Vegetables: ਸਬਜ਼ੀਆਂ ਲਈ ਹੋਵੇ ਠੋਸ ਯੋਜਨਾਬੰਦੀ

Vegetables

ਪਿਛਲੇ 15 ਦਿਨਾਂ ਤੋਂ ਸਬਜ਼ੀਆਂ ਦੇ ਰੇਟ ’ਚ ਇੰਨਾ ਭਾਰੀ ਉਛਾਲ ਆਇਆ ਹੈ ਕਿ ਗਰੀਬ ਤਾਂ ਛੱਡੋ ਮੱਧ ਵਰਗ ਲਈ ਵੀ ਸਬਜ਼ੀ ਖਰੀਦਣੀ ਔਖੀ ਹੋ ਗਈ ਹੈ ਕਈ ਫਲਾਂ ਤੇ ਸਬਜ਼ੀਆਂ ਦੇ ਭਾਅ ਬਰਾਬਰ ਵਾਂਗ ਹਨ ਜਿਹੜਾ ਘੀਆ 15-20 ਰੁਪਏ ਕਿੱਲੋਂ ਮਿਲ ਜਾਂਦਾ ਸੀ ਉਸ ਦੀਆਂ ਕੀਮਤਾਂ ’ਚ 4-5 ਗੁਣਾ ਵਾਧਾ ਹੋ ਗਿਆ ਹੈ ਜ਼ਿਆਦਾ ਸਬਜੀਆਂ ਦੇ ਰੇਟ 60-80 ਰੁਪਏ ਕਿੱਲੋ ਤੱਕ ਪਹੁੰਚ ਗਏ ਹਨ ਖੇਤੀ ਪ੍ਰਧਾਨ ਮੁਲਕ ’ਚ ਸਬਜ਼ੀਆਂ ਦੇ ਭਾਅ ਵਧੀਆ ਯੋਜਨਾਬੰਦੀ ਨਾਲ ਠੀਕ ਰੱਖੇ ਜਾ ਸਕਦੇ ਹਨ ਅਸਲ ’ਚ ਸਬਜ਼ੀਆਂ ਦੇ ਮਹਿੰਗੇ ਹੋਣ ਦੇ ਦੋ ਵੱਡੇ ਕਾਰਨ ਹਨ ਇੱਕ ਕਾਰਨ ਹੈ ਕਿਸਾਨਾਂ ਦਾ ਸਬਜ਼ੀਆਂ ਦੇ ਖੇਤੀ ਵੱਲ ਰੁਝਾਨ ਬਹੁਤ ਘੱਟ ਹੈ। (Vegetables)

ਇਹ ਵੀ ਪੜ੍ਹੋ : ਜੁਲਾਈ ਮਹੀਨੇ ’ਚ ਹੋਵੇਗੀ ਪੰਜਾਬੀ ਪ੍ਰੀਖਿਆ, ਪੀਐਸਈਬੀ ਨੇ ਜਾਰੀ ਕੀਤਾ ਸ਼ਡਿਊਲ

ਵੱਡੀ ਗਿਣਤੀ ’ਚ ਕਿਸਾਨ ਆਪਣੇ ਪਰਿਵਾਰ ਲਈ ਵੀ ਸਬਜੀ ਨਹੀਂ ਬੀਜਦੇ ਜੇਕਰ ਕਿਸਾਨ ਆਪਣੇ ਘਰ ਵਾਸਤੇ ਹੀ ਸਬਜੀ ਬੀਜ ਲੈਣ ਤਾਂ ਬਜ਼ਾਰ ’ਚ ਸਬਜ਼ੀ ਦੀ ਮੰਗ ’ਚ ਗਿਰਾਵਟ ਆ ਸਕਦੀ ਹੈ ਜਿਸ ਨਾਲ ਭਾਅ ਵੀ ਕਾਬੂ ਹੇਠ ਰਹਿਣਗੇ ਦੂਜਾ ਕਾਰਨ, ਜਲਵਾਯੂ ਤਬਦੀਲੀ ਦੇ ਮੁਤਾਬਿਕ ਖੇਤੀ ’ਚ ਵਿਗਿਆਨਕ ਤਬਦੀਲੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਵਾਰ ਜ਼ਿਆਦਾ ਗਰਮੀ ਕਾਰਨ ਸਬਜ਼ੀ ਦੇ ਉਤਪਾਦਨ ’ਤੇ ਭਾਰੀ ਅਸਰ ਪਿਆ ਹੈ ਗਰਮੀ ਨੇ ਇਸ ਵਾਰ ਰੁੱਖ ਵੀ ਸੁਕਾ ਦਿੱਤੇ ਹਨ ਇਸੇ ਤਰ੍ਹਾਂ ਜ਼ਿਆਦਾ ਵਰਖਾ ਕਾਰਨ ਵੀ ਸਬਜ਼ੀ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਗਰਮੀ ਤੇ ਸਰਦੀ ਦੋਵਾਂ ਮੌਸਮਾਂ ਦੀ ਤਬਦੀਲੀ ਨੂੰ ਵੇਖਦਿਆਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨਵੀਆਂ ਖੇਤੀ ਤਕਨੀਕਾਂ ਦੀ ਕ੍ਰਾਂਤੀ ਲਿਆਉਣੀ ਚਾਹੀਦੀ ਹੈ ਵੱਡੀ ਤਬਦੀਲੀ ਮਸਲੇ ਦਾ ਸਥਾਈ ਹੱਲ ਹੈ। (Vegetables)

LEAVE A REPLY

Please enter your comment!
Please enter your name here