Haryana News: ਹਰਿਆਣਾ ਵਿੱਚ ਭਾਜਪਾ ਨੇ ਮੈਨੀਫੈਸਟੋ ਕੀਤਾ ਜਾਰੀ, ਬਜ਼ੁਰਗਾਂ ਤੇ ਮਹਿਲਾਵਾਂ ਲਈ ਕੀਤੇ ਵੱਡੇ ਐਲਾਨ

Haryana News
Haryana News: ਹਰਿਆਣਾ ਵਿੱਚ ਭਾਜਪਾ ਨੇ ਮੈਨੀਫੈਸਟੋ ਕੀਤਾ ਜਾਰੀ, ਬਜ਼ੁਰਗਾਂ ਤੇ ਮਹਿਲਾਵਾਂ ਲਈ ਕੀਤੇ ਵੱਡੇ ਐਲਾਨ

Haryana BJP Manifesto 2024: ਛਛਰੌਲੀ (ਸੱਚ ਕਹੂੰ ਨਿਊਜ਼/ਰਾਜਿੰਦਰ ਕੁਮਾਰ)। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਪੂਰਾ ਜੋਰ ਲਾਇਆ ਹੋਇਆ ਹੈ। ਅੱਜ ਭਾਜਪਾ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਇੱਕ ਸੰਕਲਪ ਪੱਤਰ ਜਾਰੀ ਕੀਤਾ ਹੈ। ਇਸ ਮੌਕੇ ਸੀਐਮ ਨਾਇਬ ਸੈਣੀ, ਹਰਿਆਣਾ ਇੰਚਾਰਜ ਸਤੀਸ਼ ਪੂਨੀਆ, ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਤੇ ਸੰਕਲਪ ਪੱਤਰ ਕਮੇਟੀ ਦੇ ਚੇਅਰਮੈਨ ਓਮਪ੍ਰਕਾਸ਼ ਧਨਖੜ ਮੌਜੂਦ ਸਨ। ਆਓ ਦੇਖਦੇ ਹਾਂ ਭਾਜਪਾ ਦਾ ਚੋਣ ਮਨੋਰਥ ਪੱਤਰ… Haryana News

Read This : Punjab: ਦਿੱਲੀ ਤੋਂ ਬਾਅਦ ਹੁਣ ਪੰਜਾਬ ’ਚ ਕਿਉਂ ਉੱਠ ਰਹੀ ਮਹਿਲਾ ਸੀਐਮ ਦੀ ਮੰਗ? ਜਾਣੋ ਇਸ ਪਿੱਛੇ ਦਾ ਗਣਿਤ

