ਰਾਜਾ ਵੜਿੰਗ ਸ਼ਰੇਆਮ ਬੋਲ ਕੇ ਗਿਆ ਹੈ ਕਿ ਚੋਣਾਂ ਦੌਰਾਨ ਤਿੰਨ ਹਜ਼ਾਰ ਬਾਹਰੀ ਵਿਅਕਤੀ ਲੈ ਕੇ ਆਵੇਗਾ : ਹਰਦੀਪ ਸਿੰਘ ਡਿੰਪੀ ਢਿੱਲੋਂ
ਗਿੱਦੜਬਾਹਾ ( ਰਾਜਵਿੰਦਰ ਬਰਾੜ (ਸੱਚ ਕਹੂੰ) ) | ਗਿੱਦੜਬਾਹਾ ਨਗਰ ਕੌਸਲ ਦੀਆਂ ਚੋਣਾਂ ਦੌਰਾਨ ਵਾਰਡ ਨੰ 3, ਵਾਰਡ ਨੰਬਰ 11 ਅਤੇ ਵਾਰਡ ਨੰ 14 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਿਸ ਲਏ ਜਾਣ ਸਬੰਧੀ ਐਸਡੀਐਮ ਦਫ਼ਤਰ ਵੱਲੋਂ ਬੀਤੀ ਰਾਤ ਨੋਟਿਸ ਬੋਰਡ ’ਤੇ ਜਾਰੀ ਕੀਤੀ ਗਈ ਲਿਸਟ ਤੋਂ ਬਾਅਦ ਅੱਜ ਹਲਕਾ ਗਿੱਦੜਬਾਹਾ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਨਗਰ ਕੌਂਸਲ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਦੱਸਿਆ ਕਿ ਦੱਸਿਆ ਕਿ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਬਾਓ ਪਾਉਣ ’ਤੇ ਐੱਸ.ਡੀ.ਐੱਮ. ਵੱਲੋਂ ਦੋ ਉਮੀਦਵਾਰਾਂ ਦੇ ਪਹਿਲਾਂ ਨਾਮਜਦਗੀ ਪੇਪਰ ਰੱਦ ਕਰ ਦਿੱਤੇ ਸਨ ਅਤੇ ਹੁਣ ਤਿੰਨ ਉਮੀਦਵਾਰਾਂ ਵੱਲੋਂ ਨਾਮਜਦਗੀ ਪੇਪਰ ਵਾਪਿਸ ਲਏ ਜਾਣ ਬਾਰੇ ਕਿਹਾ। ਜਦੋਂਕਿ ਇਹ ਤਿੰਨੋ ਉਮੀਦਵਾਰ ਤਾਂ ਆਪਣੇ ਆਪਣੇ ਵਾਰਡਾਂ ਵਿਚ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਕੱਲ੍ਹ ਪੇਪਰ ਵਾਪਸੀ ਲਈ ਐਸਡੀਐਮ ਦਫ਼ਤਰ ਵਿਖੇ ਗਏ ਹੀ ਨਹÄ ਸਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਵੀ ਸ਼ਿਅਦ ਦੇ ਰਹਿੰਦੇ ਉਮੀਦਵਾਰਾਂ ਨੂੰ ਰਾਜਾ ਵੜਿੰਗ ਦੀ ਸ਼ਹਿ ’ਤੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ
ਜਿਸ ਕਰਕੇ ਸਾਰੇ ਸ਼ਿਅਦ ਉਮੀਦਵਾਰ ਅਤੇ ਉਨਾਂ ਦੇ ਪਰਿਵਾਰ ਦਹਿਸ਼ਤ ਵਿਚ ਹਨ। ਇਸ ਲਈ ਜੋਨ ਇੰਚਾਰਜ, ਵਾਰਡਾਂ ਦੇ ਉਮੀਦਵਾਰ ਅਤੇ ਅਕਾਲੀ ਆਗੂਆਂ ’ਤੇ ਵਰਕਰਾਂ ਨੇ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਨਗਰ ਕੌਸਲ ਦੀਆਂ ਚੋਣਾਂ ਦਾ ਅਕਾਲੀ ਦਲ ਵੱਲੋਂ ਬਾਈਕਾਟ ਕੀਤਾ ਜਾਂਦਾ ਹੈ। ਵਰਣਨਯੋਗ ਹੈ ਕਿ ਐਸਡੀਐਮ ਦਫ਼ਤਰ ਵੱਲੋਂ ਬੀਤੀ ਰਾਤ ਨੋਟਿਸ ਬੋਰਡ ’ਤੇ ਚਸਪਾ ਕੀਤੀ ਗਈ ਲਿਸਟ ਅਨੁਸਾਰ ਵਾਰਡ ਨੰ 3, ਵਾਰਡ ਨੰਬਰ 11 ਅਤੇ ਵਾਰਡ ਨੰ 14 ਤੋਂ ਅਕਾਲੀ ਉਮੀਦਵਾਰਾਂ ਅਤੇ ਵਾਰਡ ਨੰ 3 ਤੇ 10 ਤੋਂ ਆਮ ਆਦਮੀ ਪਾਰਟੀ ਦੇ ਅਤੇ ਵਾਰਡ ਨੰ 16 ਤੋਂ ਬੀਜੇਪੀ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਵਾਪਿਸ ਲਏ ਜਾਣ ਸਬੰਧੀ ਦਰਸ਼ਾਇਆ ਗਿਆ ਹੈ।
ਉਨਾਂ ਕਿਹਾ ਕਿ ਉਹ ਗਿੱਦੜਬਾਹਾ ਸ਼ਹਿਰ ਦੇ ਵਸਨੀਕ ਹਨ ਤੇ ਹਰ ਸ਼ਹਿਰ ਵਾਸੀ ਉਸ ਦੇ ਪਰਿਵਾਰ ਦਾ ਮੈਂਬਰ ਹੈ। ਇਸ ਲਈ ਚੋਣਾਂ ਦੌਰਾਨ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ, ਕਿਉਕਿ ਰਾਜਾ ਵੜਿੰਗ ਸ਼ਰੇਆਮ ਬੋਲ ਕੇ ਗਿਆ ਹੈ ਕਿ ਚੋਣਾਂ ਦੌਰਾਨ ਤਿੰਨ ਹਜ਼ਾਰ ਬਾਹਰੀ ਵਿਅਕਤੀ ਲੈ ਕੇ ਆਵੇਗਾ, ਜਿਸ ਨਾਲ ਸ਼ਹਿਰ ਵਾਸੀਆਂ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸÄ ਭਾਈਚਾਰਕ ਸਾਂਝ, ਅਮਨ ਤੇ ਸੁੱਖ ਸ਼ਾਂਤੀ ਦੇ ਹਾਮੀ ਹਾਂ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ,
ਇਸ ਲਈ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਬੀਬੀ ਗੁਰਦਿਆਲ ਕੌਰ ਮੱਲਣ, ਜਥੇਦਾਰ ਨਵਤੇਜ ਸਿੰਘ ਕਾਉਣੀ, ਐਡਵੋਕੇਟ ਗੁਰਮੀਤ ਮਾਨ ਤੋਂ ਇਲਾਵਾ ਸਾਰੇ ਜੋਨ ਇੰਚਾਰਜ ਸਾਰੇ ਉਮੀਦਵਾਰ , ਅਕਾਲੀ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜਰ ਸਨ। ਕਾਂਗਰਸ ਦੇ ਚਾਰ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ – ਨਾਮਜਦਗੀ ਪੱਤਰ ਵਾਪਸੀ ਤੋਂ ਬਾਅਦ ਵਾਰਡ ਨੰ 3 ਤੋਂ ਕਾਂਗਰਸੀ ਉਮੀਦਵਾਰ ਮਨਜੀਤ ਕੌਰ, ਵਾਰਡ ਨੰ 10 ਤੋਂ ਕਾਂਗਰਸੀ ਉਮੀਦਵਾਰ ਜਗਮੀਤ ਸਿੰਘ, ਵਾਰਡ ਨੰ 11 ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਕੌਰ ਅਤੇ ਵਾਰਡ ਨੰ 16 ਤੋਂ ਕਾਂਗਰਸੀ ਉਮੀਦਵਾਰ ਕਰਮਚੰਦ ਝਗੜੂ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.