Haryana Vidhan Sabha Election 2024
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੀਆਂ 90 ਸੀਟਾਂ ’ਤੇ ਵੋਟਿੰਗ ਜਾਰੀ ਹੈ। ਦੁਪਹਿਰ 1 ਵਜੇ ਤੱਕ 36.69 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 42.64 ਫੀਸਦੀ ਵੋਟਿੰਗ ਨੂੰਹ ਜ਼ਿਲ੍ਹੇ ’ਚ ਹੋਈ ਹੈ ਜਦਕਿ ਸਭ ਤੋਂ ਘੱਟ ਵੋਟਾਂ ਪੰਚਕੂਲਾ ਜ਼ਿਲ੍ਹੇ ’ਚ ਪਈਆਂ ਹਨ। ਇੱਥੇ ਸਿਰਫ 25.89 ਫੀਸਦੀ ਵੋਟਿੰਗ ਹੋਈ। ਹਰਿਆਣਾ ਦੀਆਂ ਸਾਰੀਆਂ ਸੀਟਾਂ ’ਤੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਨਤੀਜਾ 8 ਅਕਤੂਬਰ ਨੂੰ ਆਵੇਗਾ। ਨੂੰਹ ’ਚ ਵੋਟਿੰਗ ਦੌਰਾਨ ਤਿੰਨ ਥਾਵਾਂ ’ਤੇ ਹਫੜਾ-ਦਫੜੀ ਹੋਈ। ਕਾਂਗਰਸ, ਇਨੈਲੋ-ਬਸਪਾ ਤੇ ਆਜਾਦ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਪੱਥਰਬਾਜੀ ਹੋਈ। ਪਥਰਾਅ ’ਚ ਦੋ ਲੋਕ ਜਖਮੀ ਹੋ ਗਏ ਹਨ। ਹੰਗਾਮੇ ਦੇ ਮੱਦੇਨਜਰ ਚੰਦੇਨੀ, ਖਵਾਜਾ ਕਲਾਂ ਅਤੇ ਗੁਲਾਲਤਾ ’ਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਡੀਐਸਪੀ ਸੁਰਿੰਦਰ ਵੀ ਪਿੰਡ ਦਾ ਦੌਰਾ ਕਰਨ ਲਈ ਪਹੁੰਚ ਗਏ ਹਨ। ਦੂਜੇ ਪਾਸੇ ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਵੀਨ ਜਿੰਦਲ ਆਪਣੀ ਵੋਟ ਪਾਉਣ ਲਈ ਘੋੜੇ ’ਤੇ ਸਵਾਰ ਹੋ ਕੇ ਪਹੁੰਚੇ।
Read This : Education Department of Punjab : ਨਵੇਂ ਹੁਕਮ ਤੋਂ ਬਾਅਦ ਹੁਣ ਇਹ ਕੰਮ ਕਰਦੇ ਨਜ਼ਰ ਆਉਣਗੇ ਅਧਿਆਪਕ
ਹੁਣ ਤੱਕ 8 ਵੱਡੇ ਅਪਡੇਟ…. | Haryana Vidhan Sabha Election 2024
