Haryana-Delhi Schools Holiday: ਹਰਿਆਣਾ, ਦਿੱਲੀ ਤੋਂ ਵੱਡੀ ਖਬਰ, ਬੰਦ ਹੋਣਗੇ ਸਾਰੇ ਸਕੂਲ ਜਾਂ ਖੁੱਲ੍ਹਣਗੇ, ਜਾਣੋ ਸੁਪਰੀਮ ਕੋਰਟ ਦਾ ਫੈਸਲਾ

Haryana-Delhi Schools Holiday
Haryana-Delhi Schools Holiday: ਹਰਿਆਣਾ, ਦਿੱਲੀ ਤੋਂ ਵੱਡੀ ਖਬਰ, ਬੰਦ ਹੋਣਗੇ ਸਾਰੇ ਸਕੂਲ ਜਾਂ ਖੁੱਲ੍ਹਣਗੇ, ਜਾਣੋ ਸੁਪਰੀਮ ਕੋਰਟ ਦਾ ਫੈਸਲਾ

Haryana-Delhi Schools Holiday: ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਸੋਮਵਾਰ (25 ਨਵੰਬਰ) ਨੂੰ ਦਿੱਲੀ-ਐਨਸੀਆਰ ਦੇ ਸਕੂਲਾਂ, ਕਾਲਜਾਂ ਤੇ ਵਿਦਿਅਕ ਅਦਾਰਿਆਂ ’ਚ ਸਰੀਰਕ ਕਲਾਸਾਂ ’ਤੇ ਪਾਬੰਦੀਆਂ ਨੂੰ ਢਿੱਲ ਦੇਣ ’ਤੇ ਵਿਚਾਰ ਕਰਨ ਲਈ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (ਸੀਏਕਿਊਐਮ) ਨੂੰ ਨਿਰਦੇਸ਼ ਦਿੱਤਾ, ਜੋ ਕਿ ਪਿਛਲੇ ਹਫ਼ਤੇ ਗੰਭੀਰ ਹਵਾ ਪ੍ਰਦੂਸ਼ਣ ਦੇ ਕਾਰਨ ਸਨ ਦਿੱਤਾ। ਜਸਟਿਸ ਅਭੈ ਐਸ ਓਕਾ ਤੇ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਇਹ ਹੁਕਮ ਦਿੱਤਾ ਕਿਉਂਕਿ ਸਰੀਰਕ ਕਲਾਸਾਂ ਦੀ ਮੁਅੱਤਲੀ ਕਾਰਨ ਵੱਡੀ ਗਿਣਤੀ ’ਚ ਵਿਦਿਆਰਥੀ ਮਿਡ-ਡੇ-ਮੀਲ ਦਾ ਲਾਭ ਨਹੀਂ ਲੈ ਸਕਦੇ। ਕੋਰਟ ਨੇ ਕਿਹਾ ਕਿ ਬਹੁਤ ਸਾਰੇ ਘਰਾਂ ’ਚ ਏਅਰ ਪਿਊਰੀਫਾਇਰ ਨਹੀਂ ਹੁੰਦੇ ਹਨ। Haryana-Delhi Schools Holiday

ਇਹ ਖਬਰ ਵੀ ਪੜ੍ਹੋ : WTC Table: ਪਰਥ ਟੈਸਟ, ਭਾਰਤ ਨੇ ਪਰਥ ’ਚ ਤੋੜਿਆ ਅਸਟਰੇਲੀਆ ਦਾ ਹੰਕਾਰ, ਹਾਸਲ ਕੀਤੀ ਵੱਡੀ ਜਿੱਤ

ਇਸ ਲਈ ਅਜਿਹੇ ਘਰਾਂ ’ਚ ਬਾਹਰੀ ਤੇ ਅੰਦਰ ਦੀ ਹਵਾ ’ਚ ਜ਼ਿਆਦਾ ਅੰਤਰ ਨਹੀਂ ਹੁੰਦਾ ਹੈ। ਅਦਾਲਤ ਨੇ ਕਿਹਾ ਕਿ ਸੀਕਿਊਐੱਮ 10ਵੀਂ ਤੇ 12ਵੀਂ ਜਮਾਤ ਲਈ ਸਰੀਰਕ ਕਲਾਸਾਂ ਜਾਰੀ ਰੱਖਣ ਬਾਰੇ ਵੀ ਫੈਸਲਾ ਲਵੇਗੀ। ਅਦਾਲਤ ਨੇ ਹੁਕਮ ਦਿੱਤਾ ਕਿ ਸੀਏਕਿਊਐਮ ਵੱਲੋਂ ਭਲਕੇ ਇਸ ਸਬੰਧ ’ਚ ਫ਼ੈਸਲਾ ਲਿਆ ਜਾਵੇ। ਪਿਛਲੇ ਸ਼ੁੱਕਰਵਾਰ, ਵਾਂਝੇ ਸਮੂਹਾਂ ਦੇ ਬੱਚਿਆਂ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਨੇ ਸਰੀਰਕ ਕਲਾਸਾਂ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕਰਦਿਆਂ ਇੱਕ ਅਰਜ਼ੀ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਸਮਾਜ ਦੇ ਹੇਠਲੇ ਤਬਕੇ ਨਾਲ ਸਬੰਧਤ ਕਈ ਪਰਿਵਾਰਾਂ ਕੋਲ ਇੰਟਰਨੈੱਟ ਤੇ ਇਲੈਕਟ੍ਰਾਨਿਕ ਯੰਤਰਾਂ ਦੀ ਸਹੂਲਤ ਨਹੀਂ ਹੈ, ਜਿਸ ਕਾਰਨ ਉਹ ਆਨਲਾਈਨ ਸਿੱਖਿਆ ਤੋਂ ਵਾਂਝੇ ਹਨ। Haryana-Delhi Schools Holiday

ਝੱਜਰ ’ਚ ਬੰਦ ਰਹਿਣਗੇ ਸਕੂਲ | Haryana-Delhi Schools Holiday

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਝੱਜਰ ਤੇ ਬਹਾਦਰਗੜ੍ਹ ਜ਼ਿਲ੍ਹਿਆਂ ਦੇ ਡੀਸੀ ਪ੍ਰਦੀਪ ਦਹੀਆ ਨੇ ਪਲੇਅ ਗਰੁੱਪ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਕੂਲਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਹ ਫੈਸਲਾ ਖਰਾਬ ਹਵਾ ਦੀ ਗੁਣਵੱਤਾ ਭਾਵ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਹੈ। ਦਿੱਲੀ ਐਨਸੀਆਰ ਅਜੇ ਵੀ ਧੁੰਦ ਤੇ ਪ੍ਰਦੂਸ਼ਣ ਦੀ ਚਾਦਰ ’ਚ ਲਪੇਟਿਆ ਹੋਇਆ ਨਜ਼ਰ ਆ ਰਿਹਾ ਹੈ। ਇਹ ਮਾਹੌਲ ਬੱਚਿਆਂ ਦੀ ਸਿਹਤ ਲਈ ਬਹੁਤ ਮਾੜਾ ਮੰਨਿਆ ਜਾਂਦਾ ਹੈ। ਦਿੱਲੀ, ਨੋਇਡਾ, ਹਰਿਆਣਾ ਆਦਿ ਥਾਵਾਂ ’ਤੇ ਰਹਿਣ ਵਾਲੇ ਜ਼ਿਆਦਾਤਰ ਲੋਕ ਇਨ੍ਹੀਂ ਦਿਨੀਂ ਜ਼ੁਕਾਮ, ਖੰਘ, ਸਿਰ ਦਰਦ ਤੋਂ ਪੀੜਤ ਹਨ।

LEAVE A REPLY

Please enter your comment!
Please enter your name here