ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Farmers Prote...

    Farmers Protest: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਡੀ ਗਿਣਤੀ ’ਚ ਬਾਰਡਰ ’ਤੇ ਤਾਇਨਾਤ

    Farmers Protest
    ਖਨੌਰੀ : ਕਾਲੇ ਕੱਪੜੇ ਪਾ ਕੇ ਮਰਨ ਵਰਤ ’ਤੇ ਬੈਠੇ ਕਿਸਾਨ।

    Farmers Protest: ਖਨੌਰੀ ਬਾਰਡਰ ’ਤੇ 111 ਕਿਸਾਨਾਂ ਦਾ ਜਥਾ ਕਾਲ਼ੇ ਕੱਪੜੇ ਪਾ ਕੇ ਮਰਨ ਵਰਤ ’ਤੇ ਬੈਠਾ

    Farmers Protest: (ਗੁਰਪ੍ਰੀਤ ਸਿੰਘ) ਖਨੌਰੀ/ਸੰਗਰੂਰ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 51ਵੇਂ ਦਿਨ ਅੱਜ ਖਨੌਰੀ ਬਾਰਡਰ ’ਤੇ 111 ਕਿਸਾਨਾਂ ਦਾ ਜੱਥਾ ਕਾਲੇ ਕੱਪੜੇ ਪਾ ਕੇ ਮਰਨ ਵਰਤ ’ਤੇ ਬੈਠ ਗਿਆ ਉਧਰ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਹਰਿਆਣਾ ਪੁਲਿਸ ਦੀਆਂ ਟੁਕੜੀਆਂ ਬਾਰਡਰ ’ਤੇ ਤਾਇਨਾਤ ਕਰ ਦਿੱਤੀਆਂ ਗਈਆਂ ਜਿਸ ਕਾਰਨ ਅੱਜ ਪੂਰਾ ਦਿਨ ਤਣਾਅ ਭਰਿਆ ਰਿਹਾ।

    ਇਹ ਵੀ ਪੜ੍ਹੋ: Punjab News: ਮਾਨ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

    ਕਿਸਾਨ ਆਗੂਆਂ ਨੇ ਦੱਸਿਆ ਕਿ ਅੱਜ ਕਿਸਾਨ ਬਹੁਤ ਹੀ ਭਾਵੁਕ ਹਨ ਜਿਸ ਕਾਰਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਗਜੀਤ ਸਿੰਘ ਡੱਲੇਵਾਲ ਦੀ ਕੁਰਬਾਨੀ ਤੋਂ ਪਹਿਲਾਂ ਆਪਣੀ ਕੁਰਬਾਨੀ ਦੇਣਗੇ ਅਤੇ ਉਹਨਾਂ 111 ਕਿਸਾਨਾਂ ਦਾ ਜੱਥਾ ਕਾਲੇ ਕੱਪੜੇ ਪਾ ਕੇ ਪੁਲਿਸ ਦੀ ਬੈਰੀਕੇਡ ਦੇ ਨੇੜੇ ਸ਼ਾਂਤਮਈ ਢੰਗ ਨਾਲ ਬੈਠ ਕੇ ਆਪਣਾ ਮਰਨ ਵਰਤ ਆਰੰਭ ਕਰ ਦਿੱਤਾ। ਮਰਨ ਵਰਤ ਸੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਜੱਥਾ ਜਿਉਂ ਹੀ ਖਨੌਰੀ ਬਾਰਡਰ ਨੇੜੇ ਪੁੱਜਿਆ ਤਾਂ ਹਰਿਆਣਾ ਪੁਲਿਸ ਇੱਕਦਮ ਚੌਕਸ ਹੋ ਗਈ ਅਤੇ ਉਹਨਾਂ ਨੂੰ ਰੋਕਣ ਲਈ ਕਿਸਾਨਾਂ ਦੇ ਅੱਗੇ ਕੰਡਿਆਲੀ ਤਾਰ ਲਾ ਦਿੱਤੀ।

    ਇਸ ਉਪਰੰਤ ਮਾਮਲਾ ਭਖਦਾ ਦੇਖਦੇ ਹੋਏ ਕਿਸਾਨਾਂ ਨੇ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਬਾਰਡਰ ’ਤੇ ਆਪਣਾ ਮਰਨ ਵਰਤ ਆਰੰਭ ਕਰਨਗੇ ਜਿਸ ’ਤੇ ਦੋਵਾਂ ਧਿਰਾਂ ਵਿੱਚ ਸਹਿਮਤੀ ਬਣ ਗਈ ਕਿਸਾਨ ਬਾਰਡਰ ਦੇ ਬਿਲਕੁਲ ਲਾਗੇ ਟੈਂਟ ਲਾ ਕੇ ਮਰਨ ਵਰਤ ’ਤੇ ਬੈਠ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਦੇ ਮੁੱਦੇ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸਾਰਥਕ ਗੱਲਬਾਤ ਕਰਨ ਦੀ ਬਜਾਏ ਭਾਜਪਾ ਦੇ ਕੁੱਝ ਆਗੂ ਐਮਐੱਸਪੀ ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। Farmers Protest

    LEAVE A REPLY

    Please enter your comment!
    Please enter your name here