ਮਿਹਨਤ ਤੇ ਇਮਾਨਦਾਰੀ

Honesty

ਬੇਂਜਾਮਿਨ ਫ੍ਰੈਂਕਲਿਨ ਦਾ ਸ਼ੁਰੂਆਤੀ ਜੀਵਨ ਬੇਹੱਦ ਸੰਘਰਸ਼ਪੂਰਨ ਸੀ। ਉਨ੍ਹਾਂ ਨੂੰ ਹਮੇਸ਼ਾ ਆਪਣੇ ਭਰਾ ਦੇ ਮਿਹਣੇ ਸੁਣਨ ਨੂੰ ਮਿਲਦੇ ਸੀ। ਇੱਕ ਦਿਨ ਭਰਾ ਦੇ ਵਿਹਾਰ ਤੋਂ ਤੰਗ ਆ ਕੇ ਉਨ੍ਹਾਂ ਘਰ ਛੱਡ ਦਿੱਤਾ। ਉਹ ਬੋਸਟਨ ਤੋਂ ਨਿਊਯਾਰਕ ਪਹੁੰਚੇ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜ਼ੂਦ ਉਨ੍ਹਾਂ ਨੂੰ ਕੋਈ ਕੰਮ ਨਾ ਮਿਲਿਆ। ਆਖ਼ਰਕਾਰ ਕਈ ਥਾਈਂ ਭਟਕਣ ਤੋਂ ਬਾਅਦ ਉਹ ਕੀਮਰ ਨਾਮਕ ਛਾਪੇਖ਼ਾਨੇ ’ਚ ਪਹੁੰਚੇ। (Honesty)

ਉੱਥੋਂ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇੱਥੇ ਕੋਈ ਕੰਮ ਨਹੀਂ ਮਿਲ ਸਕਦਾ। ਉੱਥੋਂ ਜਦ ਉਹ ਮਾਯੂਸ ਪਰਤ ਰਹੇ ਸਨ ਤਾਂ ਪ੍ਰੈੱਸ ਦੇ ਮਾਲਕ ਕੀਮਰ ਨੇ ਉਨ੍ਹਾਂ ਨੂੰ ਅਵਾਜ਼ ਮਾਰੀ ਤੇ ਕਿਹਾ ਕਿ ਮੇਰੀ ਇੱਕ ਮਸ਼ੀਨ ਖ਼ਰਾਬ ਪਈ ਹੈ, ਕੀ ਤੁਸੀਂ ਉਸ ਨੂੰ ਠੀਕ ਕਰ ਸਕਦੇ ਹੋ? ਮਸ਼ੀਨ ਨੂੰ ਦੇਖ ਕੇ ਫ੍ਰੈਂਕਲਿਨ ਨੇ ਕਿਹਾ ਕਿ ਮੈਂ ਇਸ ਨੂੰ ਠੀਕ ਤਾਂ ਕਰ ਸਕਦਾ ਹਾਂ, ਪਰ ਇਸ ’ਚ ਪੂਰਾ ਦਿਨ ਲੱਗ ਸਕਦਾ ਹੈ। ਕੀਮਰ ਨੇ ਉਨ੍ਹਾਂ ਨੂੰ ਪੂਰੇ ਦਿਨ ਦੀ ਮਜ਼ਦੂਰੀ ਦੇਣ ਦਾ ਵਾਅਦਾ ਕੀਤਾ ਪਰ ਬੇਂਜਾਮਿਨ ਨੇ ਮਸ਼ੀਨ ਨੂੰ ਦੁਪਹਿਰ ਤੋਂ ਪਹਿਲਾਂ ਹੀ ਠੀਕ ਕਰ ਦਿੱਤਾ। (Honesty)

ਪ੍ਰੈੱਸ ਮਾਲਕ ਨੇ ਉਨ੍ਹਾਂ ਨੂੰ ਪੂਰੇ ਦਿਨ ਦੀ ਮਜ਼ਦੂਰੀ ਦੇਣੀ ਚਾਹੀ ਪਰ ਉਨ੍ਹਾਂ ਇਹ ਕਹਿ ਕੇ ਅੱਧੇ ਪੈਸੇ ਵਾਪਸ ਕਰ ਦਿੱਤੇ ਕਿ ਮੈਂ ਅੱਧੇ ਪੈਸਿਆਂ ਦਾ ਹੀ ਹੱਕਦਾਰ ਹਾਂ ਕਿਉਕਿ ਮੈਂ ਅੱਧਾ ਦਿਨ ਹੀ ਕੰਮ ਕੀਤਾ ਹੈ। ਉਨ੍ਹਾਂ ਦੀ ਇਸ ਗੱਲ ਦਾ ਪ੍ਰੈੱਸ ਮਾਲਕ ’ਤੇ ਡੂੰਘਾ ਅਸਰ ਪਿਆ। ਉਸ ਨੇ ਬੇਂਜਾਮਿਨ ਨੂੰ ਇੱਕ ਹੋਰ ਖ਼ਰਾਬ ਮਸ਼ੀਨ ਠੀਕ ਕਰਨ ਨੂੰ ਦਿੱਤੀ। ਉਸ ਮਸ਼ੀਨ ਨੂੰ ਠੀਕ ਕਰਕੇ ਬੇਂਜਾਮਿਨ ਨੇ ਪ੍ਰੈੱਸ ਮਾਲਕ ਦਾ ਦਿਲ ਜਿੱਤ ਲਿਆ। ਪ੍ਰੈੱਸ ਮਾਲਕ ਨੇ ਕਿਹਾ ਕਿ ਤੁਹਾਡੇ ਅੰਦਰ ਮਿਹਨਤ ਤੇ ਇਮਾਨਦਾਰੀ ਵਰਗੇ ਗੁਣ ਹਨ ਜੋ ਤੁਹਾਡੇ ਭਵਿੱਖ ’ਚ ਬਹੁਤ ਕੰਮ ਆਉਣਗੇ। ਤੁਸੀਂ ਦੁਨੀਆ ਲਈ ਬਹੁਤ ਕੁਝ ਕਰੋਗੇ। ਉਸ ਦੀ ਇਹ ਗੱਲ ਸਹੀ ਨਿੱਕਲੀ। ਆਪਣੇ ਇਨ੍ਹਾਂ ਗੁਣਾਂ ਦੇ ਸਹਾਰੇ ਬੇਂਜਾਮਿਨ ਨੇ ਸ਼ਲਾਘਾਯੋਗ ਉਪਲੱਬਧੀਆਂ ਹਾਸਲ ਕੀਤੀਆਂ।

ਇਹ ਵੀ ਪੜ੍ਹੋ : ਸ਼ਹਿਬਾਜ਼ ਰਾਣਾ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਦਾ ਕੋਆਰਡੀਨੇਟਰ ਬਣਾਏ ਜਾਣ ’ਤੇ ਆਪ ਵਲੰਟੀਅਰਾਂ ’ਚ ਖੁਸ਼ੀ ਦੀ ਲਹਿਰ