Haryana Assembly Selection: ਚੁਣਾਵੀਂ ਵਾਅਦੇ ਪੂਰੇ ਕਰਵਾਉਣ ਲਈ ਵੀ ਹੋਵੇ ਇੱਕ ਮਜ਼ਬੂਤ ਤੰਤਰ

Haryana Assembly Selection

Haryana Assembly Selection: ਹਰਿਆਣਾ ਸੂਬੇ ’ਚ ਵਿਧਾਨ ਸਭਾ ਦੀਆਂ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਭਖ਼ਿਆ ਹੋਇਆ ਹੈ ਤਮਾਮ ਪਾਰਟੀਆਂ ਅਤੇ ਉਮੀਦਵਾਰ ਵੋਟਰਾਂ ਨੂੰ ਰਿਝਾਉਣ ’ਚ ਲੱਗੇ ਹੋਏ ਹਨ ਪਰ ਇੱਥੇ ਆਗੂਆਂ ਅਤੇ ਪਾਰਟੀਆਂ ਦੀ ਕਵਾਇਦ ਜਾਤੀਗਤ ਅਤੇ ਧਾਰਮਿਕ ਮੁੱਦੇ ਉਠਾ ਕੇ ਆਪਣਾ ਕੰਮ ਕੱਢ ਲੈਣ ਦੀ ਜ਼ਿਆਦਾ ਹੋ ਰਹੀ ਹੈ ਜਦੋਂਕਿ ਵਿਕਾਸ ਦੀ ਗੱਲ ਗੌਣ ਹੋ ਰਹੀ ਹੈ ਚੁਣਾਵੀਂ ਰੈਲੀਆਂ ਜਾਂ ਬਹਿਸਾਂ ’ਚ ਪਾਰਟੀਆਂ ਇੱਕ-ਦੂਜੇ ਤੋਂ ਵਧ ਕੇ ਸਿਆਸੀ ਵਾਅਦੇ ਕਰ ਰਹੀਆਂ ਹਨ ਮੁਫਤ ਬਿਜਲੀ, ਮੁਫਤ ਇਲਾਜ, ਮੁਫਤ ਸਿੱਖਿਆ, ਸਰਕਾਰੀ ਨੌਕਰੀ ਦੇ ਦਾਅਵਿਆਂ ਨਾਲ ਭਰੇ ਆਪਣੇ ਐਲਾਨ-ਪੱਤਰਾਂ ਨਾਲ ਵੋਟਰਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। Haryana Assembly Selection

ਇਹ ਵੀ ਪੜ੍ਹੋ : Dengue: ਮੋਹਾਲੀ ’ਚ ਡੇਂਗੂ ਦਾ ਕਹਿਰ, ਪੰਜ ਦਿਨਾਂ ’ਚ 44 ਮਰੀਜ਼ ਮਿਲੇ

ਜਦੋਂ ਵੋਟਰ ਇਨ੍ਹਾਂ ਵਾਅਦਿਆਂ ’ਤੇ ਭਰੋਸਾ ਕਰਕੇ ਆਪਣੇ ਸੂਬੇ ਦੀ ਵਾਗਡੋਰ ਕਿਸੇ ਇੱਕ ਨੂੰ ਸੌਂਪ ਦਿੰਦਾ ਹੈ ਸੱਤਾ ਪ੍ਰਾਪਤੀ ਤੋਂ ਬਾਅਦ ਜਨਤਾ ਨਾਲ ਕੀਤੇ ਵਾਅਦੇ ਭੁਲਾ ਦਿੱਤੇ ਜਾਂਦੇ ਹਨ ਉਂਜ ਵਿਰੋਧੀ ਧਿਰ ਦਾ ਕੰਮ ਹੁੰਦਾ ਹੈ ਕਿ ਉਹ ਸੱਤਾਧਿਰ ਨੂੰ ਉਸ ਦੇ ਜਨਤਾ ਨਾਲ ਕੀਤੇ ਵਾਅਦੇ ਯਾਦ ਕਰਵਾਉਂਦੇ ਰਹਿਣਾ ਅਤੇ ਪੂਰਾ ਕਰਵਾਉਣ ਲਈ ਦਬਾਅ ਪਾਉਣਾ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਵੀ ਇੱਕ ਮਜ਼ਬੂਤ ਤੰਤਰ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਪਾਰਟੀ ਝੂਠੇ ਵਾਅਦੇ ਕਰਕੇ ਜਨਤਾ ਨਾਲ ਧੋਖਾ ਨਾ ਕਰ ਸਕੇ ਵਾਅਦਿਆਂ ਨੂੰ ਹਕੀਕਤ ’ਚ ਬਦਲਣਾ ਸੱਤਾਧਿਰ ਦੀ ਜਿੰਮੇਵਾਰੀ ਹੈ ਵਾਅਦਿਆਂ ਨੂੰ ਲਟਕਾਉਣ ਜਾਂ ਪੰਜਵੇਂ ਸਾਲ ਦੇ ਅਖ਼ੀਰ ’ਚ ਪੂਰੇ ਕਰਨ ਦਾ ਰੁਝਾਨ ਖ਼ਤਮ ਹੋਣਾ ਚਾਹੀਦਾ ਹੈ। Haryana Assembly Selection