Harda Factory Blast | ਬੁਰੀ ਖ਼ਬਰ : ਪਟਾਕਾ ਫੈਕਟਰੀ ’ਚ ਧਮਾਕਾ, 6 ਦੀ ਮੌਤ, 40 ਤੋਂ ਵੱਧ ਜਖ਼ਮੀ

Harda Factory Blast

ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਹਰਦਾ ਦੇ ਅੱਜ ਸਵੇਰੇ ਇੱਕ ਪਟਾਕਾ ਕਾਰਖਾਨੇ ’ਚ ਭਿਆਨਕ ਧਮਾਕੇ ਤੋਂ ਬਾਅਦ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਘਟਨਾ ’ਤੇ ਤੁਰੰਤ ਐਕਸ਼ਨ ਲੈਂਦਿਆਂ ਕੈਬਨਿਟ ਮੰਤਰੀ ਉਦੈ ਪ੍ਰਤਾਪ ਸਿੰਘ ਸਮੇਤ ਸੂਬੇ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਡਾ. ਯਾਦਵ ਨੇ ਮੰਤਰੀ ਸ੍ਰੀ ਸਿੰਘ, ਏਸੀਐੱਸ ਅਜੀਤ ਕੇਸਰੀ, ਡੀਜੀ ਹੋਮਗਾਰਡ ਅਰਵਿੰਦ ਕੁਮਾਰ ਨੂੰ ਹੈਲੀਕਾਪਟਰ ਰਾਹੀਂ ਤੁਰੰਤ ਘਟਨਾ ਸਥਾਨ ’ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਭੋਪਾਲ, ਇੰਦੌਰ ਦੇ ਮੈਡੀਕਲ ਕਾਲਜ ਤੇ ਏਮਸ ਭੋਪਾਲ ’ਚ ਬਰਨ ਯੂਨਿਟ ਨੂੰ ਜ਼ਰੂਰੀ ਤਿਆਰੀ ਕਰਨ ਨੂੰ ਵੀ ਕਿਹਾ ਗਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਦੌਰ ਤੇ ਭੋਪਾਲ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਭੇਜਿਆ ਜਾ ਰਿਹਾ ਹੈ। ਰਾਹਤ ਕਾਰਜਾਂ ਲਈ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਨੇ ਘਟਨਾ ਦੀ ਜਾਣਕਾਰੀ ਸਾਹਮਣੇ ਆਉਂਦੇ ਹੀ ਐਮਰਜੈਂਸੀ ਬੈਠਕ ਬੁਲਾਈ ਅਤੇ ਸਬੰਧਤ ਨਿਰਦੇਸ਼ ਦਿੱਤੇ। ਹਰਦਾ ਜ਼ਿਲ੍ਹੈ ਦੇ ਇੱਕ ਪਟਾਕਾ ਕਾਰਖਾਨੇ ’ਚ ਅੱਜ ਸਵੇਰੇ ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇ ਹੋਣ ਕਾਰਨ ਕਈ ਲੋਕਾਂ ਦੀ ਜਾਨ ਜਾਣ ਦਾ ਸ਼ੱਕ ਹੈ।

