ਮ੍ਰਿਤਕ ਦੇਹ ਡਾ. ਬੀ. ਆਰ. ਅੰਬੇਦਕਰ ਇੰਸਟੀਚਿਊਟ ਆਫ ਸਟੇਟ ਮੈਡੀਕਲ ਸਾਇੰਸ ਮੋਹਾਲੀ ਨੂੰ ਕੀਤੀ ਦਾਨ
ਪੰਚਾਇਤ ਤੇ ਹੋਰ ਪਤਵੰਤਿਆਂ ਵੱਲੋਂ ਡੇਰਾ ਸ਼ਰਧਾਲੂ ਪਰਿਵਾਰ ਦੇ ਉਪਰਾਲੇ ਦੀ ਸ਼ਲਾਘਾ
(ਸੁਰਿੰਦਰ ਮਿੱਤਲ਼ ) ਤਪਾ। ਬਲਾਕ ਤਪਾ/ਭਦੌੜ ਦੇ ਪਿੰਡ ਅਸਪਾਲ ਕਲਾਂ ਵਿਖੇ ਇੱਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਰਿਵਾਰ ਨੇ ਆਪਣੇ ਮਹਿਲਾ ਪਰਿਵਾਰਕ ਮੈਂਬਰ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ (Body Donation) ਕੀਤੀ, ਜਿਸ ਨੂੰ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਸਾਧ-ਸੰਗਤ ਨੇ ਨਮ ਅੱਖਾਂ ਨਾਲ ਰਵਾਨਾ ਕੀਤਾ। ਪਰਿਵਾਰ ਦੇ ਇਸ ਉਪਰਾਲੇ ਦੀ ਪਿੰਡ ਦੀ ਪੰਚਾਇਤ ਸਮੇਤ ਪਤਵੰਤਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪਰਿਵਾਰ ਦੇ ਮੁਖੀ ਮਾਸਟਰ ਨਛੱਤਰ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਹਰਪਾਲ ਕੌਰ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਅੱਜ ਕੁੱਲ ਮਾਲਿਕ ਦੇ ਚਰਨਾਂ ’ਚ ਜਾ ਬਿਰਾਜੇ ਹਨ।
ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਤਹਿਤ ਜਿਉਂਦੇ ਜੀਅ ਹੀ ਦੇਹਾਂਤ ਤੋਂ ਬਾਅਦ ਆਪਣੀ ਮ੍ਰਿਤਕ ਦੇਹ (Body Donation) ਮੈਡੀਕਲ ਖੇਤਰ ਨੂੰ ਦਾਨ ਕਰਨ ਦੇ ਫਾਰਮ ਭਰੇ ਹੋਏ ਸਨ, ਜਿਸ ਤਹਿਤ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ ਅਤੇ ਹਰਪਾਲ ਕੌਰ ਇੰਸਾਂ ਵੱਲੋਂ ਆਪਣੇ ਮੁਰਸ਼ਿਦ ਨਾਲ ਕੀਤੇ ਗਏ ਵਾਅਦੇ ਨੂੰ ਪਰਿਵਾਰ ਵੱਲੋਂ ਨਿਭਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਪਾਲ ਕੌਰ ਇੰਸਾਂ ਦੀ ਮਿ੍ਰਤਕ ਦੇਹ ਨੂੰ ਡਾ. ਬੀ. ਆਰ. ਅੰਬੇਦਕਰ ਇੰਸਟੀਚਿਊਟ ਆਫ ਸਟੇਟ ਮੈਡੀਕਲ ਸਾਇੰਸ ਮੋਹਾਲੀ ਨੂੰ ਦਾਨ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਹਰਪਾਲ ਕੌਰ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਐਂਬੂਲੈਂਸ ਰਾਹੀਂ ਸਮੁੱਚੇ ਨਗਰ ’ਚ ‘ਹਰਪਾਲ ਕੌਰ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਦੀ ਗੂੰਜ ’ਚ ਪਰਿਵਾਰ ਤੇ ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ, ਬਲਾਕ ਦੇ ਜ਼ਿੰਮੇਵਾਰਾਂ ਤੇ ਪਿੰਡ ਦੀ ਸਾਧ-ਸੰਗਤ ਦੀ ਅਗਵਾਈ ’ਚ ਪੂਰੇ ਨਗਰ ਅੰਦਰ ਘੁਮਾਇਆ ਗਿਆ। ਇਸ ਮੌਕੇ ਭੰਗੀਦਾਸ ਹਰਦੇਵ ਇੰਸਾਂ, ਬਲਾਕ ਭੰਗੀਦਾਸ ਅਸ਼ੋਕ ਇੰਸਾਂ, 25 ਮੈਂਬਰ ਬਸੰਤ ਰਾਮ ਇੰਸਾਂ, ਰਾਕੇਸ਼ ਬਬਲੀ ਇੰਸਾਂ, ਰਾਜਿੰਦਰ ਇੰਸਾਂ, ਮਹਿੰਦਰ ਸਿੰਘ ਇੰਸਾਂ, ਸੁਖਵਿੰਦਰ ਭੋਲਾ ਇੰਸਾਂ, ਬਲਦੇਵ ਸਿੰਘ ਇੰਸਾਂ, ਲਾਭ ਸਿੰਘ ਇੰਸਾਂ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
ਪਿੰਡ ਦੇ 9ਵੇਂ ਤੇ ਬਲਾਕ ਦੇ 138ਵੇਂ ਸਰੀਰਦਾਨੀ ਬਣੇ ਨੇ ਹਰਪਾਲ ਕੌਰ ਇੰਸਾਂ
ਬਲਾਕ ਭੰਗੀਦਾਸ ਅਸ਼ੋਕ ਕੁਮਾਰ ਇੰਸਾਂ ਮੁਤਾਬਕ ਹਰਪਾਲ ਕੌਰ ਇੰਸਾਂ ਨੇ ਪਿੰਡ ਦੇ 9ਵੇਂ ਅਤੇ ਬਲਾਕ ਤਪਾ/ਭਦੌੜ ਦੇ 138ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਜਿਸ ਦੀ ਪਿੰਡ ਤੋਂ ਇਲਾਵਾ ਇਲਾਕੇ ਅੰਦਰ ਵੀ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਸਬੰਧਿਤ ਪਰਿਵਾਰ ਹਰ ਭਲਾਈ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਂਦਾ ਹੈ।
ਪੂਜਨੀਕ ਗੁਰੂ ਜੀ ਨੇ ਹਮੇਸ਼ਾ ਮਾਨਵਤਾ ਭਲਾਈ ਦਾ ਸੰਦੇਸ਼ ਹੀ ਦਿੱਤਾ ਹੈ
ਸਾਧ-ਸੰਗਤ ਰਾਜਨੀਤਕ ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੀਆਂ ਸਿੱਖਿਆਵਾਂ ਮੁਤਾਬਕ ਭਲਾਈ ਕਾਰਜਾਂ ਨੂੰ ਉਤਸ਼ਾਹ ਦੇਣ ਬਦਲੇ ਪਰਿਵਾਰ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਹਮੇਸ਼ਾ ਹੀ ਮਾਨਵਤਾ ਭਲਾਈ ਦਾ ਸੰਦੇਸ਼ ਦਿੱਤਾ ਗਿਆ ਹੈ ਜਿਸ ’ਤੇ ਸਾਧ-ਸੰਗਤ ਤਨੋਂ, ਮਨੋਂ ਫੁੱਲ ਚੜ੍ਹਾ ਰਹੀ ਹੈ।
ਮਾਨਵਤਾ ਭਲਾਈ ’ਚ ਡੇਰਾ ਸ਼ਰਧਾਲੂਆਂ ਦਾ ਵਡਮੁੱਲਾ ਯੋਗਦਾਨ
ਸਰਪੰਚ ਅਸਪਾਲ ਕਲਾਂ ਪਿ੍ਰਤਪਾਲ ਸਿੰਘ, ਪੰਚ ਮਨਜੀਤ ਕਲੇਰ, ਸਾਬਕਾ ਸਰਪੰਚ ਮਿੱਠੂ ਸਿੰਘ ਤੇ ਬਿੱਕਰ ਸਿੰਘ ਆਦਿ ਨੇ ਕਿਹਾ ਕਿ ਮਾਨਵਤਾ ਭਲਾਈ ’ਚ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਦਾ ਵਡਮੁੱਲਾ ਯੋਗਦਾਨ ਹੈ। ਜਿਸ ਦੀ ਮਿਸਾਲ ਅੱਜ ਉਨ੍ਹਾਂ ਦੇ ਪਿੰਡ ਡੇਰਾ ਸ਼ਰਧਾਲੂ ਵੱਲੋਂ ਆਪਣੀ ਪਤਨੀ ਦੀ ਮਿ੍ਰਤਕ ਦੇਹ ਨੂੰ ਦਾਨ ਕੀਤੇ ਜਾਣ ਤੋਂ ਪ੍ਰਤੱਖ ਮਿਲਦੀ ਹੈ। ਉਨ੍ਹਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਵੀ ਉਚੇਚੇ ਤੌਰ ’ਤੇ ਸ਼ਲਾਘਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