ਅਗਲੇ 3 ਦਿਨਾਂ ਤੱਕ ਭਾਰੀ ਮੀਂਹ ਦੀ ਚਿਤਾਵਨੀ
ਸਰਸਾ (ਰਵਿੰਦਰ ਸ਼ਰਮਾ) । ਮਈ ਮਹੀਨੇ ਦੀ ਪਿੰਡਾ ਲੂਹ ਦੇਣ ਵਾਲੀ ਗਰਮੀ ਤੋਂ ਜਿੱਥੇ ਲੋਕ ਪ੍ਰੇਸ਼ਾਨ ਰਹਿੰਦੇ ਸਨ, ਉੱਥੇ ਹੀ ਮਈ ਦੀ ਸ਼ੁਰੂਆਤ ਵਿੱਚ ਹੀ ਮੀਂਹ ਪੈਣ ਨਾਲ ਹੀ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਮੌਸਮ ਸੁਹਾਵਣਾ ਹੋ ਗਿਆ ਹੈ। ਦਿੱਲੀ-ਐਨਸੀਆਰ ਸੋਮਵਾਰ ਸਵੇਰ ਤੋਂ ਹੀ ਸੰਘਣੇ ਬੱਦਲ ਛਾਏ ਹੋਏ ਸਨ। ਜਿਸ ਨਾਲ ਗਰਮੀ ਤੋਂ ਰਾਹਤ ਮਿਲੀ। ਸ਼ਾਮ ਹੁੰਦਿਆਂ ਹੀ ਹਰਿਆਣਾ ਦੇ ਸਰਸਾ ਵਿਖੇ ਬੱਦਲਾਂ ਨੇ ਆਸਮਾਨ ਨੂੰ ਘੇਰਾ ਪਾ ਲਿਆ। ਦੇਖਦੇ ਹੀ ਦੇਖਦੇ ਕੁਝ ਹੀ ਮਿੰਟਾਂ ਵਿੱਚ ਮੀਂਹ ਪੈਣ ਲੱਗਿਆ ਤੇ ਮੌਸਮ ਠੰਢਾ ਹੋ ਗਿਆ।
ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਖਰਾਬ ਮੌਸਮ ਦੀ ਚੇਤਾਵਨੀ ਦਿੱਤੀ ਹੈ। ਉੱਤਰ-ਪੱਛਮੀ, ਮੱਧ, ਪੂਰਬੀ ਅਤੇ ਪੱਛਮੀ ਭਾਰਤ ਦੇ ਕੁਝ ਖੇਤਰਾਂ ਵਿੱਚ ਗੜੇ ਵੀ ਪੈ ਸਕਦੇ ਹਨ। (Weather Update) ਆਈਐਮਡੀ ਨੇ ਕਿਹਾ ਕਿ ਉੱਤਰ-ਪੱਛਮੀ, ਪੂਰਬੀ, ਮੱਧ, ਦੱਖਣੀ ਅਤੇ ਉੱਤਰ-ਪੂਰਬੀ ਭਾਰਤ ਵਿੱਚ ਅਗਲੇ 3 ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ‘ਚ ਅਚਾਨਕ ਹੋਈ ਬਾਰਿਸ਼ ਤੋਂ ਬਚਣ ਲਈ ਲੋਕ ਜੰਤਰ-ਮੰਤਰ ‘ਤੇ ਇਧਰ-ਉਧਰ ਦੌੜਦੇ ਨਜ਼ਰ ਆਏ। ਪ੍ਰਦਰਸ਼ਨ ਕਰ ਰਹੇ ਲੋਕ ਮੀਂਹ ਤੋਂ ਬਚਾਅ ਲਈ ਕਿਸੇ ਨਾ ਕਿਸੇ ਛੱਤ ਦਾ ਸਹਾਰਾ ਲੈ ਰਹੇ ਸਨ।
ਤਾਪਮਾਨ ’ਚ ਆਈ ਗਿਰਾਵਟ (Weather Update)
ਮੌਸਮ ਵਿਗਿਆਨ ਕੇਂਦਰ ਮੁਤਾਬਿਕ ਐਤਵਾਰ ਸ਼ਾਮ 5.30 ਵਜੇ ਤੱਕ ਦਿੱਲੀ ‘ਚ ਅੰਦਾਜ਼ਨ 0.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਦੋਂ ਕਿ ਸਭ ਤੋਂ ਵੱਧ ਮੀਂਹ ਮਯੂਰ ਵਿਹਾਰ ਖੇਤਰ ਵਿੱਚ 10 ਮਿਲੀਮੀਟਰ ਦਰਜ ਕੀਤਾ ਗਿਆ। (ਦਿੱਲੀ ਮੌਸਮ) ਦਿੱਲੀ ‘ਚ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ 4 ਮਈ ਤੋਂ ਬਾਅਦ ਧੁੱਪ ਨਿਕਲਣ ਕਾਰਨ ਮੌਸਮ ਸਾਫ਼ ਰਹਿਣ ਅਤੇ ਤਾਪਮਾਨ ਵਧਣ ਦੀ ਸੰਭਾਵਨਾ ਹੈ। ਦਿੱਲੀ-ਐਨਸੀਆਰ ਵਿੱਚ ਐਤਵਾਰ ਨੂੰ ਹੋਈ ਬਾਰਸ਼ ਨੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 10 ਡਿਗਰੀ ਹੇਠਾਂ ਲਿਆਇਆ, ਜਦੋਂ ਕਿ ਘੱਟੋ-ਘੱਟ ਤਾਪਮਾਨ ਵਿੱਚ ਵੀ ਇੱਕ ਡਿਗਰੀ ਦੀ ਗਿਰਾਵਟ ਆਈ। ਯੂਪੀ ‘ਚ 2 ਮਈ ਤੱਕ ਕੁਝ ਥਾਵਾਂ ‘ਤੇ ਗੜੇਮਾਰੀ ਹੋ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