ਕੀ ਕਦੇ ਵੇਖਿਆ ਹੈ 8 ਕਿੱਲੋ ਦਾ ਸਮੋਸਾ

5 ਘੰਟਿਆਂ ‘ਚ ਤੋਂ ਵੱਧ ਸਮੇਂ ’ਚ ਤਿਆਰ ਹੋਇਆ ਸਮੋਸਾ (Samosa)

(ਸੱਚ ਕਹੂੰ ਨਿਊਜ਼) ਮੇਰਠ। ਸਮੋਸਾ ਖਾਣਾ ਸਭ ਨੂੰ ਪਸੰਦ ਹੈ। ਆਮ ਤੌਰ ’ਤੇ ਤੁਸੀਂ ਛੋਟਾ ਜਿਹਾ ਸਮੋਸਾ ਖਾਧਾ ਹੋਣਾ। ਕੀ ਕਦੇ ਤੁਸੀਂ 8 ਕਿੱਲੋ ਦਾ ਸਮੋਸਾ (Samosa) ਵੇਖਿਆ ਜਾਂ ਖਾਧਾ ਹੈ। ਨਹੀਂ ਵੇਖਿਆ ਤਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੱਠ ਕਿੱਲੋ ਦਾ ਸਮੋਸਾ। ਜੇਕਰ ਤੁਸੀਂ ਇਸ ਨੂੰ ਖਾਣਾ ਹੈ ਤਾਂ ਤੁਹਾਨੂੰ ਜਾਣਾ ਪਵੇਗਾ ਕੌਸ਼ਲ ਸਵੀਟਸ ਦੀ ਮੇਰਠ ਕੈਂਟ ਦੇ ਲਾਲਕੁਰਤੀ ਇਲਾਕੇ ‘ਚ ਦੁਕਾਨ ’ਤੇ ਜਿੱਥੇ ਤੁਸੀਂ ਇਹ ਸਮੋਸਾ ਖਾ ਸਕਦੇ ਹੋ।

ਇਹ ਵੀ ਪੜ੍ਹੋ : ਸੱਚਖੰਡ ਤੇ ਰੂਹਾਨੀਅਤ ਦਾ ਅਜੂਬਾ ਹੈ ਸ਼ਾਹ ਸਤਿਨਾਮ ਜੀ ਧਾਮ ਸਰਸਾ

ਪਰਿਵਾਰ ਦੀ ਤੀਜੀ ਪੀੜ੍ਹੀ ਚਲਾ ਰਹੀ ਹੈ ਸਮੋਸੇ ਦੀ ਦੁਕਾਨ (Samosa)

ਮੇਰਠ ਵਿੱਚ ਬਣੇ 8 ਕਿੱਲੋ ਵਜ਼ਨ ਵਾਲੇ ਇਸ ਸਮੋਸੇ (Samosa) ਦੀ ਖੂਬ ਚਰਚਾ ਹੈ। ਕੈਂਟ ਇਲਾਕੇ ਦੇ ਇੱਕ ਦੁਕਾਨਦਾਰ ਨੇ ਇਹ ਸਮੋਸਾ ਤਿਆਰ ਕੀਤਾ ਹੈ। ਕੌਸ਼ਲ ਸਵੀਟਸ ਦੀ ਮੇਰਠ ਕੈਂਟ ਦੇ ਲਾਲਕੁਰਤੀ ਇਲਾਕੇ ‘ਚ ਦੁਕਾਨ ਹੈ। 1962 ਤੋਂ ਚੱਲ ਰਹੀ ਇਸ ਦੁਕਾਨ ਨੂੰ ਪਰਿਵਾਰ ਦੀ ਤੀਜੀ ਪੀੜ੍ਹੀ ਚਲਾ ਰਹੀ ਹੈ। ਸ਼ੁਭਮ ਅਤੇ ਉੱਜਵਲ ਕੌਸ਼ਲ ਦੋਵੇਂ ਭਰਾ ਮਿਲ ਕੇ ਦੁਕਾਨ ਚਲਾਉਂਦੇ ਹਨ।

ਤਿਉਹਾਰੀ ਸੀਜਨ ’ਚ ਵਧ ਜਾਂਦਾ ਹੈ ਮੰਗ

ਤਿਉਹਾਰੀ ਸੀਜਨ ’ਚ ਇਸ ਸਮੋਸੇ ਦੀ ਡਿਮਾਂਡ ਕਾਫੀ ਹੁੰਦੀ ਹੈ ਜਿਸ ਨੂੰ ਵੇਖਧਿਆਂ 8 ਕਿੱਲੋ ਦੇ ਸਮੋਸੇ ਬਣਾਏ ਜਾਂਦੇ ਹਨ। ਲੋਕ ਇਸ ਨੂੰ ਬੇਹੱਦ ਪਸੰਦ ਕਰਦੇ ਹਨ। ਦੁਕਾਨ ’ਤੇ ਇਸ ਨੂੰ ਖਰੀਦਣ ਲਈ ਭੀੜ ਲੱਗੀ ਰਹਿੰਦੀ ਹੈ। ਇਸ ਸਮੋਸੇ ’ਚ ਡਰਾਈ ਫਰੂਟ ਤੇ ਮਸਾਲੇ ਪਾਏ ਜਾਂਦੇ ਹਨ। ਇਹ ਖਾਣ ’ਚ ਬਹੁਤ ਹੀ ਟੈਸਟੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