀ ਖੇਤਰਾਂ ਦੀ ਮਿੱਟੀ ਨੂੰ ਅਸਥਿਰ ਬਣਾ ਦਿੱਤਾ ਹੈ ਇਸ ਤੋਂ ਇਲਾਵਾ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਨੇ ਵੀ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ ਹਰ ਸਾਲ ਪਹਾੜੀ ਖੇਤਰਾਂ ’ਚ ਜ਼ਮੀਨ ਖਿਸਕਣ, ਹੜ੍ਹ, ਬੱਦਲ ਪਾਟਣ ਅਤੇ ਭੂਚਾਲ ਵਰਗੀਆਂ ਕੁਦਰਤੀ ਆਫਤਾਂ ਦਾ ਕਹਿਰ ਦੇਖਿਆ ਜਾਂਦਾ ਹੈ ਇਸ ਦੇ ਬਾਵਜ਼ੂਦ ਇੱਥੇ ਮੀਲਾਂ ਲੰਮੀਆਂ ਸੁਰੰਗ ਅਧਾਰਿਤ ਜਲ ਬਿਜਲੀ ਪ੍ਰਾਜੈਕਟਾਂ ਦਾ ਨਿਰਮਾਣ ਹੋ ਰਿਹਾ ਹੈ, ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। Himachal Pradesh
ਜੇਕਰ ਅਸੀਂ ਹੁਣ ਵੀ ਸੁਚੇਤ ਨਹੀਂ ਹੁੰਦੇ ਹਾਂ, ਤਾਂ ਸਾਨੂੰ ਹੋਰ ਜ਼ਿਆਦਾ ਅਜਿਹੀਆਂ ਤ੍ਰਾਸਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਅਸੀਂ ਸੁਚੱਜੇ ਤਰੀਕੇ ਨਾਲ ਵਿਕਾਸ ਕਾਰਜਾਂ ਨੂੰ ਅੰਜ਼ਾਮ ਦਿੰਦੇ ਹਾਂ, ਤਾਂ ਅਸੀਂ ਨਾ ਸਿਰਫ਼ ਜਮੀਨ ਖਿਸਕਣ ਵਰਗੀਆਂ ਆਫਤਾਂ ਨੂੰ ਰੋਕ ਸਕਦੇ ਹਾਂ, ਸਗੋਂ ਇੱਕ ਅਜਿਹਾ ਭਵਿੱਖ ਵੀ ਬਣਾ ਸਕਦੇ ਹਾਂ ਜੋ ਵਾਤਾਵਰਨ ਦੇ ਅਨੁਕੂਲ ਅਤੇ ਟਿਕਾਊ ਹੋਵੇ ਵਾਤਾਵਰਣ ਸੰਤੁਲਨ ਨੂੰ ਬਣਾਈ ਰੱਖਣ ਲਈ ਸਰਕਾਰਾਂ ਨੂੰ ਇਸ ਦਿਸ਼ਾ ’ਚ ਤੱਤਪਰਤਾ ਨਾਲ ਕੰਮ ਕਰਨਾ ਹੋਵੇਗਾ ਕੁਦਰਤ ਨਾਲ ਖਿਲਵਾੜ ਬੰਦ ਹੋਣਾ ਚਾਹੀਦਾ ਹੈ। Himachal Pradesh