Body Donation: ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚਿਆਂ ਲਈ ਕੀਤਾ ਗਿਆ ਸਰੀਰਦਾਨ
- ਮੁਜੱਫਰ ਨਗਰ ਮੈਡੀਕਲ ਕਾਲਜ ਨੂੰ ਕੀਤਾ ਸਰੀਰਦਾਨ
Body Donation: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਜਿੱਥੇ ਜਿਉਂਦੇ ਜੀਅ ਮਾਨਵਤਾ ਭਲਾਈ ਕਾਰਜਾਂ ’ਚ ਮੋਹਰੀ ਰਹਿੰਦੇ ਹਨ, ਉੱਥੇ ਮਰਨ ਤੋਂ ਬਾਅਦ ਵੀ ਆਪਣਾ ਸਰੀਰਦਾਨ ਕਰਕੇ ਦੂਜਿਆਂ ਲਈ ਮਿਸਾਲ ਬਣਦੇ ਹਨ। ਇਸੇ ਕੜੀ ਤਹਿਤ ਬਲਾਕ ਪਟਿਆਲਾ ਦੇ ਗੁਰਬਖਸ਼ ਕਲੋਨੀ ਦੇ ਰਾਮਨਗਰ ਦੇ ਡੇਰਾ ਪ੍ਰੇਮੀ ਹਰਮੰਦਰ ਸਿੰਘ ਇੰਸਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰ ਵੱਲੋਂ ਮੁਜੱਫਰ ਨਗਰ ਮੈਡੀਕਲ ਕਾਲਜ ਨੂੰ ਦਾਨ ਕੀਤੀ ਗਈ।
ਇਸ ਮੌਕੇ ਹਰਮੰਦਰ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀ ਬੇਟੀ, ਨੂੰਹ ਤੇ ਪੁੱਤਰ ਵੱਲੋਂ ਦਿੱਤਾ ਗਿਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਕਰਨਪਾਲ ਇੰਸਾਂ, ਕੁਲਵੰਤ ਰਾਏ, ਸੰਦੀਪ ਇੰਸਾਂ ਨੇ ਅੰਤਿਮ ਯਾਤਰਾ ਵਾਲੀ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਪ੍ਰੇਮੀ ਹਰਮੰਦਰ ਸਿੰਘ ਇੰਸਾਂ ‘ਅਮਰ ਰਹੇ, ਅਮਰ ਰਹੇ’ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ।
Body Donation
ਇਸ ਮੌਕੇ ਸੰਬੋਧਨ ਕਰਦਿਆਂ ਸੱਚੇ ਨਿਮਰ ਸੇਵਾਦਾਰਾਂ ਨੇ ਕਿਹਾ ਕਿ ਪ੍ਰੇਮੀ ਹਰਮੰਦਰ ਇੰਸਾਂ ਡੇਰਾ ਸੱਚਾ ਸੌਦਾ ਨਾਲ ਪਿਛਲੇ ਕਾਫੀ ਸਮੇਂ ਜੁੜੇ ਹੋਏ ਸਨ ਤੇ ਬਲਾਕ ਪਟਿਆਲਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਕਾਰਜਾਂ ’ਚ ਵੱਧ-ਚੜ੍ਹ ਕੇ ਸਹਿਯੋਗ ਦਿੰਦੇ ਸਨ ਤੇ ਇਨ੍ਹਾਂ ਨੂੰ ਜਦੋਂ ਵੀ ਡੇਰਾ ਸੱਚਾ ਸੌਦਾ ਵੱਲੋਂ ਸੇਵਾ ਦਾ ਕੋਈ ਵੀ ਸੁਨੇਹਾ ਮਿਲਦਾ ਤਾਂ ਇਹ ਉਸ ਸੁਨੇਹੇ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਤੇ ਸੇਵਾ ’ਚ ਡਟ ਜਾਂਦੇ ਸਨ।
Read Also : ਡੇਰਾ ਸ਼ਰਧਾਲੂਆਂ ਨੇ ਖੂਹ ’ਚ ਡਿੱਗਿਆਂ ਗਾਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਉਨ੍ਹਾਂ ਕਿਹਾ ਕਿ ਹਰਮੰਦਰ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸਰੀਰਦਾਨ ਕਰਨ ਦੇ ਫਾਰਮ ਭਰੇ ਹੋਏ ਸਨ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਦੀ ਪੜ੍ਹਾਈ ਕਰ ਰਹੇ ਬੱਚਿਆਂ ਲਈ ਦਾਨ ਕੀਤਾ ਗਿਆ ਹੈ, ਜਿਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਹਰਮੰਦਰ ਸਿੰਘ ਇੰਸਾਂ ਵੱਲੋਂ ਸਰੀਰਦਾਨ ਕਰਨ ਦੇ ਕੀਤੇ ਕਾਰਜ ਦੀ ਪੂਰੇ ਇਲਾਕੇ ’ਚ ਵੀ ਰੱਜ ਕੇ ਪ੍ਰਸੰਸਾ ਕੀਤੀ ਜਾ ਰਹੀ ਹੈ। ਕਿਉਂਕਿ ਅੱਜ ਦੇ ਸਵਾਰਥੀ ਯੁੁੱਗ ’ਚ ਦੂਜਿਆਂ ਲਈ ਸੋਚਣਾ ਬਹੁਤ ਵੱਡੀ ਗੱਲ ਹੈ।
ਇਸ ਮੌਕੇ ਉੁਨ੍ਹਾਂ ਦਾ ਪੁੱਤਰ ਅਮਨਦੀਪ ਸਿੰਘ ਇੰਸਾਂ ਵੀ ਮੌਜ਼ੂਦ ਸੀ। ਇਸ ਤੋਂ ਇਲਾਵਾ ਸੱਚੇ ਨਿਮਰ ਸੇਵਾਦਾਰ ਭੈਣ ਸੁਰਿੰਦਰ ਕੌਰ ਇੰਸਾਂ, ਪ੍ਰੇਮ ਲਤਾ ਇੰਸਾਂ, ਆਸਾ ਇੰਸਾਂ ਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੰਗਾ ਰਾਮ ਇੰਸਾਂ, ਅਸ਼ੋਕ ਕੁਮਾਰ ਇੰਸਾਂ, ਮਾਮ ਚੰਦ ਇੰਸਾਂ, ਇਕਬਾਲ ਇੰਸਾਂ, ਬਿੰਦਰ ਇੰਸਾਂ, ਵੇਦ ਪ੍ਰਕਾਸ਼ ਇੰਸਾਂ, ਹਰਦੇਵ ਸਿੰਘ ਇੰਸਾਂ, ਸਰਬਜੀਤ ਹੈਪੀ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਭਾਈ, ਭੈਣਾਂ ਤੇ ਸਾਧ-ਸੰਗਤ ਮੌਜ਼ੂਦ ਸੀ।














