ਪਿਛਲੇ 10 ਤੋਂ ਸਨ ਹਿਸਾਰ ਦੇ ਨਿਜੀ ਹਸਪਤਾਲ ’ਚ ਦਾਖਲ | Raju Punjabi
ਹਿਸਾਰ, (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਮਸ਼ਹੂਰ ਕਲਾਕਾਰ ਰਾਜੂ ਪੰਜਾਬੀ ਦਾ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ ਹੈ। ਉਹ ਕਰੀਬ 40 ਸਾਲਾਂ ਦੇ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਪੀਲੀਏ ਕਾਰਨ ਹਿਸਾਰ ਦੇ ਇੱਕ ਨਿਜੀ ਹਸਪਤਾਲ ’ਚ ਦਾਖਲ ਸਨ। ਮੰਗਲਵਾਰ ਰਾਤ ਉਨ੍ਹਾਂ ਨੇ ਆਪਣਾ ਆਖਿਰੀ ਸਾਹ ਲਿਆ। ਉਨ੍ਹਾਂ ਦੀ ਅੰਤਿਮ ਸਸਕਾਰ ਉਨ੍ਹਾਂ ਦੇ ਪਿੰਡ ਰਾਵਤਸਰ ਖੇੜ੍ਹਾ ’ਚ ਕੀਤਾ ਜਾਵੇਗਾ। ਉਹ ਮੌਜ਼ੂਦਾ ਸਮੇਂ ’ਚ ਹਿਸਾਰ ਦੇ ਆਜਾਦਨਗਰ ’ਚ ਰਹਿੰਦੇ ਸਨ। ਉਨ੍ਹਾਂ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਨ੍ਹਾ ਦੀ ਰਿਸ਼ਤੇਦਾਰ ਅਤੇ ਪ੍ਰਸ਼ੰਸਕ ਹਿਸਾਰ ਪਹੁੰਚਣਾ ਸ਼ੁਰੂ ਹੋ ਗਏ ਸਨ। (Raju Punjabi)
ਦੋਵਾਰਾ ਕਰਵਾਏ ਗਏ ਸਨ ਦਾਖਲ | Raju Punjabi
ਕਲਾਕਾਰ ਰਾਜੂ ਪੰਜਾਬੀ ਦਾ ਹਿਸਾਰ ਵਿਖੇ ਇਲਾਜ਼ ਚੱਲ ਰਿਹਾ ਸੀ। ਇਲਾਜ਼ ਦੌਰਾਨ ਉਹ ਠੀਕ ਹੋ ਕੇ ਘਰ ਵੀ ਚੱਲ ਗਏ ਸਨ। ਪਰ ਉਨ੍ਹਾਂ ਦੀ ਸਿਹਤ ਫੇਰ ਤੋਂ ਖਰਾਬ ਹੋ ਗਈ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਫੇਰ ਤੋਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਰਾਜੂ ਪੰਜਾਬੀ ਆਪਣੇ ਪਿੱਛੇ ਆਪਣੀ ਪਤਨੀ ਅਤੇ ਤਿੰਨ ਬੇਟਿਆਂ ਛੱਡ ਗਏ ਹਨ। ਸਪਨਾ ਚੌਧਰੀ ਨਾਲ ਉਨ੍ਹਾਂ ਦੀ ਜੋੜੀ ਕਾਫੀ ਮਸ਼ਹੂਰ ਸੀ। ਉਨ੍ਹਾਂ ਨੇ ਹਰਿਆਣਾ ’ਚ ਸੰਗੀਤ ਇੰਡਸਟ੍ਰੀ ਨੂੰ ਇੱਕ ਨਵੀਂ ਪਛਾਣ ਦਿੱਤੀ। (Raju Punjabi)