ਹਰਵਿੰਦਰ ਨੇ ਪੈਰਾ ਏਸ਼ੀਆ ਤੀਰੰਦਾਜ਼ੀ ‘ਚ ਸੋਨਾ

ਫਾਈਨਲ ‘ਚ ਚੀਨ ਦੇ ਝਾਓ ਨੂੰ 6-0 ਨਾਲ ਹਰਾਇਆ

ਜਕਾਰਤਾ, 10 ਅਕਤੂਬਰ

 

ਪੰਜਾਬ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ ਇੰਡੋਨੇਸ਼ੀਆ ਦੇ ਜਕਾਰਤਾ ‘ਚ ਚੱਲ ਰਹੀਆਂ ਪੈਰਾ ਏਸ਼ੀਆਈ ਖੇਡਾਂ ਦੀ ਤੀਰੰਦਾਜ਼ੀ ਈਵੇਂਟ ‘ਚ ਭਾਰਤ ਨੂੰ ਉਸਦਾ ਪਹਿਲਾ ਸੋਨ ਤਮਗਾ ਦਿਵਾ ਦਿੱਤਾ ਪੰਜਾਬ ਦੀ ਯੂਨੀਵਰਸਿਟੀ ‘ਚ ਪੀਐਚਡੀ ਕਰ ਰਹੇ ਹਰਵਿੰਦਰ ਨੇ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਆਪਣੀ ਮਾਂ ਨੂੰ ਇਹ ਤਮਗਾ ਸਮਰਪਿਤ ਕਰਨਾ ਚਾਹੁੰਦਾ ਹਾਂ ਉਸਦੀ ਇੱਕ ਮਹੀਨੇ ਪਹਿਲਾਂ ਹੀ ਮੌਤ ਹੋ ਗਈ ਹੈ

 

ਹਰਵਿੰਦਰ ਨੇ ਤੀਰੰਦਾਜ਼ੀ ‘ਚ ਪੁਰਸ਼ਾਂ ਦੀ ਨਿੱਜੀ ਰਿਕਰਵ ਓਪਨ ਡਬਲਿਊ/ਐਸਟੀ ਈਵੇਂਟ ‘ਚ ਪਹਿਲੇ ਸਥਾਨ ‘ਤੇ ਰਹਿ ਕੇ ਭਾਰਤ ਨੂੰ ਤੀਰੰਦਾਜ਼ੀ ਦਾ ਪਹਿਲਾ ਸੋਨ ਤਮਗਾ ਦਿਵਾਇਆ ਉਹਨਾਂ ਫਾਈਨਲ ‘ਚ ਚੀਨ ਦੇ ਝਾਓ ਨੂੰ 6-0 ਨਾਲ ਹਰਾਇਆ ਇਸ ਤੋਂ ਇਲਾਵਾ ਮੋਨੂ ਗੰਗਾਸ ਨੇ ਡਿਸਕਸ ਥ੍ਰੋ ‘ਚ ਚਾਂਦੀ ਅਤੇ ਵਿਜੇ ਕੁਮਾਰ ਨੇ ਲੰਮੀ ਛਾਲ ‘ਚ ਚਾਂਦੀ ਤਮਗੇ ਜਿੱਤੇ ਯਾਸਿਰ ਮੁਹੰਮਦ ਨੇ ਸ਼ਾਟਪੁੱਟ ‘ਚ ਕਾਂਸੀ ਤਮਗਾ ਜਿੱਤਿਆ ਭਾਰਤ ਨੇ ਅਥਲੈਟਿਕਸ ‘ਚ ਹੁਣ ਤੱਕ ਚਾਰ ਸੋਨ, 7 ਚਾਂਦੀ ਅਤੇ 7 ਕਾਂਸੀ ਤਮਗਿਆ ਸਮੇਤ ਕੁੱਲ 18 ਤਮਗੇ ਜਿੱਤ ਲਏ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।