- ਪੰਚਕੂਲਾ ’ਚ ਭਾਜਪਾ ਤੇ ਕਾਂਗਰਸੀ ਵਰਕਰਾਂ ’ਚ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੈ ਸ਼੍ਰੀ ਰਾਮ ਦਾ ਜਾਪ ਕਰਨ ਨੂੰ ਲੈ ਕੇ ਦੋਹਾਂ ਵਿਚਕਾਰ ਹੰਗਾਮਾ ਹੋਇਆ ਸੀ। ਪਾਰਟੀ ਬੂਥ ’ਤੇ ਕਾਂਗਰਸ ਨੇਤਾ ਚੰਦਰਮੋਹਨ ਬਿਸ਼ਨੋਈ ਦੀ ਪਤਨੀ ਨੂੰ ਦੇਖ ਕੇ ਭਾਜਪਾ ਵਰਕਰ ਜੈ ਸ਼੍ਰੀ ਰਾਮ ਦੇ ਨਾਅਰੇ ਲਾ ਰਹੇ ਸਨ। ਇਸ ਦਾ ਕਾਂਗਰਸੀ ਵਰਕਰਾਂ ਨੇ ਵਿਰੋਧ ਕੀਤਾ।
- ਫਤਿਹਾਬਾਦ ’ਚ ਪੋਲਿੰਗ ਬੂਥ ’ਤੇ ਹੰਗਾਮਾ ਹੋਇਆ। ਇਨੈਲੋ ਬਸਪਾ ਉਮੀਦਵਾਰ ਦੀ ਪ੍ਰਧਾਨਗੀ ਅਧਿਕਾਰੀ ਨਾਲ ਬਹਿਸ ਹੋ ਗਈ। ਇਲਜਾਮ ਹੈ ਕਿ ਭਾਜਪਾ ਉਮੀਦਵਾਰ ਦੇਵੇਂਦਰ ਬਬਲੀ ਦੇ ਭਰਾ ਮਨੋਜ ਨੂੰ ਬਿਨਾਂ ਇਜਾਜਤ ਪੋਲਿੰਗ ਬੂਥ ’ਚ ਦਾਖਲ ਹੋਣ ਦਿੱਤਾ ਗਿਆ।
- ਸੋਨੀਪਤ ’ਚ ਪੋਲਿੰਗ ਬੂਥ ’ਤੇ ਕਵਰਿੰਗ ਏਜੰਟ ਬਦਲਣ ਨੂੰ ਲੈ ਕੇ ਵਿਵਾਦ ਹੋ ਗਿਆ। ਕਾਂਗਰਸੀ ਉਮੀਦਵਾਰ ਜਗਬੀਰ ਮਲਿਕ ਵੀ ਇੱਥੇ ਪੁੱਜੇ। ਉਸ ਦੀ ਪੁਲਿਸ ਨਾਲ ਬਹਿਸ ਹੋ ਗਈ। ਵੋਟਿੰਗ ਨੂੰ ਲੈ ਕੇ ਇਕ ਥਾਂ ’ਤੇ ਲੜਾਈ ਹੋਈ। ਇਸ ’ਚ ਦੋ ਵਿਅਕਤੀ ਜਖਮੀ ਹੋ ਗਏ।
- ਹਿਸਾਰ ’ਚ ਸਾਬਕਾ ਵਿੱਤ ਮੰਤਰੀ ਤੇ ਨਾਰਨੌਂਦ ਤੋਂ ਭਾਜਪਾ ਉਮੀਦਵਾਰ ਕੈਪਟਨ ਅਭਿਮਨਿਊ ਤੇ ਕਾਂਗਰਸ ਉਮੀਦਵਾਰ ਜੱਸੀ ਪੇਟਵਾੜ ਦੇ ਸਮਰਥਕ ਆਪਸ ’ਚ ਭਿੜ ਗਏ। ਦੋਵਾਂ ਧਿਰਾਂ ਵਿਚਾਲੇ ਜੋਰਦਾਰ ਧੱਕਾ-ਮੁੱਕੀ ਹੋਈ। ਇੱਕ ਦੂਜੇ ’ਤੇ ਜਾਅਲੀ ਵੋਟਿੰਗ ਦੇ ਦੋਸ਼ ਲਾਏ।
- ਮਹਿੰਦਰਗੜ੍ਹ ਜ਼ਿਲ੍ਹੇ ਦੇ ਨੰਗਲ ਚੌਧਰੀ ਦੇ ਪਿੰਡ ਧੋਖੇੜਾ ’ਚ ਵੋਟਿੰਗ ਦੌਰਾਨ ਕਾਂਗਰਸ ਤੇ ਭਾਜਪਾ ਵਰਕਰਾਂ ’ਚ ਝੜਪ ਹੋ ਗਈ। ਭਾਜਪਾ ਦਾ ਦੋਸ਼ ਹੈ ਕਿ ਕਾਂਗਰਸੀ ਉਮੀਦਵਾਰ ਮੰਜੂ ਚੌਧਰੀ ਦੇ ਸਮਰਥਕਾਂ ਨੇ ਬੂਥ ’ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ।
- ਹਰਿਆਣਾ ਜਨਸੇਵਕ ਪਾਰਟੀ ਦੇ ਉਮੀਦਵਾਰ ਤੇ ਰੋਹਤਕ ਦੇ ਮਹਿਮ ਤੋਂ ਸਾਬਕਾ ਵਿਧਾਇਕ ਬਲਰਾਜ ਕੁੰਡੂ ਨੇ ਕਾਂਗਰਸੀ ਉਮੀਦਵਾਰ ਬਲਰਾਮ ਡਾਂਗੀ ਦੇ ਪਿਤਾ ’ਤੇ ਹਮਲੇ ਦਾ ਦੋਸ਼ ਲਾਇਆ ਹੈ। ਝਗੜੇ ’ਚ ਉਸਦੇ ਕੱਪੜੇ ਫਟ ਗਏ।
