Patran News: ਹਰਚੰਦਪੁਰਾ ਬੰਨ੍ਹ ਨੂੰ ਕੀਤਾ ਗਿਆ ਹੋਰ ਮਜ਼ਬੂਤ : ਐਸਡੀਐਮ ਪਾਤੜਾਂ

ਘੱਗਰ ਦੇ ਪਾਣੀ ਦੀ ਸਥਿਤੀ ’ਤੇ ਰੱਖੀ ਜਾ ਰਹੀ ਹੈ ਨਜ਼ਰ ; ਪ੍ਰਸ਼ਾਸਨ ਚੌਕਸ : ਅਸ਼ੋਕ ਕੁਮਾਰ

  • ਪਾਤੜਾਂ ’ਚ ਚਾਰ ਰਾਹਤ ਕੇਂਦਰ ਸਥਾਪਤ 

(ਭੂਸ਼ਨ ਸਿੰਗਲਾ/ਦੁਰਗਾ ਸਿੰਗਲਾ) ਪਾਤੜਾਂ। ਐਸ.ਡੀ.ਐਮ. ਪਾਤੜਾਂ ਅਸ਼ੋਕ ਕੁਮਾਰ ਨੇ ਦੱਸਿਆ ਕਿ ਘੱਗਰ ਵਿੱਚ ਪਿਛਲੇ ਦਿਨਾਂ ਤੋਂ ਵੱਧ ਰਹੇ ਪਾਣੀ ’ਤੇ ਪ੍ਰਸ਼ਾਸਨ ਵੱਲੋਂ ਪੂਰੀ ਨਜ਼ਰ ਰੱਖਦੇ ਹੋਏ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦੇ ਕਮਜ਼ੋਰ ਬੰਨ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ ਅਤੇ ਸ਼ੁਤਰਾਣਾ ਖੇਤਰ ਵਿੱਚ ਹਾਲ ਦੇ ਸਮੇਂ ਕੋਈ ਬਰੀਚ ਨਹੀਂ ਹੈ।

ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹਤਿਆਤ ਵਜੋਂ ਇੱਥੇ ਫ਼ੌਜ ਦੀ ਮੱਦਦ ਲਈ ਜਾ ਰਹੀ ਹੈ ਤੇ ਅੱਜ ਡਰੇਨੇਜ਼ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਫ਼ੌਜ ਤੇ ਸਥਾਨਕ ਵਸਨੀਕਾਂ ਦੀ ਮੱਦਦ ਨਾਲ ਹਰਚੰਦਪੁਰਾ ਬੰਨ੍ਹ ਨੂੰ ਬੋਰੀਆਂ ਲਗਾ ਕੇ ਹੋਰ ਮਜ਼ਬੂਤ ਕੀਤਾ ਗਿਆ ਹੈ। ਐਸ.ਡੀ.ਐਮ ਨੇ ਦੱਸਿਆ ਕਿ “ਸਾਡੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ ਅਤੇ ਪਾਣੀ ਦੇ ਪੱਧਰ ਦੀ ਨਿਗਰਾਨੀ ਕਰ ਰਹੀਆਂ ਹਨ। ਸਥਾਨਕ ਨਿਵਾਸੀਆਂ ਦੀ ਮੱਦਦ ਨਾਲ ਹਰ 500 ਮੀਟਰ ‘ਤੇ ਸਾਰੇ ਬੰਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਸਥਾਨਕ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ’ਤੇ ਯਕੀਨੀ ਨਾ ਕੀਤੀ ਜਾਵੇ ਅਤੇ ਕਿਸੇ ਵੀ ਵੀਡੀਓ ਜਾਂ ਸੰਦੇਸ਼ ਨੂੰ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੇ ਸੱਚੇ ਹੋਣ ਸਬੰਧੀ ਪੁਸ਼ਟੀ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਪੁਰਾਣੀਆਂ ਵੀਡੀਓਜ਼ ਤੇ ਫ਼ੋਟੋਆਂ ਪਾ ਕੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਜੋ ਕਿ ਅਪਰਾਧ ਹੈ। ਉਨ੍ਹਾਂ ਅਜਿਹੇ ਲੋਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। Patran News

ਇਸ ਮੌਕੇ ਐੱਸ.ਡੀ.ਐੱਮ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ੁਤਰਾਣਾ, ਗੁਰਦੁਆਰਾ ਸਾਹਿਬ ਬਹਿਰ ਸਾਹਿਬ ਜੀ, ਸਰਕਾਰੀ ਪ੍ਰਾਇਮਰੀ ਸਕੂਲ, ਬਕਰਾਹਾ, ਸਰਕਾਰੀ ਕਿਰਤੀ ਕਾਲਜ ਪਿੰਡ ਨਿਆਲ ਵਿਖੇ ਰਾਹਤ ਕੇਂਦਰ ਬਣਾਏ ਗਏ ਹਨ ਅਤੇ ਕੰਟਰੋਲ ਰੂਮ ਸੰਪਰਕ ਨੰਬਰ 01764-243403 ਵੀ ਸਥਾਪਤ ਕੀਤਾ ਗਿਆ ਹੈ।

