ਹਰਿਆਣਵੀ ਲੋਕ ਗਾਇਕਾ ਸਰਿਤਾ ਚੌਧਰੀ ਦੀ ਮਿਲੀ ਲਾਸ਼
ਸੋਨੀਪਤ। ਹਰਿਆਣਵੀ ਲੋਕ ਗਾਇਕਾ ਸਰਿਤਾ ਚੌਧਰੀ ਦੀ ਲਾਸ਼ ਅੱਜ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ’ਚ ਉਹਨਾਂ ਨੇ ਘਰੋਂ ਮਿਲੀ। ਰਿਸ਼ਤੇਦਾਰਾਂ ਅਨੁਸਾਰ ਫੋਨ ਨਾ ਚੁੱਕਣ ’ਤੇ ਉਹ ਉਹਨਾਂ ਦੇ ਘਰ ਪਹੁੰਚੇ। ਘਰ ਦਾ ਦਰਵਾਜਾ ਅੰਦਰੋਂ ਬੰਦ ਸੀ। ਪੁਲਿਸ ਨੂੰ ਸੂਚਨਾ ਦੇਕੇ ਘਰ ਦਾ ਦਰਵਾਜਾ ਤੋੜਿਆਂ ਗਿਆ। ਉਹ ਆਪਣੇ ਬਿਸਤਰ ’ਤੇ ਮਰੀ ਹੋਈ ਮਿਲੀ। ਉਸ ਦੇ ਮੂੰਹ ’ਚੋਂ ਖੂਨ ਨਿੱਕਲ ਰਿਹਾ ਸੀ। ਪੁਲਿਸ ਦੇ ਅਨੁਸਾਰ ਅਜੇ ਇਹ ਸਾਫ਼ ਨਹੀਂ ਹੋ ਸਕਿਆ ਕਿ ਇਹ ਆਤਮ ਹੱਤਿਆ ਦਾ ਮਾਮਲਾ ਹੈ ਜਾਂ ਸਰਿਤਾ ਦੀ ਹੱਤਿਆ ਕੀਤੀ ਗਈ ਹੈ। ਸਰਿਤਾ ਚੌਧਰੀ ਦੀ ਪਹਿਚਾਣ ਲੋਕ ਗਾਇਕਾ ਵਜੋ ਹੋਈ। ਯੂਟਿਊਬ ’ਤੇ ਉਸ ਦੇ ਗੀਤਾਂ ਦੇ ਕਈ ਵੀਡੀਓਜ਼ ਮੌਜ਼ੂਦ ਹਨ। ਉਹ ਸਟੇਜ ਸ਼ੋਅ ਵੀ ਕਰਦੀ ਸੀ। ਉਹ ਸੈਕਟਰ 12 ਸਥਿਤ ਪ੍ਰਾਇਮਰੀ ਸਕੂਲ ਵਿੱਚ ਮੁੱਖ ਅਧਿਆਪਕ ਵੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