- ਸੋਨੀਪਤ ਪੰਚਕੂਲਾ ’ਚ ਈਵੀਐਮ ਮਸ਼ੀਨ ਖਰਾਬ ਹੋਣ ਦੀ ਸ਼ਿਕਾਇਤ ਮਿਲੀ ਹੈ। ਇਸ ਕਾਰਨ ਵੋਟਿੰਗ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਈ।
- ਜੀਂਦ ਦੇ ਜੁਲਾਨਾ ’ਚ ਬੂਥ ਕੈਪਚਰਿੰਗ ਦੀ ਸ਼ਿਕਾਇਤ ਮਿਲੀ ਹੈ। ਸੂਚਨਾ ਮਿਲਣ ਤੋਂ ਬਾਅਦ ਭਾਜਪਾ ਉਮੀਦਵਾਰ ਕੈਪਟਨ ਯੋਗੇਸ ਬੈਰਾਗੀ ਵੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਕੁਝ ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਇਸ ਦੌਰਾਨ ਹੱਥੋਪਾਈ ਵੀ ਹੋਈ।
ਕਿਹੜੇ ਜਿਲ੍ਹੇ ‘ਚ ਕਿੰਨੇ ਫੀਸਦੀ ਹੋਈ ਵੋਟਿੰਗ, ਜਾਣੋ ਇੱਥੇ
ਕਿਹੜੇ ਜ਼ਿਲ੍ਹੇ ’ਚ ਕਿੰਨੀ ਵੋਟਿੰਗ, ਜਾਣੋ ਇਹ ਸੂਚੀ ’ਚ, ਦੁਪਹਿਰ 1 ਵਜੇ ਦੀ ਰਿਪੋਰਟ | ||
ਜ਼ਿਲ੍ਹਾ | ਫੀਸਦੀ | 1 ਵਜੇ |
ਅੰਬਾਲਾ | 25.5 | 39.47 |
ਭਿਵਾਨੀ | 23.45 | 38.27 |
ਚਰਖੀ-ਦਾਦਰੀ | 20.1 | 29.62 |
ਫਰੀਦਾਬਾਦ | 20.39 | 31.71 |
ਫਤਿਹਾਬਾਦ | 24.73 | 40 |
ਗੁਰੂਗ੍ਰਾਮ | 17.05 | 27.7 |
ਹਿਸਾਰ | 24.69 | 38.34 |
ਝੱਜਰ | 23.48 | 36.93 |
ਜੀਂਦ | 27.2 | 41.93 |
ਕੈਥਲ | 22.21 | 38.18 |
ਕਰਨਾਲ | 24.85 | 39.74 |
ਕੁਰੂਕਸ਼ੇਤਰ | 23.9 | 41.05 |
ਮਹਿੰਦਰਗੜ੍ਹ | 24.26 | 38.2 |
ਨੂੰਹ | 25.65 | 42.64 |
ਪਲਵਲ | 27.94 | 41.85 |
ਪੰਚਕੂਲਾ | 13.46 | 25.89 |
ਪਾਨੀਪਤ | 22.62 | 38.24 |
ਰੇਵਾੜੀ | 21.49 | 35.1 |
ਰੋਹਤਕ | 22.91 | 36.19 |
ਸਰਸਾ | 20.77 | 34.78 |
ਸੋਨੀਪਤ | 18.84 | 33.64 |
ਯਮੁਨਾਨਗਰ | 25.56 | 42.08 |