2 ਜੂਨ ਨੂੰ ਭਾਜਪਾ ’ਚ ਸ਼ਾਮਲ ਹੋਣਗੇ ਹਾਰਦਿਕ ਪਟੇਲ

Hardik Patel Join BJP

2 ਜੂਨ ਨੂੰ ਭਾਜਪਾ ’ਚ ਸ਼ਾਮਲ ਹੋਣਗੇ ਹਾਰਦਿਕ ਪਟੇਲ

ਅਹਿਮਦਾਬਾਦ l  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਗੁਜਰਾਤ ’ਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਅਤੇ ਪਾਟੀਦਾਰ ਕੋਟਾ ਅੰਦੋਲਨ ਦੇ ਪ੍ਰਮੁੱਖ ਆਗੂ ਹਾਰਦਿਕ ਪਟੇਲ ਜਲਦੀ ਹੀ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ 18 ਮਈ ਨੂੰ ਉਨ੍ਹਾਂ ਨੇ ਕਾਂਗਰਸ ਦੀ ਉੱਚ ਅਤੇ ਸੂਬਾਈ ਲੀਡਰਸ਼ਿਪ ’ਤੇ ਤਿੱਖੇ ਹਮਲੇ ਕਰਦਿਆਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾl

ਭਾਜਪਾ ਸੂਤਰਾਂ ਨੇ ਦੱਸਿਆ ਕਿ ਹਾਰਦਿਕ ਦੇ 2 ਜੂਨ ਨੂੰ ਪਾਰਟੀ ਦੇ ਸੂਬਾਈ ਹੈੱਡਕੁਆਰਟਰ, ਰਾਜਧਾਨੀ ਗਾਂਧੀਨਗਰ ਨੇੜੇ ਸ਼੍ਰੀਕਲਮ, ਕੋਬਾ ਵਿਖੇ ਅਧਿਕਾਰਕ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਸੂਤਰਾਂ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਪਾਰਟੀੀ ਦੇ ਸੂਬਾ ਪ੍ਰਧਾਨ ਸੀਆ ਪਾਟਿਲ ਦੀ ਮੌਜੂਦਗੀ ’ਚ ਭਗਵਾ ਪਹਿਨ ਸਕਦੇ ਹਨl

ਇਸ ਦੇ ਨਾਲ ਹੀ ਇੱਕ ਮੀਡੀਆ ਏਜੰਸੀ ਨੂੰ ਦਿੱਤੇ ਇੰਟਰਵਿਊ ’ਚ ਹਾਰਦਿਕ ਪਟੇਲ ਨੇ ਕਿਹਾ ਕਿ ਉਹ 2 ਜੂਨ ਨੂੰ ਭਾਜਪਾ ’ਚ ਸ਼ਾਮਲ ਹੋਣਗੇl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here