ਨਿਹਾਲ ਸਿੰਘ ਵਾਲਾ (ਗੁਰਮੇਲ ਗੋਗੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਮਾਨਵਤਾ ਭਲਾਈ ਦੇ 147 ਕਾਰਜਾਂ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਸਰਸਾ ਸਮਾਜ ਵਿੱਚ ਫੈਲ ਰਹੀਆਂ ਬਿਮਾਰੀਆਂ ਅਤੇ ਬੁਰਾਈਆਂ ਨੂੰ ਖਤਮ ਕਰਨ ਦੀ ਸੇਧ ਦੇ ਰਿਹਾ ਹੈ। ਉਸੇ ਤਹਿਤ ਡੇਰਾ ਸ਼ਰਧਾਲੂਆਂ ਵੱਲੋਂ ਜਿਉਂਦੇ ਜੀਅ ਖੂਨਦਾਨ ਤੋਂ ਇਲਾਵਾ ਮਰਨ ਉਪਰੰਤ ਸਰੀਰਦਾਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ਦੇ ਡੇਰਾ ਸ਼ਰਧਾਲੂ ਹਰੀ ਸਿੰਘ ਸੇਖੋਂ ਇੰਸਾਂ (Hari Singh Sekhon) ਦੇ ਦੇਹਾਂਤ ਉਪਰੰਤ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।
ਖੱਟਿਆ ਪਿੰਡ ਹਿੰਮਤਪੁਰਾ ਦੇ 15ਵੇਂ ਸਰੀਰਦਾਨੀ ਹੋਣ ਦਾ ਮਾਣ
ਹਰੀ ਸਿੰਘ ਸੇਖੋਂ (Hari Singh Sekhon) ਨੇ ਪਿੰਡ ਹਿੰਮਤਪੁਰਾ ਦੇ 15 ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਡੇਰਾ ਸ਼ਰਧਾਲੂ ਹਰੀ ਸਿੰਘ ਸੇਖੋਂ ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੀਆਂ ਧੀਆਂ ਨੇ ਮੋਢਾ ਦੇ ਕੇ ਮਹਾਂਰਿਸ਼ੀ ਮਾਰਕੰਡੇਸ਼ਵਰ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਮੁਲਾਨਾ ਅੰਬਾਲਾ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰ ਦਿੱਤਾ ।
ਡੇਰਾ ਸੱਚਾ ਸੌਦਾ ਦੇ ਸਲਾਬਤਪੁਰਾ ਦੇ ਪ੍ਰਬੰਧਕ ਅਜੀਤ ਸਿੰਘ ਇੰਸਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 45 ਮੈਂਬਰ ਪੰਜਾਬ ਜਸਵਿੰਦਰ ਕੌਰ ਇੰਸਾਂ ਦੇ ਪਿਤਾ ਸੱਚਖੰਡਵਾਸੀ ਸਰੀਰਦਾਨੀ ਹਰੀ ਸਿੰਘ ਸੇਖੋਂ ਨੇ ਪਿੰਡ ਹਿੰਮਤਪੁਰਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਪਿੰਡ ’ਚੋਂ ਸਭ ਤੋਂ ਪਹਿਲਾਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ।
ਧੀਆਂ ਨੇ ਦਿੱਤਾ ਅਰਥੀ ਨੂੰ ਮੋਢਾ
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ-ਭੈਣਾਂ ਦੀ ਅਗਵਾਈ ਹੇਠ ਫੁੱਲਾਂ ਨਾਲ ਸਜ਼ੀ ਐਂਬੂਲੈਂਸ ’ਚ ਰੱਖ ਕੇ ‘ਹਰੀ ਸਿੰਘ ਸੇਖੋਂ ਇੰਸਾਂ, ਅਮਰ ਰਹੇ’ ਤੇ ‘ਸੱਚੇ ਸੌਦੇ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਦੀ ਗੂੰਜ ’ਚ ਸਤਿਕਾਰ ਸਹਿਤ ਘੁਮਾਉਣ ਉਪਰੰਤ ਸਲੂਟ ਕਰਕੇ ਭਾਵਭਿੰਨੀ ਵਿਦਾਇਗੀ ਦੇ ਕੇ ਰਵਾਨਾ ਕੀਤਾ ਗਿਆ।
ਇਸ ਮੌਕੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੋਂ ਇਲਾਵਾ ਅਜੀਤ ਸਿੰਘ ਬਿਲਾਸਪੁਰ , 25 ਮੈਂਬਰ ਰਕੇਸ਼ ਕੁਮਾਰ ਇੰਸਾਂ, ਬਲਾਕ ਭੰਗੀਦਾਸ ਬਲਜਿੰਦਰ ਸਿੰਘ ਇੰਸਾਂ, 15 ਮੈਂਬਰ ਗੁਰਮੇਲ ਸਿੰਘ ਇੰਸਾਂ, ਸੁਖਵਿੰਦਰ ਪਾਲ ਸਿੰਘ ਇੰਸਾਂ, ਰਮਨਦੀਪ ਸਿੰਘ ਇੰਸਾਂ, ਬਨਵਾਰੀ ਲਾਲ ਇੰਸਾਂ, ਡਾ ਜੰਗੀਰ ਸਿੰਘ , ਡਾ ਪਰਗਟ ਸਿੰਘ , ਡਾ.ਪਿ੍ਰਥੀ ਸਿੰਘ ਸੇਖੋਂ, ਨੰਬਰਦਾਰ ਅਵਤਾਰ ਸਿੰਘ ਇੰਸਾਂ, ਦਾਰਾ ਸਿੰਘ ਫੋਰਮੈਨ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਜ਼ਿੰਮੇਵਾਰ, ਸੁਜਾਨ ਭੈਣਾਂ, ਪੱਕੀਆਂ ਸੰਮਤੀਆਂ ਦੇ ਜ਼ਿੰਮੇਵਾਰ, ਪਿੰਡਾਂ ਦੇ ਭੰਗੀਦਾਸ, ਰਿਸ਼ਤੇਦਾਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।