England ਖਿਲਾਫ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਹੀ ਕਰੇਗੀ ਕਪਤਾਨੀ

Indian Cricket Women's Team

ਸ਼੍ਰੇਅੰਕਾ ਪਾਟਿਲ ਅਤੇ ਸਾਈਕਾ ਇਸ਼ਾਕ ਨੂੰ ਟੀਮ ’ਚ ਮਿਲੀ ਜਗ੍ਹਾ | Indian Cricket Women’s Team

  • 6 ਦੰਸਬਰ ਤੋਂ ਸ਼ੁਰੂ ਹੋਵੇਗੀ ਸੀਰੀਜ਼ | Indian Cricket Women’s Team

ਸਪੋਰਟਸ ਡੈਸਕ। ਬੀਸੀਸੀਆਈ (ਭਾਰਤੀ ਕ੍ਰਿਕੇਟ ਕੰਟਰੋਲ ਬੋਰਡ) ਨੇ ਇੰਗਲੈਂਡ ਖਿਲਾਫ ਸੀਰੀਜ਼ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ ਰੇਂਕਾ ਠਾਕੁਰ ਦੀ ਸੱਟ ਤੋਂ ਬਾਅਦ ਟੀਮ ’ਚ ਵਾਪਸੀ ਹੋਈ ਹੈ। ਜੇਮਿਮਾਹ ਰੌਡਰਿਗਜ ਨੂੰ ਟੈਸਟ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਦੋਵੇਂ ਖਿਡਾਰਨਾਂ ਟੈਸਟ ’ਚ ਡੈਬਿਊ ਕਰ ਸਕਦੀਆਂ ਹਨ। 21 ਸਾਲਾਂ ਦੀ ਸਪਿਨ ਗੇਂਦਬਾਜ ਆਲਰਾਊਂਡਰ ਸ਼੍ਰੇਅੰਕਾ ਪਾਟਿਲ ਅਤੇ 28 ਸਾਲਾਂ ਦੀ ਲੈਫਟ ਆਰਮ ਸਪਿਨਰ ਸਾਈਕਾ ਇਸ਼ਾਕ ਨੂੰ ਟੀ-20 ਸੀਰੀਜ ’ਚ ਚੁਣ ਲਿਆ ਗਿਆ ਹੈ। ਦੋਵਾਂ ਨੂੰ ਪਹਿਲੀ ਵਾਰ ਭਾਰਤੀ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਹਰਮਨਪ੍ਰੀਤ ਕੌਰ ਟੈਸਟ ਅਤੇ ਟੀ-20 ਦੋਵਾਂ ਫਾਰਮੈਟਾਂ ’ਚ ਟੀਮ ਦੀ ਕਪਤਾਨੀ ਕਰੇਗੀ। ਇਹ ਲੜੀ 6 ਦਸੰਬਰ ਤੋਂ ਸ਼ੁਰੂ ਹੋਵੇਗੀ। ਇੰਗਲੈਂਡ ਦੇ ਨਾਲ-ਨਾਲ ਭਾਰਤ ਦੀ ਟੀਮ ਵੀ ਅਸਟਰੇਲੀਆ ਖਿਲਾਫ ਟੈਸਟ ਲਈ ਚੁਣੀ ਗਈ ਹੈ।

WPL ’ਚ ਚਮਕੀਆਂ ਸਨ ਇਸ਼ਾਕ ਅਤੇ ਸ਼੍ਰੇਅੰਕਾ

ਆਫ ਸਪਿਨ ਅਤੇ ਆਲਰਾਊਂਡਰ ਸ਼੍ਰੇਅੰਕਾ ਪਾਟਿਲ ਇਸ ਸਾਲ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐੱਲ) ’ਚ ਚਮਕੀਆਂ ਸਨ। ਉਨ੍ਹਾਂ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਲਈ ਖੇਡਦੇ ਹੋਏ 6 ਵਿਕਟਾਂ ਲਈਆਂ। ਇੱਥੋਂ ਉਨ੍ਹਾਂ ਨੂੰ ਵੈਸਟਇੰਡੀਜ ਫਰੈਂਚਾਇਜੀ ਟੂਰਨਾਮੈਂਟ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ’ਚ ਖੇਡਣ ਦਾ ਮੌਕਾ ਵੀ ਮਿਲਿਆ। ਉਹ ਹਾਲ ਹੀ ’ਚ ਇੰਗਲੈਂਡ-ਏ ਖਿਲਾਫ ਇੰਡੀਆ-ਏ ਨਾਲ ਵੀ ਖੇਡੀ ਸੀ। (Indian Cricket Women’s Team)