20 ਕਿਲੋਮੀਟਰ ਦੇ ਪਿੰਡਾਂ ’ਚ ਧਮਾਕੇ ਦੀ ਸੁਣੀ ਆਵਾਜ਼

ਪੁਲਿਸ ਸੂਤਰਾਂ ਨੇ ਬੇਹੱਦ ਸ਼ੁਰੂਆਤੀ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਹਰਦਾ ਦੇ ਬੈਰਾਗੜ੍ਹ ਖੇਤਰ ’ਚ ਸਵੇਰੇ ਲਗਭਗ ਸਾਢੇ 11 ਵਜੇ ਪਿੰਡ ’ਚ ਸਥਿੱਤ ਇੱਕ ਪਟਾਕਾ ਕਾਰਖਾਨੇ ’ਚ ਇੱਕ ਤੋਂ ਬਾਅਦ ਇੱਕ ਲਗਾਤਾਰ ਤਿੰਨ ਧਮਾਕੇ ਹੋਏ। ਧਮਾਕੇ ਐਨੇ ਭਿਆਨਕ ਸਨ ਕਿ ਨੇੜੇ ਤੇੜੇ ਦੇ ਲਗਭਗ 20 ਕਿਲੋਮੀਟਰ ਦੇ ਪਿੰਡਾਂ ’ਚ ਇਸ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਕਾਰਖਾਨੇ ਦੇ ਨੇੜੇ ਤੇੜੇ ਦੇ ਘਰਾਂ ’ਚ ਲੱਗ ਲੱਗ ਗਈ। ਸਥਾਨਕ ਲੋਕਾਂ ਨੂੰ ਭੂਚਾਲ ਆਉਣ ਵਰਗਾ ਅਹਿਸਾਸ ਹੋਇਆ।

Also Read : ਕਰਨਾਲ ਦੀ ਟੈਕਸਟਾਈਲ ਫੈਕਟਰੀ ’ਚ ਲੱਗੀ ਭਿਆਨਕ ਅੱਗ, 5 ਕਰੋੜ ਦਾ ਸਾਮਾਨ ਸੜ ਕੇ ਸੁਆਹ

ਇਸ ਦਰਮਿਆਨ ਅੱਗ ਦਾ ਭਾਂਬੜ ਕਈ ਕਿਲੋਮੀਟਰ ਦੂਰ ਤੱਕ ਦੇਖਿਆ ਗਿਆ। ਹਾਦਸੇ ਤੋਂ ਬਾਅਦ ਕੁਝ ਲੋਕ ਸੜਕਾਂ ਦੇ ਕੰਢਿਆਂ ’ਤੇ ਜਖ਼ਮੀ ਹਾਲਤ ’ਚ ਮਿਲੇ, ਜਿਸ ਤੋਂ ਸ਼ੱਕ ਪ੍ਰਗਟ ਹੁੰਦਾ ਹੈ ਕਿ ਕੁਝ ਲੋਕ ਭਿਆਨਕ ਧਮਾਕੇ ਕਾਰਨ ਉੱਛਲ ਕੇ ਦੂਰ ਥਾਵਾਂ ’ਤੇ ਡਿੱਗੇ ਹੋਣ। ਹਾਦਸੇ ਤੋਂ ਬਾਅਦ ਹਰਦਾ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਪ੍ਰਸ਼ਾਸਨਿਕ ਤੇ ਡਾਕਟਰੀ ਅਮਲਾ ਤੁਰੰਤ ਘਟਨਾਸਥਾਨ ’ਤੇ ਪਹੁੰਚਿਆ ਅਤੇ ਰਾਹਤ ਤੇ ਬਚਾਅ ਕਾਰਜਾਂ ’ਚ ਜੁਟ ਗਿਆ। ਸੂਤਰਾਂ ਅਨੁਸਾਰ ਹਾਦਸੇ ’ਚ ਨੁਕਸਾਨੇ ਲੋਕਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਖਾਨੇ ’ਚ ਲਗਭਗ ਪੰਜ ਸਾਲ ਪਹਿਲਾਂ ਵੀ ਧਮਾਕਾ ਹੋ ਚੁੱਕਾ ਹੇ, ਜਿਸ ’ਚ ਲਗਭਗ ਤਿੰਨ ਜਣਿਆਂ ਦੀ ਜਾਨ ਚਲੀ ਗਈ ਸੀ। ਮੱਧ ਪ੍ਰਦੇਸ਼ ਜ਼ਿਲ੍ਹਾ ਮੁੱਖ ਦਫ਼ਤਰ ’ਤੇ ਧਮਾਕੇ ਦੇ ਕਾਰਨ ਛੇ ਜਣਿਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਘੱਟ ਤੋਂ ਘੱਟ ਦੋ ਦਰਜ਼ਨ ਤੋਂ ਜ਼ਿਆਦਾ ਬੁਰੀ ਤਰ੍ਹਾਂ ਝੁਲਸ ਗਏ।