MK Stalin: ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਵਿਵਾਦਿਤ ਬਿਆਨ ਦਿੱਤਾ ਹੈ ਉਨ੍ਹਾਂ ਦਾ ਦਾਅਵਾ ਹੈ ਕਿ ਹਿੰਦੀ ਦੱਖਣੀ ਸੂਬਿਆਂ ਦੀਆਂ ਭਾਸ਼ਾਵਾਂ ਲਈ ਖ਼ਤਰਾ ਹੈ ਬਿਨਾ ਸ਼ੱਕ ਹਿੰਦੀ ਦੇਸ਼ ਦੀਆਂ ਹੋਰ 22 ਭਾਸ਼ਾਵਾਂ ਵਾਂਗ ਹੀ ਰਾਸ਼ਟਰੀ ਭਾਸ਼ਾ ਹੈ ਹਿੰਦੀ ਭਾਸ਼ਾ ਦੇਸ਼ ਅੰਦਰ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵੀ ਹੈ ਦੁੱਖ ਦੀ ਗੱਲ ਇਹ ਹੈ ਕਿ ਭਾਸ਼ਾਵਾਂ ਪ੍ਰਤੀ ਸਿਆਸੀ ਆਗੂਆਂ ਦਾ ਨਜ਼ਰੀਆ ਭਾਸ਼ਾ ਵਿਗਿਆਨਕ ਹੋਣ ਦੀ ਬਜਾਇ ਸੰਪ੍ਰਦਾਇਕ ਜਾਂ ਖੇਤਰੀ ਉਲਾਰ ਵਾਲਾ ਹੈ ਦੱਖਣੀ ਰਾਜਾਂ ਦੀਆਂ ਕੁਝ ਸਿਆਸੀ ਪਾਰਟੀਆਂ ਅਜੇ ਵੀ ਹਿੰਦੀ ਦ੍ਰਵਿੜ ਭਾਸ਼ਾਵਾਂ ਲਈ ਖਤਰੇ ਦੇ ਤੌਰ ’ਤੇ ਪੇਸ਼ ਕਰਦੀਆਂ ਹਨ ਅਸਲ ’ਚ ਕੋਈ ਵੀ ਭਾਸ਼ਾ ਕਿਸੇ ਹੋਰ ਭਾਸ਼ਾ ਨੂੰ ਖਾਂਦੀ ਨਹੀਂ ਹਰ ਭਾਸ਼ਾ ਦਾ ਆਪਣਾ ਸਮਾਜਿਕ ਸੱਭਿਆਚਾਰਕ ਧਰਾਤਲ ਹੁੰਦਾ ਹੈ, ਜੋ ਉਸ ਨੂੰ ਜਿੰਦਾ ਰੱਖਦਾ ਹੈ। MK Stalin
ਇਹ ਖਬਰ ਵੀ ਪੜ੍ਹੋ : Blood Donation: ਸੇਵਾਦਾਰ ਪਤੀ-ਪਤਨੀ ਨੇ ਕੀਤਾ ਖੂਨਦਾਨ
ਮਿਸਾਲ ਵਜੋਂ ਇਹ ਧਾਰਨਾ ਪਾਈ ਜਾਂਦੀ ਸੀ ਕਿ ਪੰਜਾਬੀ ਆਉਂਦੇ 50 ਸਾਲਾਂ ’ਚ ਖ਼ਤਮ ਹੋ ਜਾਵੇਗੀ ਜਦੋਂਕਿ ਹਕੀਕਤ ਹੈ ਕਿ ਪੰਜਾਬੀ ਸਿਰਫ਼ ਭਾਰਤ ਅੰਦਰ ਹੀ ਨਹੀਂ ਵਧ-ਫੁੱਲ ਰਹੀ ਸਗੋਂ ਕੈਨੇਡਾ, ਅਮਰੀਕਾ, ਇੰਗਲੈਂਡ ਅੰਦਰ ਵੀ ਆਪਣਾ ਸਥਾਨ ਬਣਾ ਰਹੀ ਹੈ ਅਸਲ ’ਚ ਚੰਗੀ ਸੋਚ ਚੰਗਾ ਸੱਭਿਆਚਾਰ ਪੈਦਾ ਕਰਦੀ ਹੈ ਤੇ ਚੰਗਾ ਸੱਭਿਆਚਾਰ ਅੱਗੇ ਭਾਸ਼ਾ ਨੂੰ ਮਜ਼ਬੂਤ ਕਰਦਾ ਹੈ ਚੰਗਾ ਹੋਵੇ ਜੇਕਰ ਦੱਖਣ ਦੇ ਸਿਆਸੀ ਆਗੂ ਭਾਸ਼ਾ ਦੇ ਨਾਂਅ ’ਤੇ ਨਫਰਤ ਦੀ ਦੀਵਾਰ ਖੜ੍ਹੀ ਕਰਨ ਦੀ ਬਜਾਇ ਭਾਸ਼ਾਵਾਂ ਦਾ ਸਤਿਕਾਰ ਕਰਨ ਇੱਕ ਦੇਸ਼ ਅੰਦਰ ਅਦਾਨ-ਪ੍ਰਦਾਨ ਜ਼ਰੂਰੀ ਹੈ ਭਾਸ਼ਾ ਸੰਚਾਰ ਦਾ ਸਭ ਤੋਂ ਮਜ਼ਬੂਤ ਸਾਧਨ ਹੈ ਵੱਖ-ਵੱਖ ਭਾਸ਼ਾਵਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਲਈ ਨੀਤੀਆਂ ਬਣਾਉਣ ਦੀ ਸਖਤ ਜ਼ਰੂਰਤ ਹੈ ਹਰ ਭਾਸ਼ਾ ਬਰਾਬਰ ਦੀ ਹੈ ਦ੍ਰਵਿੜ ਭਾਸ਼ਾਵਾਂ ਦਾ ਆਪਣਾ ਅਮੀਰ ਵਿਰਸਾ ਹੈ ਉਨ੍ਹਾਂ ਨੂੰ ਕੋਈ ਭਾਸ਼ਾ ਨਹੀਂ ਮਾਰ ਸਕਦੀ।