ਖੱਬੇ ਹੱਥ ਦੀ ਸਪਿਨਰ ਸਾਈਕਾ ਇਸ਼ਾਕ ਨੇ ਡਬਲਯੂਪੀਐੱਲ ’ਚ ਮੁੰਬਈ ਇੰਡੀਅਨਜ ਲਈ ਖੇਡਦੇ ਹੋਏ ਕਾਫੀ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਨੇ 15 ਵਿਕਟਾਂ ਲੈ ਕੇ ਟੂਰਨਾਮੈਂਟ ਦੀ ਚੋਟੀ ਦੀ ਵਿਕਟ ਲੈਣ ਵਾਲੀ ਗੇਂਦਬਾਜਾਂ ’ਚੋਂ ਚੌਥੇ ਸਥਾਨ ’ਤੇ ਰਹੀ। ਰਾਜੇਸ਼ਵਰੀ ਗਾਇਕਵਾੜ ਅਤੇ ਦੇਵਿਕਾ ਵੈਦਿਆ ਨੂੰ ਇਸ਼ਹਾਕ ਅਤੇ ਸ਼੍ਰੇਅੰਕਾ ਦੇ ਸ਼ਾਮਲ ਹੋਣ ਕਾਰਨ ਮੌਕਾ ਨਹੀਂ ਮਿਲ ਸਕਿਆ। ਟੀ-20 ਟੀਮ ’ਚ ਇਸ਼ਾਕ ਅਤੇ ਸ਼੍ਰੇਅੰਕਾ ਦੇ ਨਾਲ ਤਜ਼ਰਬੇਕਾਰ ਦੀਪਤੀ ਸ਼ਰਮਾ ਅਤੇ ਲੈੱਗ ਸਪਿਨਰ ਮੰਨਤ ਕਸਯਪ ਦੇ ਰੂਪ ’ਚ 4 ਸਪਿਨਰ ਹਨ। ਆਰਸੀਬੀ ਲਈ ਖੇਡਣ ਵਾਲੀ ਕਨਿਕਾ ਆਹੂਜਾ ਨੂੰ ਵੀ ਟੀਮ ’ਚ ਜਗ੍ਹਾ ਮਿਲੀ ਹੈ। (Indian Cricket Women’s Team)

6 ਦਸੰਬਰ ਤੋਂ ਸ਼ੁਰੂ ਹੋਵੇਗੀ ਇਹ ਲੜੀ | Indian Cricket Women’s Team

Indian Cricket Women's Team

ਟੀਮ ਇੰਡੀਆ ਨੂੰ ਇੰਗਲੈਂਡ ਖਿਲਾਫ ਇਕ ਟੈਸਟ ਮੈਚ ਅਤੇ 3 ਟੀ-20 ਮੈਚਾਂ ਦੀ ਲੜੀ ਖੇਡਣੀ ਹੈ। 6, 9 ਅਤੇ 10 ਦਸੰਬਰ ਨੂੰ 3 ਟੀ-20 ਮੈਚ ਖੇਡੇ ਜਾਣਗੇ। 14 ਤੋਂ 17 ਦਸੰਬਰ ਦਰਮਿਆਨ 4 ਦਿਨਾਂ ਦਾ ਇੱਕ ਟੈਸਟ ਮੈਚ ਖੇਡਿਆ ਜਾਵੇਗਾ। ਸਾਰੇ ਮੈਚ ਮੁੰਬਈ ’ਚ ਹੋਣਗੇ। ਤਿੰਨੇ ਟੀ-20 ਮੈਚ ਵਾਨਖੇੜੇ ਸਟੇਡੀਅਮ ’ਚ ਖੇਡੇ ਜਾਣਗੇ, ਜਦਕਿ ਇੱਕ ਟੈਸਟ ਮੈਚ ਡੀਵਾਈ ਪਾਟਿਲ ਸਟੇਡੀਅਮ ’ਚ ਖੇਡਿਆ ਜਾਵੇਗਾ।

ਟੀ-20 ਵਿਸ਼ਵ ਕੱਪ ਲਈ ਟੀਮ ਤਿਆਰ ਕਰ ਰਿਹਾ ਹੈ ਬੀਸੀਸੀਆਈ

2024 ਦਾ ਮਹਿਲਾ ਟੀ-20 ਵਿਸ਼ਵ ਕੱਪ ਸਤੰਬਰ ਅਤੇ ਅਕਤੂਬਰ ਦੌਰਾਨ ਬੰਗਲਾਦੇਸ਼ ’ਚ ਖੇਡਿਆ ਜਾਵੇਗਾ। ਇਸ ਨੂੰ ਵੇਖਦੇ ਹੋਏ ਕਿ ਟੀਮ ਇੰਡੀਆ ਨੇ ਅਜੇ ਤੱਕ ਟੂਰਨਾਮੈਂਟ ਨਹੀਂ ਜਿੱਤਿਆ ਹੈ, ਬੀਸੀਸੀਆਈ ਦਾ ਧਿਆਨ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਨੂੰ ਮਿਲਾ ਕੇ ਮਜ਼ਬੂਤ ਟੀਮ ਬਣਾਉਣ ’ਤੇ ਹੈ। ਇੰਗਲੈਂਡ ਤੋਂ ਬਾਅਦ ਟੀਮ ਇੰਡੀਆ ਅਸਟਰੇਲੀਆ ਖਿਲਾਫ ਇੱਕ ਟੈਸਟ ਮੈਚ ਅਤੇ 6 ਇੱਕਰੋਜ਼ਾ ਮੈਚ ਖੇਡੇਗੀ। (Indian Cricket Women’s Team)

