ਸਾਡੇ ਨਾਲ ਸ਼ਾਮਲ

Follow us

22.1 C
Chandigarh
Thursday, February 12, 2026
More
    Home ਵਿਚਾਰ ਪ੍ਰੇਰਨਾ ਮਿਹਨਤ ਤੇ ਲਗਨ

    ਮਿਹਨਤ ਤੇ ਲਗਨ

    ਮਿਹਨਤ ਤੇ ਲਗਨ

    ਕਿਸੇ ਸ਼ਹਿਰ ‘ਚ ਇੱਕ ਲੁਹਾਰ ਰਹਿੰਦਾ ਸੀ ਉਹ ਆਪਣਾ ਕੰਮ ਇਮਾਨਦਾਰੀ ਤੇ ਮਿਹਨਤ ਨਾਲ ਕਰਦਾ ਸੀ ਕੁਝ ਹੀ ਸਮੇਂ ‘ਚ ਉਸਨੇ ਆਪਣਾ ਇੱਕ ਚਿੰਨ੍ਹ ਬਣਾ ਲਿਆ ਹੁਣ ਉਹ ਲੋਹੇ ਦੀ ਕੋਈ ਵੀ ਚੀਜ਼ ਬਣਾਉਂਦੇ ਸਮੇਂ ਉਸ ‘ਤੇ ਆਪਣਾ ਚਿੰਨ੍ਹ ਜ਼ਰੂਰ ਬਣਾਉਂਦਾ ਸੀ ਹੌਲ਼ੀ-ਹੌਲ਼ੀ ਉਸਦਾ ਵਪਾਰ ਕਾਫ਼ੀ ਵਧ ਗਿਆ ਇੱਕ ਦਿਨ ਚੋਰਾਂ ਨੇ ਉਸ ਦੇ ਘਰ ‘ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਲੋਹੇ ਦੀਆਂ ਜ਼ੰਜੀਰਾਂ ‘ਚ ਜਕੜ ਕੇ ਖ਼ੂਹ ‘ਚ ਸੁੱਟ ਦਿੱਤਾ ਲੁਹਾਰ ਪੂਰੀ ਰਾਤ ਖੂਹ ‘ਚੋਂ ਨਿੱਕਲਣ ਲਈ ਸੰਘਰਸ਼ ਕਰਦਾ ਰਿਹਾ ਪਰ ਅਸਫ਼ਲ ਰਿਹਾ ਦਿਨ ਚੜ੍ਹਨ ‘ਤੇ ਉਸ ਦੀ ਨਜ਼ਰ ਆਪਣੇ ਹੱਥਾਂ ‘ਚ ਬੰਨ੍ਹੀਆਂ ਲੋਹੇ ਦੀਆਂ ਜ਼ੰਜੀਰਾਂ ‘ਤੇ ਗਈ, ਇਹ ਜ਼ੰਜੀਰਾਂ ਉਸ ਵੱਲੋਂ ਬਣਾਈਆਂ ਹੋਈਆਂ ਸਨ ਲੁਹਾਰ ਨੂੰ ਪਤਾ ਸੀ ਕਿ ਉਸ ਵੱਲੋਂ ਬਣਾਈ ਹੋਈ ਹਰ ਵਸਤੂ ਮਜ਼ਬੂਤ ਹੁੰਦੀ ਹੈ ਫ਼ਿਰ ਉਸਨੇ ਸੋਚਿਆ ਕਿ ਜਦ ਉਹ ਆਪਣੀ ਸਮਰੱਥਾ ਤੇ ਮਿਹਨਤ ਨਾਲ ਮਜ਼ਬੂਤ ਬੇੜੀ ਬਣਾ ਸਕਦਾ ਹੈ ਤਾਂ ਉਹ ਉਸੇ ਸਮਰੱਥਾ ਤੇ ਮਿਹਨਤ ਨਾਲ ਮੁਕਤ ਵੀ ਹੋ ਸਕਦਾ ਹੈ

    ਉਸਨੇ ਆਪਣਾ ਸਾਰਾ ਤਜ਼ਰਬਾ, ਸ਼ਕਤੀ ਤੇ ਬੁੱਧੀ ਉਸ ਜ਼ੰਜੀਰ ਨੂੰ ਖੋਲ੍ਹਣ ‘ਚ ਲਾ ਦਿੱਤੀ ਉਸ ਨੂੰ ਯਾਦ ਆਇਆ ਕਿ ਲੋਹਾ ਲੋਹੇ ਨੂੰ ਕੱਟਦਾ ਹੈ ਇਹ ਦੇਖ ਕੇ ਉਸਨੇ ਜ਼ੰਜੀਰਾਂ ਨੂੰ ਆਪਸ ‘ਚ ਜ਼ੋਰ-ਜ਼ੋਰ ਨਾਲ ਰਗੜਨਾ ਸ਼ੁਰੂ ਕਰ ਦਿੱਤਾ ਉਹ ਥੱਕ ਗਿਆ ਪਰ ਉਸਨੇ ਉਨ੍ਹਾਂ ਬੇੜੀਆਂ ਨੂੰ ਰਗੜਨਾ ਜਾਰੀ ਰੱਖਿਆ ਆਖ਼ਰ ਉਸਦੀ ਮਿਹਨਤ ਰੰਗ ਲਿਆਈ ਤੇ ਜ਼ੰਜੀਰ ਤੇਜ਼ ਰਗੜ ਨਾਲ ਖੁੱਲ੍ਹ ਕੇ ਇੱਕ ਪਾਸੇ ਡਿੱਗ ਗਈ ਇਹ ਦੇਖ ਕੇ ਲੁਹਾਰ ਆਪਣੀ ਬੁੱਧੀ ਤੇ ਕੁਸ਼ਲਤਾ ‘ਤੇ ਬਹੁਤ ਖੁਸ਼ ਹੋਇਆ ਤੇ ਉਸ ਖੂਹ ਤੋਂ ਬਾਹਰ ਆ ਗਿਆ ਉਸਨੇ ਸਮਝਿਆ ਕਿ ਉਸ ਦੀ ਯੋਗਤਾ ਤੇ ਮਿਹਨਤ ਨੇ ਹੀ ਉਸ ਨੂੰ ਮੁਸੀਬਤ ‘ਚੋਂ ਬਾਹਰ ਕੱਢਿਆ ਹੈ ਉਹ ਹੋਰ ਵੀ ਜ਼ਿਆਦਾ ਮਿਹਨਤ ਨਾਲ ਕੰਮ ਕਰਨ ਲੱਗਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.