Language: ਤਾਮਿਲਨਾਡੂ ਦਾ ਹਿੰਦੀ ਵਿਰੋਧ ਅਜੇ ਰੁਕਿਆ ਨਹੀਂ ਕਿ ਹੁਣ ਮਹਾਂਰਾਸ਼ਟਰ ਅਤੇ ਕਰਨਾਟਕ ਦਰਮਿਆਨ ਮਰਾਠੀ-ਕੰਨੜ ਦਾ ਝਗੜਾ ਖੜ੍ਹਾ ਹੋ ਗਿਆ ਹੈ। ਕਰਨਾਟਕ ਦੇ ਇੱਕ ਬੱਸ ਕੰਡਕਟਰ ਦੀ ਮਰਾਠੀ ਭਾਸ਼ੀ ਲੋਕਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਇੱਥੋਂ ਤੱਕ ਵਧ ਗਿਆ ਹੈ ਕਿ ਕਰਨਾਟਕ ਬੰਦ ਦਾ ਵੀ ਸੱਦਾ ਦਿੱਤਾ ਗਿਆ। ਇਹ ਰੁਝਾਨ ਬੇਹੱਦ ਮੰਦਭਾਗਾ ਹੈ।
ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ’ਚ ਆਪਣੀਆਂ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਕੋਈ ਵੀ ਭਾਸ਼ਾ ਨਫ਼ਰਤ ਨਹੀਂ ਸਿਖਾਉਂਦੀ ਹੈ ਤੇ ਨਾ ਹੀ ਕੋਈ ਭਾਸ਼ਾ ਹੋਰਨਾਂ ਭਾਸ਼ਾਵਾਂ ਤੋਂ ਬਿਲਕੁੱਲ ਵੱਖ ਹੈ। ਦੇਸ਼ ਦੀ ਹਰ ਭਾਸ਼ਾ ਦੀ ਦੂਸਰੀਆਂ ਭਾਸ਼ਾਵਾਂ ਨਾਲ ਕੋਈ ਨਾ ਕੋਈ ਸਾਂਝ ਹੈ। ਭਾਸ਼ਾਵਾਂ ਵਿਚਲੇ ਪਵਿੱਤਰ ਗ੍ਰੰਥਾਂ ’ਚ ਕਿਧਰੇ ਵੀ ਕਿਸੇ ਵੀ ਭਾਸ਼ਾ ਨੂੰ ਮਾੜੀ ਨਹੀਂ ਕਿਹਾ ਗਿਆ। Language
Read Also : Balidan Diwas: ਆਓ! ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਦਾ ਹੀਆ ਕਰੀਏ
ਸੰਤਾਂ-ਮਹਾਂਪੁਰਸ਼ਾਂ ਨੇ ਆਪਣੀ ਬਾਣੀ ਲਿਖਣ ਲੱਗਿਆਂ ਵੀ ਸ਼ਬਦਾਵਲੀ ਦੀ ਇਸ ਤਰ੍ਹਾਂ ਚੋਣ ਕੀਤੀ ਤਾਂ ਕਿ ਉਹਨਾਂ ਦੀ ਬਾਣੀ ਇੱਕ ਤੋਂ ਵੱਧ ਭਾਸ਼ਾਵਾਂ ਦੇ ਲੋਕਾਂ ਨੂੰ ਸਮਝ ਆ ਸਕੇ। ਇਸੇ ਕਾਰਨ ਹੀ ਸੰਤਾਂ ਦੀ ਭਾਸ਼ਾ ਨੂੰ ਮਿਲੀ-ਜੁਲੀ ਭਾਸ਼ਾ ਕਿਹਾ ਗਿਆ। ਜਿੱਥੋਂ ਤੱਕ ਸੰਵਿਧਾਨ ਦਾ ਸਬੰਧ ਹੈ ਸੰਵਿਧਾਨ ’ਚ 22 ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਭਾਸ਼ਾ ਪ੍ਰਤੀ ਕੱਟੜਤਾ ਨੇ ਖੇਤਰਵਾਦ ਨੂੰ ਜਨਮ ਦਿੱਤਾ ਹੈ ਜੋ ਆਪਸੀ ਪਿਆਰ ਤੇ ਭਾਈਚਾਰੇ ਲਈ ਖਤਰਾ ਹੈ। ਸਾਨੂੰ ਦੂਜਿਆਂ ਦੀ ਭਾਸ਼ਾ ਲਈ ਸਹਿਣਸ਼ੀਲਤਾ ਰੱਖਣੀ ਪਵੇਗੀ।