Body Donation: ਪ੍ਰੇਮੀ ਹਰੀ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body Donation
ਦਿੜਬਾ ਮੰਡੀ : ਪ੍ਰੇਮੀ ਹਰੀ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਟਰੱਕ ਯੂਨੀਅਨ ਪ੍ਰਧਾਨ ਅਵਤਾਰ ਸਿੰਘ ਅਤੇ ਨਗਰ ਪੰਚਾਇਤ ਪ੍ਰਧਾਨ ਬਿੱਟੂ ਖਾਨ ਅਤੇ ਸਾਧ ਸੰਗਤ ।

ਬਲਾਕ ਦਾ 17ਵਾਂ ਅਤੇ ਦਿੜਬਾ ਸ਼ਹਿਰ ਦਾ 6ਵਾਂ ਸਰੀਰ ਦਾਨ | Body Donation

(ਪ੍ਰਵੀਨ ਗਰਗ) ਦਿੜਬਾ ਮੰਡੀ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਦੇ ਚੱਲਦਿਆਂ ਦਿੜਬਾ ਦੇ ਸਾਬਕਾ ਐਮਸੀ ਪ੍ਰੇਮੀ ਹਰੀ ਸਿੰਘ ਇੰਸਾਂ ਦੇ ਦੇਹਾਂਤ ਉਪਰੰਤ ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਿਸ ਨੂੰ ਟਰੱਕ ਯੂਨੀਅਨ ਪ੍ਰਧਾਨ ਅਵਤਾਰ ਸਿੰਘ ਅਤੇ ਨਗਰ ਪੰਚਾਇਤ ਪ੍ਰਧਾਨ ਬਿੱਟੂ ਖਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। Body Donation

ਸਾਧ-ਸੰਗਤ ਵੱਲੋਂ ‘ਪ੍ਰੇਮੀ ਹਰੀ ਸਿੰਘ ਇੰਸਾ ਅਮਰ ਰਹੇ’ ਦੇ ਨਾਅਰੇ ਨਾਲ ਅਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਹਰੀ ਸਿੰਘ ਇੰਸਂ ਦੇ ਸਰੀਰ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਜਿੰਮੇਵਾਰ ਕਰਨੈਲ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਦਿੜਬਾ ਦੇ ਤਿੰਨ ਵਾਰ ਐਮਸੀ ਰਹਿ ਚੁੱਕੇ ਅਤੇ ਵਾਈਸ ਪ੍ਰਧਾਨ ਰਹਿ ਚੁੱਕੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪ੍ਰੇਮੀ ਹਰੀ ਸਿੰਘ ਇੰਸਾਂ (63 ਸਾਲਾਂ) ਵੱਲੋਂ ਡੇਰਾ ਸੱਚਾ ਸੌਦਾ ਵਿਖੇ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ।

ਇਹ ਵੀ ਪੜ੍ਹੋ: Punjab Holiday Update: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਛੁੱਟੀ ਦਾ ਐਲਾਨ

ਉਨਾਂ ਦੀ ਇੱਛਾ ਸੀ ਕਿ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਸ ’ਤੇ ਸਰਚ ਕਰ ਸਕਣ। ਇਹ ਦਿੜਬਾ ਬਲਾਕ ਦਾ 17ਵਾਂ ਅਤੇ ਦਿੜਬਾ ਸ਼ਹਿਰ ਦਾ 6ਵਾਂ ਸਰੀਰ ਦਾਨ ਹੈ । ਪਰਿਵਾਰ ਵੱਲੋਂ ਉਨਾਂ ਦੀ ਇੱਛਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦਾ ਸਰੀਰ ਸੰਤੋਸ਼ ਮੈਡੀਕਲ ਕਾਲਜ ਬਿਹਾਰ ਗਾਜੀਆਬਾਦ ਯੂਪੀ ਦੇ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ। ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ਹੇਠ ਸਾਧ ਸੰਗਤ ਅਜਿਹੇ ਅਨੇਕਾਂ ਹੀ ਮਾਨਵਤਾ ਭਲਾਈ ਦੇ ਕੰਮ ਕਰ ਰਹੀ ਹੈ। ਉਨਾਂ ਦੇ ਪਰਿਵਾਰ ਵਿੱਚ ਪਤਨੀ ਸਿਮਲੋ ਕੌਰ ਤੋਂ ਇਲਾਵਾ ਦੋ ਪੁੱਤਰ ਬਿੰਦਰ ਸਿੰਘ ਇੰਸਾ ਜੋ ਕਿ ਬਲਾਕ ਦਿੜਬਾ ਦੇ 15 ਮੈਂਬਰ ਰਹਿ ਚੁੱਕੇ ਹਨ ਅਤੇ ਕੈਮਰਾਮੈਨ ਸੰਮਤੀ ਵਿੱਚ ਸੇਵਾ ਕਰ ਰਹੇ ਹਨ ,ਧਰਮਿੰਦਰ ਸਿੰਘ ਇੰਸਾਂ ਅਤੇ ਧੀ ਬਿੰਦਰੀ ਕੌਰ ਦੇ ਪਰਿਵਾਰ ਵੀ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਵੱਧ-ਚੜ ਕੇ ਹਿੱਸਾ ਲੈਂਦੇ ਹਨ।

ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਪ੍ਰੇਮੀ ਹਰੀ ਸਿੰਘ ਬਹੁਤ ਹੀ ਨੇਕ ਇਨਸਾਨ ਸਨ। ਉਹ ਟਰੱਕ ਯੂਨੀਅਨ ਦੇ ਮੈਂਬਰ ਵੀ ਸਨ । ਉਹਨਾਂ ਦੇਹਾਂਤ ਹੋ ਜਾਣ ’ਤੇ ਸਾਡੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹ ਸਮਾਜ ਭਲਾਈ ਕੰਮਾਂ ਵਿੱਚ ਵਧ-ਚੜ ਕੇ ਹਿੱਸਾ ਲੈਂਦੇ ਸਨ। ਡੇਰਾ ਸੱਚਾ ਸੌਦਾ ਦੀ ਸਿੱਖਿਆਵਾਂ ਦੇ ਚੱਲਦਿਆਂ ਉਹਨਾਂ ਦਾ ਸਰੀਰ ਅੱਜ ਉਹਨਾਂ ਦੀ ਇੱਛਾ ਅਨੁਸਾਰ ਦਾਨ ਕੀਤਾ ਗਿਆ ਹੈ। ਇਹ ਬਹੁਤ ਹੀ ਵੱਡਾ ਦਾਨ ਹੈ ਜਿਸ ਨਾਲ ਪ੍ਰੇਮੀ ਹਰੀ ਸਿੰਘ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਪ੍ਰੇਮੀ ਹਰੀ ਸਿੰਘ ਇੰਸਾ ਇੱਕ ਇਮਾਨਦਾਰ ਇਨਸਾਨ ਸਨ ਜਿਨਾਂ ਦੇ ਕੰਮਾਂ ਨੂੰ ਦੇਖ ਕੇ ਲੋਕਾਂ ਨੇ ਤਿੰਨ ਵਾਰ ਜਿਤਾ ਕੇ ਐਮਸੀ ਬਣਾਇਆ

ਨਗਰ ਪੰਚਾਇਤ ਦਿੜਬਾ ਪ੍ਰਧਾਨ ਬਿੱਟੂ ਖਾਨ ਨੇ ਕਿਹਾ ਕਿ ਪ੍ਰੇਮੀ ਹਰੀ ਸਿੰਘ ਇੰਸਾ ਇੱਕ ਇਮਾਨਦਾਰ ਇਨਸਾਨ ਸਨ ਜਿਨਾਂ ਦੇ ਕੰਮਾਂ ਨੂੰ ਦੇਖ ਕੇ ਲੋਕਾਂ ਨੇ ਤਿੰਨ ਵਾਰ ਜਿਤਾ ਕੇ ਐਮਸੀ ਬਣਾਇਆ ਸੀ ਉਹ ਵਾਈਸ ਪ੍ਰਧਾਨ ਵੀ ਰਹਿ ਚੁੱਕੇ ਸਨ। ਉਹਨਾਂ ਦੀ ਇੱਛਾ ਅਨੁਸਾਰ ਅੱਜ ਉਹਨਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕੰਮ ਬਹੁਤ ਹੀ ਕਾਬਲੇ ਤਰੀਫ ਹਨ। ਉਹਨਾਂ ਦੇ ਸਰੀਰ ਤੋ ਖੋਜ ਕਰਕੇ ਬਹੁਤ ਸਾਰੇ ਬੱਚੇ ਡਾਕਟਰ ਬਣਨਗੇ ਇਹ ਬਹੁਤ ਵੱਡੀ ਕੁਰਬਾਨੀ ਹੈ। ਸਾਡੇ ਸਮਾਜ ਲਈ ਸੇਧ ਹੈ। ਸਾਨੂੰ ਉਹਨਾਂ ਤੋਂ ਸਿੱਖਿਆ ਲੈ ਕੇ ਅਜਿਹੇ ਮਾਨਵਤਾ ਭਲਾਈ ਦੇ ਕੰਮ ਵੱਧ-ਚੜ ਕੇ ਕਰਨੇ ਚਾਹੀਦੇ ਹਨ। ਇਸ ਮੌਕੇ 85 ਮੈਂਬਰ ਮਲਕੀਤ ਸਿੰਘ ਇੰਸਾਂ ,ਰਾਮਪਾਲ ਸਾਦੀ ਹਰੀ ਅਤੇ ਵਪਾਰ ਮੰਡਲ ਪ੍ਰਧਾਨ ਧਰਮਪਾਲ ਗਰਗ, ਬਿਸ਼ਨ ਲਾਲ ਗਰਗ, ਕ੍ਰਿਸ਼ਨ ਕਾਲਾ ਜੀ ਤੋਂ ਇਲਾਵਾ ਦਿੜਬਾ ਬਲਾਕ ਦੀ ਸਮੂਹ ਸਾਧ ਸੰਗਤ ਅਤੇ ਸੇਵਾਦਾਰ ਹਾਜ਼ਰ ਸਨ। Body Donation