ਭਾਜਪਾ ਦੇ ਮਤਾ ਪੱਤਰ ’ਚ ਕੀ ਹੈ? | Haryana News

  • ਆਈਐਮਟੀ ਖਰਖੋਟਾ ਦੀ ਤਰਜ ’ਤੇ 10 ਉਦਯੋਗਿਕ ਸ਼ਹਿਰਾਂ ਦੀ ਉਸਾਰੀ। ਪ੍ਰਤੀ ਸ਼ਹਿਰ 50,000 ਸਥਾਨਕ ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਉੱਦਮੀਆਂ ਨੂੰ ਵਿਸ਼ੇਸ਼ ਪ੍ਰੋਤਸ਼ਾਹਨ।
  • ਦੱਖਣੀ ਹਰਿਆਣਾ ’ਚ ਇੱਕ ਅੰਤਰਰਾਸ਼ਟਰੀ ਪੱਧਰ ਦਾ ਅਰਾਵਲੀ ਜੰਗਲ ਸ਼ਫਾਰੀ ਪਾਰਕ।
  • ਲਾਡੋ ਲਕਸ਼ਮੀ ਯੋਜਨਾ ਤਹਿਤ ਸਾਰੀਆਂ ਔਰਤਾਂ ਨੂੰ 2,100 ਪ੍ਰਤੀ ਮਹੀਨਾ।
  • ਚਿਰਾਯੂ-ਆਯੁਸ਼ਮਾਨ ਯੋਜਨਾ ਤਹਿਤ, ਹਰੇਕ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਤੇ ਪਰਿਵਾਰ ਦੇ 70 ਸਾਲ ਤੋਂ ਜ਼ਿਆਦਾ ਉਮਰ ਦੇ ਹਰੇਕ ਬਜੁਰਗ ਨੂੰ 5 ਲੱਖ ਤੱਕ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ।
  • 24 ਫਸਲਾਂ ਦੀ ਐਲਾਨ ਹੋਏ ਘੱਟ ਤੋਂ ਘੱਟ ਮੁੱਲ (ਐਮਐਸਪੀ) ’ਤੇ ਖਰੀਦ।
  • 2 ਲੱਖ ਨੌਜਵਾਨਾਂ ਨੂੰ ‘ਬਿਨਾਂ ਕਿਸੇ ਪਰਚੀ, ਬਿਨਾਂ ਕਿਸੇ ਖਰਚੇ’ ਦੇ ਸਰਕਾਰੀ ਨੌਕਰੀਆਂ ਦੀ ਗਾਰੰਟੀ।
  • 5 ਲੱਖ ਨੌਜਵਾਨਾਂ ਲਈ ਰੁਜਗਾਰ ਦੇ ਹੋਰ ਮੌਕੇ ਤੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰੋਮੋਸ਼ਨ ਸਕੀਮ ਤੋਂ ਮਹੀਨਾਵਾਰ ਵਜੀਫਾ।
  • ਸ਼ਹਿਰੀ ਤੇ ਪੇਂਡੂ ਖੇਤਰਾਂ ’ਚ 5 ਲੱਖ ਘਰ
  • ਸਰਕਾਰੀ ਹਸਪਤਾਲਾਂ ’ਚ ਡਾਇਲਸਿਸ ਤੇ ਸਾਰੇ ਹਸਪਤਾਲਾਂ ’ਚ ਜਾਂਚ ਮੁਫਤ ਹੈ।
  • ਹਰ ਜ਼ਿਲ੍ਹੇ ’ਚ ਓਲੰਪਿਕ ਖੇਡਾਂ ਦੀ ਨਰਸਰੀ।
  • ਹਰ ਘਰ ਗ੍ਰਹਿਣੀ ਯੋਜਨਾ ਤਹਿਤ 500 ਰੁਪਏ ਦਾ ਸਿਲੰਡਰ।
  • ਅਵਲ ਬਾਲਿਕਾ ਯੋਜਨਾ ਤਹਿਤ ਪੇਂਡੂ ਖੇਤਰ ’ਚ ਕਾਲਜ ਜਾਣ ਵਾਲੀ ਹਰ ਲੜਕੀ ਨੂੰ ਸਕੂਟਰ ਦਿੱਤਾ ਜਾਵੇਗਾ।
  • ਹਰ ਹਰਿਆਣਵੀ ਅਗਨੀਵੀਰ ਨੂੰ ਸਰਕਾਰੀ ਨੌਕਰੀ ਦੀ ਗਰੰਟੀ।
  • ਰੇਲ ਦੇ ਔਰਬਿਟਲ ਰੇਲ ਕੋਰੀਡੋਰ ਦਾ ਨਿਰਮਾਣ ਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਦੀ ਸ਼ੁਰੂਆਤ।
  • ਭਾਰਤ ਸਰਕਾਰ ਦੇ ਸਹਿਯੋਗ ਨਾਲ ਫਰੀਦਾਬਾਦ ਤੇ ਗੁਰੂਗ੍ਰਾਮ ਵਿਚਕਾਰ ਵੱਖ-ਵੱਖ ਤੇਜ ਰੇਲ ਸੇਵਾਵਾਂ ਤੇ ਇੰਟਰਸਿਟੀ ਐਕਸਪ੍ਰੈਸ ਮੈਟਰੋ ਸੇਵਾ ਦੀ ਸ਼ੁਰੂਆਤ।
  • ਛੋਟੀਆਂ ਪਛੜੀਆਂ ਜਾਤੀਆਂ (36 ਭਾਈਚਾਰਿਆਂ) ਲਈ ਲੋੜੀਂਦੇ ਬਜਟ ਨਾਲ ਵੱਖਰਾ ਭਲਾਈ ਬੋਰਡ।
  • ਡੀਏ ਤੇ ਪੈਨਸ਼ਨਾਂ ਨੂੰ ਜੋੜਨ ਵਾਲੇ ਵਿਗਿਆਨਕ ਫਾਰਮੂਲੇ ਦੇ ਅਧਾਰ ਤੇ ਸਾਰੀਆਂ ਸਮਾਜਿਕ ਮਾਸਿਕ ਪੈਨਸ਼ਨਾਂ ’ਚ ਵਾਧਾ।
  • ਜੋ ਭਾਰਤ ਦੇ ਕਿਸੇ ਵੀ ਸਰਕਾਰੀ ਕਾਲਜ ਤੋਂ ਮੈਡੀਕਲ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ।
  • ਮੁਦਰਾ ਯੋਜਨਾ ਤੋਂ ਇਲਾਵਾ, ਹਰਿਆਣਾ ਰਾਜ ਸਰਕਾਰ ਸਾਰੇ ਓਬੀਸੀ ਸ਼੍ਰੇਣੀ ਦੇ ਉੱਦਮੀਆਂ ਲਈ 25 ਲੱਖ ਰੁਪਏ ਤੱਕ ਦੇ ਕਰਜੇ ਦੀ ਗਰੰਟੀ ਦੇਵੇਗੀ।
  • ਹਰਿਆਣਾ ਨੂੰ ਗਲੋਬਲ ਸਿੱਖਿਆ ਦਾ ਕੇਂਦਰ ਬਣਾ ਕੇ ਅਸੀਂ ਆਧੁਨਿਕ ਹੁਨਰ ਦੀ ਸਿਖਲਾਈ ਪ੍ਰਦਾਨ ਕਰਾਂਗੇ। Haryana News

Read This : Punjab Weather Today: ਪੰਜਾਬ ਦੇ ਇਨ੍ਹਾਂ 4 ਸ਼ਹਿਰਾਂ ’ਚ ਤੂਫਾਨੀ ਬਾਰਿਸ਼ ਦੀ ਸੰਭਾਵਨਾ, ਜਾਣੋ ਕਿਵੇਂ ਰਹੇਗਾ ਮੌਸਮ

LEAVE A REPLY

Please enter your comment!
Please enter your name here