Indian Cricket Women's Team

ਘਰੇਲੂ ਮੈਦਾਨ ’ਤੇ 9 ਸਾਲਾਂ ਬਾਅਦ ਟੈਸਟ ਮੈਚ ਖੇਡੇਗੀ ਭਾਰਤੀ ਟੀਮ

ਭਾਰਤੀ ਮਹਿਲਾ ਟੀਮ 9 ਸਾਲਾਂ ਬਾਅਦ ਆਪਣੇ ਘਰੇਲੂ ਮੈਦਾਨ ’ਤੇ ਟੈਸਟ ਮੈਚ ਖੇਡੇਗੀ। ਟੀਮ ਨੇ ਆਖਰੀ ਵਾਰ ਨਵੰਬਰ 2014 ’ਚ ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਖੇਡਿਆ ਸੀ, ਜਿਸ ’ਚ ਟੀਮ ਇੰਡੀਆ ਨੇ ਪਾਰੀ ਅਤੇ 34 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। 2014 ਤੋਂ ਬਾਅਦ, ਟੀਮ ਨੇ ਇੰਗਲੈਂਡ ਅਤੇ ਅਸਟਰੇਲੀਆ ਖਿਲਾਫ ਵਿਦੇਸ਼ਾਂ ’ਚ ਸਿਰਫ ਇੱਕ-ਇੱਕ ਟੈਸਟ ਮੈਚ ਖੇਡਿਆ ਹੈ। ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ 20 ਸਾਲਾਂ ’ਚ ਪਹਿਲੀ ਵਾਰ ਭਾਰਤ ਦੀ ਟੈਸਟ ਟੀਮ ’ਚ ਸ਼ਾਮਲ ਨਹੀਂ ਹੋਣਗੀਆਂ। ਇਸ ਨਾਲ ਹਰਮਨਪ੍ਰੀਤ ਕੌਰ ਪਹਿਲੀ ਵਾਰ ਟੈਸਟ ’ਚ ਟੀਮ ਇੰਡੀਆ ਦੀ ਕਮਾਨ ਸੰਭਾਲੇਗੀ। ਹੁਣ ਤੱਕ ਉਨ੍ਹਾਂ ਸਿਰਫ ਇੱਕਰੋਜ਼ਾ ਅਤੇ ਟੀ-20 ’ਚ ਹੀ ਭਾਰਤੀ ਮਹਿਲਾ ਟੀਮ ਦੀ ਕਪਤਾਨੀ ਕੀਤੀ ਹੈ। (Indian Cricket Women’s Team)

ਭਾਰਤੀ ਮਹਿਲਾ ਟੀਮ… | Indian Cricket Women’s Team

ਟੀ-20 ’ਚ ਟੀਮ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਜੇਮੀਮਾ ਰੌਡਰਿਗਜ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ (ਵਿਕੇਟਕੀਪਰ), ਰਿਚਾ ਘੋਸ਼ (ਵਿਕੇਟਕੀਪਰ), ਅਮਨਜੋਤ ਕੌਰ, ਸ਼੍ਰੇਅੰਕਾ ਪਾਟਿਲ, ਮੰਨਤ ਕਸਯਪ, ਸਾਈਕਾ ਇਸ਼ਾਕ, ਰੇਣੁਕਾ ਸਿੰਘ, ਟੀਟਸ ਸਾਧੂ, ਪੂਜਾ ਵਸਤਰਕਾਰ, ਕਨਿਕਾ ਆਹੂਜਾ ਅਤੇ ਮਿਨੂ ਮਨੀ।

ਇੰਗਲੈਂਡ ਅਤੇ ਅਸਟਰੇਲੀਆ ਖਿਲਾਫ ਟੈਸਟ ਮੈਚ ਲਈ ਭਾਰਤੀ ਮਹਿਲਾ ਟੀਮ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਜੇਮਿਮਾ ਰੌਡਰਿਗਜ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਯਸਤਿਕਾ ਭਾਟੀਆ (ਵਿਕੇਟਕੀਪਰ), ਰਿਚਾ ਘੋਸ਼ (ਵਿਕੇਟਕੀਪਰ), ਸਨੇਹ ਰਾਣਾ, ਸ਼ੁਭਾ ਸਤੀਸ਼, ਹਰਲੀਨ ਦਿਓਲ, ਸਾਈਕਾ ਇਸ਼ਹਾਕ, ਰੇਣੁਕਾ ਸਿੰਘ, ਤੀਤਾਸ ਸਾਧੂ, ਮੇਘਨਾ ਸਿੰਘ, ਰਾਜੇਸ਼ਵਰੀ ਗਾਇਕਵਾੜ ਅਤੇ ਪੂਜਾ ਵਸਤਰਕਾਰ। (Indian Cricket Women’s Team)