ਡੇਰਾ ਪਾੜਿਆ ਤੇ ਹਰਚੰਦਪੁਰਾ ਵਿਖੇ ਪਾਣੀ ਬਾਹਰ ਆਉਣ ਕਾਰਨ ਲੋਕਾਂ ਵੱਲੋਂ ਬੰਨ ਬੰਨ੍ਹਿਆਂ 

(ਮਨੋਜ ਗੋਇਲ) ਬਾਦਸ਼ਾਹਪੁਰ। ਕੱਲ੍ਹ ਦੁਪਹਿਰ ਤੋਂ ਬਾਅਦ ਭਾਵੇਂ ਕਿ ਬਰਸਾਤ ਰੁਕ ਗਈ ਹੈ ਪਰ ਫਿਰ ਵੀ ਕਿੱਧਰੇ ਵੀ ਪਾਣੀ ਘੱਟਣ ਦੀ ਬਜਾਇ ਵੱਧਦਾ ਹੀ ਤੁਰਿਆ ਜਾ ਰਿਹਾ ਹੈ। ਟਾਂਗਰੀ ਅਤੇ ਮਾਰਕੰਡਾ ਲਗਾਤਾਰ ਘੱਗਰ ਦਰਿਆ ਅੰਦਰ ਪਾਣੀ ਦਾ ਪੱਧਰ ਵਧਾ ਰਹੇ ਹਨ। ਇਸ ਪਾਣੀ ਦੇ ਪੱਧਰ ਵਧਣ ਨਾਲ ਹਰਚੰਦਪੁਰਾ ਅਤੇ ਡੇਰਾ ਪਾੜਿਆ ਬੰਨ੍ਹ ਬੰਨੇ ਜਾ ਰਹੇ ਹਨ ਇੱਥੇ ਪਾਣੀ ਦਾ ਪੱਧਰ ਇੰਨਾ ਜਿਆਦਾ ਵੱਧ ਗਿਆ ਕਿ ਜ਼ਮੀਨ ਦੇ ਬਰਾਬਰ ਦੇ ਲੇਵਲ ਤੋਂ ਉੱਪਰ ਪਹੁੰਚਣਾ ਸ਼ੁਰੂ ਹੋ ਗਿਆ ।

Patran News
ਡੇਰਾ ਪਾੜਿਆ ਤੇ ਹਰਚੰਦਪੁਰਾ ਵਿਖੇ ਪਾਣੀ ਬਾਹਰ ਆਉਣ ਕਾਰਨ ਲੋਕਾਂ ਵੱਲੋਂ ਬੰਨ ਬੰਨ੍ਹਿਆਂ 

ਇਸ ਲਈ ਪਹਿਲ ਕਦਮੀ ਕਰਦਿਆਂ ਪਿੰਡ ਦੇ ਲੋਕਾਂ ਨੇ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਅਤੇ ਕੁਝ ਪ੍ਰਸ਼ਾਸਨ ਦੇ ਸਹਿਯੋਗ ਨਾਲ ਹਰਚੰਦਪੁਰਾ ਵਿਖੇ ਪੋਪਲੈਂਡ ਮਸ਼ੀਨ ਦੁਆਰਾ ਬੰਨ੍ਹ ਉੱਚਾ ਕੀਤਾ ਜਾ ਰਿਹਾ ਹੈ ਅਤੇ ਡੇਰਾ ਪਾੜਿਆ ਵਿਖੇ ਲੋਕਾਂ ਦੇ ਸਹਿਯੋਗ ਨਾਲ ਬੰਨ੍ਹ ਉੱਚਾ ਕੀਤਾ ਜਾ ਰਿਹਾ ਹੈ । ਪਿੰਡ ਵਾਸੀ ਪੂਰੀ ਹਿੰਮਤ ਅਤੇ ਮਿਹਨਤ ਨਾਲ ਇਸ ਘੱਗਰ ਦਰਿਆ ਦਾ ਡਟ ਕੇ ਮੁਕਾਬਲਾ ਕਰਦੇ ਨਜ਼ਰ ਆ ਰਹੇ ਹਨ ਪਰ ਕੀਤੇ ਨਾ ਕੀਤੇ ਉਹ ਚਿੰਤਤ ਵੀ ਦਿਖਾਈ ਦੇ ਰਹੇ ਹਨ ਕਿ ਹੋਵੋਗਾ। ਕਿਉਂਕਿ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਰੱਖੀਆਂ ਹਨ। Patran News

ਬਾਦਸ਼ਾਹਪੁਰ ,ਅਨੇਟੂ ,ਰਸੌਲੀ ਅਤੇ ਹੋਰ ਥਾਵਾਂ ਤੇ ਫਿਲਹਾਲ ਇਸ ਤਰ੍ਹਾਂ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ। ਇਸ ਮੌਕੇ -ਕੁਲਦੀਪ ਸਿੰਘ ਠਾਕੁਰ, ਸਰਪੰਚ ਲਖਵੀਰ ਕੌਰ ਦੇ ਪਤੀ ਬਚਿੱਤਰ ਸਿੰਘ ਬਾਜਵਾ, ਕੁਲਦੀਪ ਸੰਧਾ,ਗੁਰਵਿੰਦਰ ਸਿੰਘ, ਬਚਿੱਤਰ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਪਿੰਡਾਂ ਦੇ ਵਸਨੀਕ ਅਤੇ ਹੋਰ ਵੱਖ ਵੱਖ ਪਿੰਡਾਂ ਤੋਂ ਆਏ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ ।