ਕਿਸਾਨਾਂ ਦੀਆਂ ਬੇਟੀਆਂ ਦੀ ਸਿੱਖਿਆ ’ਤੇ ਖਰਚ ਕਰਨਗੇ ਤਨਖਾਹ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਾਬਕਾ ਕ੍ਰਿਕਟਰ ਤੇ ਪੰਜਾਬ ਤੋਂ ਰਾਜ ਸਭਾ ਸਾਂਸਦ ਮੈਂਬਰ ਬਣੇ ਹਰਭਜਨ ਸਿੰਘ (Harbhajan Singh)ਨੇ ਆਪਣੀ ਤਨਖਾਹ ਕਿਸਾਨਾਂ ਦੀਆਂ ਬੇਟੀਆਂ ਦੇ ਨਾਂਅ ਕਰਨ ਦਾ ਐਲਾਨ ਕੀਤਾ। ਸਾਂਸਦ ਨੇ ਆਪਣੀ ਫੇਸਬੁੱਕ ਪੋਸਟ ’ਚ ਤੇ ਟਵਿੱਟਰ ਹੈਂਡਲ ’ਤੇ ਕਿਹਾ ਕਿ ਰਾਜ ਸਭਾ ਮੈਂਬਰ ਵਜੋਂ ਮੈਂ ਆਪਣੀ ਤਨਖਾਹ ਕਿਸਾਨਾਂ ਦੀਆਂ ਬੇਟੀਆਂ ਦੀ ਸਿੱਖਿਆ ਤੇ ਕਲਿਆਣ ਲਈ ਦੇਣਾ ਚਾਹੁੰਦਾ ਹਾਂ। ਉਨ੍ਹਾਂ ਲਿਖਿਆ ਕਿ ਉਹ ਦੇਸ਼ ਦੀ ਬਿਹਤਰੀ ਲਈ ਸਾਂਸਦ ਬਣੇ ਹਨ ਤਾਂ ਉਨਾਂ ਤੋਂ ਜੋ ਵੀ ਹੋਵੇਗਾ ਉਹ ਕਰਨਗੇ।
ਕ੍ਰਿਕਟ ਤੋ ਲੈ ਚੁੱਕੇ ਹਨ ਸੰਨਿਆਸ
ਭਾਰਤ ਕ੍ਰਿਕਟ ਟੀਮ ਦੇ ਸਪਿੱਨ ਗੇਂਦਬਾਜ਼ ਰਹੇ ਹਰਭਜਨ ਸਿੰਘ (Harbhajan Singh) ਨੇ ਆਪਣਾ ਪਹਿਲਾ ਟੈਸਟ ਮੈਚ 1998 ‘ਚ ਆਸਟ੍ਰੇਲੀਆ ਖਿਲਾਫ ਖੇਡਿਆ ਸੀ। ਉਸਨੇ ਆਪਣਾ ਆਖਰੀ ਟੈਸਟ 2015 ਵਿੱਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਇਸ ਦੇ ਨਾਲ ਹੀ ਭੱਜੀ ਨੇ ਆਪਣਾ ਪਹਿਲਾ ਵਨਡੇ ਮੈਚ 1998 ‘ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਉਨ੍ਹਾਂ ਦਾ ਆਖਰੀ ਵਨਡੇ ਮੈਚ 2015 ‘ਚ ਦੱਖਣੀ ਅਫਰੀਕਾ ਖਿਲਾਫ ਸੀ।
ਭੱਜੀ ਦੇ ਨਾਂ ਨਾਲ ਮਸ਼ਹੂਰ ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ। ਉਸ ਦੇ ਨਾਂ 417 ਵਿਕਟਾਂ ਹਨ। ਵਨਡੇ ‘ਚ ਉਨ੍ਹਾਂ ਨੇ 236 ਮੈਚਾਂ ‘ਚ 269 ਵਿਕਟਾਂ ਲਈਆਂ ਹਨ। ਭੱਜੀ ਨੇ ਟੀ-20 ‘ਚ ਭਾਰਤ ਲਈ 28 ਮੈਚ ਖੇਡੇ ਹਨ। ਹੁਣ ਉਹ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਸੰਨਿਆਸ ਲੈਣ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ’ਚ ਵੀ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਤੇ ਆਖਰ ਉਹ ਸਿਆਸਤ ’ਚ ਉਤਰੇ ਆਏ ਤੇ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਨਾਂ ਨੂੰ ਰਾਜ ਸਭਾ ਦਾ ਮੈਂਬਹ ਬਣਾ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